ਪੈਟਰੋਲ ਕੀਮਤਾਂ ਦੇ ਸਤਾਏ ਨੇ ਪਰਧਾਨ ਮੰਤਰੀ ਨੂੰ ਭੇਜਿਆ 9 ਪੈਸੇ ਦਾ ਚੈੱਕ

Nine Peesa, Sent, Prime Minister

ਦੁਖੀ ਹੋ ਕੇ ਵਿਰੋਧ ਕਰਨ ਦਾ ਲੱਭਿਆ ਅਨੋਖਾ ਤਰੀਕਾ

ਤੇਲੰਗਾਨਾ, (ਏਜੰਸੀ)। ਦੇਸ਼ ‘ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਸਬੰਧੀ ਵਿਰੋਧੀ ਧਿਰ ਸਰਕਾਰ ‘ਤੇ ਲਗਾਤਾਰ ਹਮਲਾਵਰ ਬਣੀ ਹੋਈ ਹੈ। ਸਿਰਫ ਵਿਰੋਧੀ ਧਿਰ ਹੀ ਨਹੀਂ, ਸਗੋਂ ਆਮ ਜਨਤਾ ਵੀ ਇਸ ਸਬੰਧੀ ਖ਼ਾਸੀ ਨਰਾਜ਼ ਹੈ। ਜਗ੍ਹਾ-ਜਗ੍ਹਾ ਤੇਲ ਦੀਆਂ ਵਧੀਆਂ ਕੀਮਤਾਂ ਸਬੰਧੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸਰਕਾਰ ਨੇ ਪਟਰੌਲ-ਡੀਜ਼ਲ ਦੀਆਂ ਕਮੀਤਾਂ ‘ਚ ਮੋਟਾ ਵਾਧਾ ਕਰਨ ਤੋਂ ਬਾਅਦ ਕੁਝ ਪੈਸੇ ਘੱਟ ਕਰ ਕੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ।

ਹਾਲਾਂ ਕਿ ਕੁਝ ਪੈਸਿਆਂ ਦੀ ਕਮੀ ਦੇ ਬਾਵਜੂਦ ਤੇਲ ਦੀ ਕੀਮਤ ਕਾਫ਼ੀ ਜ਼ਿਆਦਾ ਹੈ। ਤੇਲੰਗਾਨਾ ‘ਚ ਕੁਝ ਪੈਸੇ ਘੱਟ ਹੋਣਾ ਅਤੇ ਤੇਜੀ ਨਾਲ ਤੇਲ ਦੀਆਂ ਕੀਮਤਾਂ ਸਬੰਧੀ ਲੋਕਾਂ ਨੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਹੈ। ਅਪਣਾ ਵਿਰੋਧ ਜਤਾਉਂਦਿਆਂ ਇਕ ਆਦਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 9 ਪੈਸਿਆਂ ਦਾ ਚੈੱਕ ਭੇਜਿਆ ਹੈ। ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਰਾਜਨ ਸਿਰਸਿਲਾ ਜ਼ਿਲ੍ਹੇ ਦੇ ਰਹਿਣ ਵਾਲੇ ਚੰਦੂ ਗੌੜ ਨੇ ਪੀ.ਐਮ. ਨੂੰ ਪਟਰੌਲ ਦੀ ਕੀਮਤ 9 ਪੈਸੇ ਘਟਾਉਣ ‘ਤੇ ਚੈੱਕ ਭੇਜਿਆ ਹੈ। ਜ਼ਿਕਰਯੋਗ ਹੈ ਕਿ ਚੰਦੂ ਨੇ ਜ਼ਿਲ੍ਹਾ ਕੁਲੈਕਟਰ ਭੂਸ਼ਣ ਭਾਸਕਰ ਨੂੰ ਇਕ ਪ੍ਰੋਗਰਾਮ ਦੌਰਾਨ 9 ਪੈਸੇ ਦਾ ਚੈੱਕ ਦਿਤਾ, ਜੋ ਪੀ.ਐਮ. ਰਿਲੀਫ਼ ਫੰਡ ‘ਚ ਜਮ੍ਹਾਂ ਕਰ ਕੇ ਕਿਸੇ ਕੰਮ ਆ ਸਕੇ।

ਦੇਸ਼ ‘ਚ ਕੌਮਾਂਤਰੀ ਬਾਜ਼ਾਰ ‘ਚ ਤੇਲ ਦੀਆਂ ਡਿਗਦੀਆਂ ਕੀਮਤਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਅੱਜ ਲਗਾਤਾਰ ਸੱਤਵੇਂ ਦਿਨ ਪਟਰੌਲ ਦੀਆਂ ਕੀਮਤਾਂ ਘਟੀਆਂ ਹਨ। ਬੀਤੇ ਦਿਨੀਂ ਪਟਰੌਲ 14 ਪੈਸੇ ਅਤੇ ਡੀਜ਼ਲ 10 ਪੈਸੇ ਸਸਤਾ ਹੋਇਆ ਸੀ। ਦਿੱਲੀ ‘ਚ ਪਟਰੌਲ ਅਤੇ ਡੀਜ਼ਲ ਸੱਭ ਤੋਂ ਸਸਤਾ ਹੈ। ਇੱਥੇ ਪਟਰੌਲ 77.83 ਰੁਪਏ ਅਤੇ ਡੀਜ਼ਲ 68.88 ਰੁਪਏ ਪ੍ਰਤੀ ਲੀਟਰ ਹੈ। ਗਿਰਾਵਟ ਤੋਂ ਬਾਅਦ ਵੀ ਮੁੰਬਈ ‘ਚ ਤੇਲ ਦੀ ਕੀਮਤ ਸੱਭ ਤੋਂ ਜ਼ਿਆਦਾ ਹੈ। ਮੁੰਬਈ ‘ਚ ਪਟਰੌਲ 85.65 ਰੁਪਏ ਤੇ ਡੀਜ਼ਲ 73.33 ਰੁਪਏ ਹੈ। 29 ਮਈ ਤੋਂ ਹੁਣ ਤਕ ਪਟਰੌਲ ‘ਤੇ 63 ਪੈਸੇ ਤੇ ਡੀਜਲ ‘ਤੇ 64 ਪੈਸੇ ਘਟਿਆ ਹੈ।