ਕਿਸਾਨ ਔਰਤਾਂ ਦੀ ਕਨਵੈਸ਼ਨ ’ਚ ਵੱਡੇ ਸੰਘਰਸ਼ਾਂ ਦੀ ਤਿਆਰੀ ਕਰਨ ਦਾ ਸੱਦਾ

Farmer
ਕਿਸਾਨ ਔਰਤਾਂ ਦੀ ਕਨਵੈਸ਼ਨ ’ਚ ਵੱਡੇ ਸੰਘਰਸ਼ਾਂ ਦੀ ਤਿਆਰੀ ਕਰਨ ਦਾ ਸੱਦਾ

(ਰਾਜਨ ਮਾਨ) ਅੰਮ੍ਰਿਤਸਰ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ-ਮਜ਼ਦੂਰ ਔਰਤਾਂ ਦੀ ਕਰਵਾਈ ਗਈ ਵਿਸ਼ਾਲ ਕਨਵੈਨਸ਼ਨ ਵਿੱਚ ਵੱਡੇ ਸੰਘਰਸ਼ ਦੀ ਤਿਆਰੀ ਦਾ ਸੱਦਾ ਦਿੱਤਾ ਗਿਆ। ਪਿੰਡ ਅਬਦਾਲ ਵਿਖੇ ਸੂਬਾ ਆਗੂ ਸਰਵਣ ਸਿੰਘ ਪੰਧੇਰ,ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ,ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਦੀ ਅਗਵਾਈ ਵਿੱਚ ਚਾਰ ਜੋਨਾਂ, ਜੋਨ ਟਾਹਲੀ ਸਾਹਿਬ, ਜੋਨ ਕੱਥੂ ਨੰਗਲ, ਜੋਨ ਬਾਬਾ ਬੁੱਢਾ ਜੀ ਅਤੇ ਜੋਨ ਮਜੀਠਾ ਦੀ ਕਰਵਾਈ ਗਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀ ਭਾਜਪਾ ਸਰਕਾਰ ਕਿਸਾਨਾਂ ਮਜ਼ਦੂਰਾਂ ਸਮੇਤ ਹੋਰ ਸਾਰੇ ਆਮ ਲੋਕਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਮੀਡੀਆ ਸਮੇਤ ਸਾਰੇ ਸਾਧਨਾ ਨੂੰ ਕੂੜ ਪ੍ਰਚਾਰ ਲਈ ਵਰਤ ਕੇ ਖੇਤੀ ਸੈਕਟਰ ਸਮੇਤ ਦੇਸ਼ ਦੇ ਸਾਰੇ ਅਦਾਰਿਆਂ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਿਚ ਲੱਗੀ ਹੋਈ ਹੈ। (Farmer )

ਇਹ ਵੀ ਪੜ੍ਹੋ : Rajasthan CM : ਰਾਜਸਥਾਨ ਦੇ ਮੁੱਖ ਮੰਤਰੀ ਸਬੰਧੀ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ

ਉਸਨੂੰ ਰੋਕਣ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅੱਜ ਇੱਕ ਵਾਰ ਫੇਰ ਤੋਂ ਦਿੱਲੀ ਮੋਰਚੇ ਵਰਗੇ ਜਥੇਬੰਦਕ ਸੰਘਰਸ਼ ਦੀ ਲੋੜ ਹੈ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਸੰਪਰਕ ਕਰਕੇ ਦਿੱਲੀ ਮੋਰਚੇ ਦੀਆਂ ਲਟਕ ਰਹੀਆਂ ਕਿਸਾਨ ਮਜ਼ਦੂਰ ਸਬੰਧੀ ਮੰਗਾਂ ਜਿਵੇਂ ਐਮ ਐਸ ਪੀ ਗਰੰਟੀ ਕਾਨੂੰਨ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ,ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਰੱਦ ਕਰਨ, ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ, ਦਿੱਲੀ ਮੋਰਚੇ ਦੌਰਾਨ ਪਏ ਪੁਲਿਸ ਕੇਸ ਰੱਦ ਕਰਨ ਸਮੇਤ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਖਤਮ ਕਰਨ, ਮਨਰੇਗਾ ਤਹਿਤ ਸਾਲ ਵਿਚ 200 ਦਿਨ ਰੁਜਗਾਰ ਅਤੇ ਹੋਰ ਅਹਿਮ ਮੁੱਦਿਆਂ ਤੇ ਸਰਕਾਰ ਨਾਲ ਸੰਘਰਸ਼ ਕਰਨੇ ਪੈਣਗੇ।

Farmer

ਇਹ ਵੀ ਪੜ੍ਹੋ : Rajasthan CM : ਰਾਜਸਥਾਨ ਦੇ ਮੁੱਖ ਮੰਤਰੀ ਸਬੰਧੀ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ

ਉਹਨਾਂ ਕਿਹਾ ਕਿ ਸੰਘਰਸ਼ ਵਿਚ ਔਰਤ ਵਰਗ ਦੀ ਸ਼ਮੂਲੀਅਤ ਅਤਿ ਜ਼ਰੂਰੀ ਹੈ। ਜ਼ਿਲ੍ਹਾ ਆਗੂ ਕੰਧਾਰ ਸਿੰਘ ਭੋਇਵਾਲ, ਬਲਦੇਵ ਸਿੰਘ ਬੱਗਾ ਅਤੇ ਸਵਿੰਦਰ ਸਿੰਘ ਰੂਪੋਵਾਲੀ ਨੇ ਕਿਹਾ ਕਿ ਕੋਈ ਵੀ ਸੰਘਰਸ਼ ਔਰਤ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤਿਆ ਜਾ ਸਕਦਾ। ਇਸ ਮੌਕੇ ਗੁਰਭੇਜ ਸਿੰਘ ਝੰਡੇ, ਮੇਜਰ ਸਿੰਘ ਅਬਦਾਲ, ਸੁਖਦੇਵ ਸਿੰਘ ਕਾਜ਼ੀਕੋਟ, ਲਖਬੀਰ ਸਿੰਘ ਕੱਥੂਨੰਗਲ, ਗੁਰਬਾਜ਼ ਸਿੰਘ ਭੁੱਲਰ, ਮੁਖਤਾਰ ਸਿੰਘ ਭਗਵਾਂ, ਕਿਰਪਾਲ ਸਿੰਘ ਕਲੇਰ ਮਾਂਗਟ, ਜਗਤਾਰ ਸਿੰਘ ਅਬਦਾਲ,ਬੀਬੀ ਗੁਰਜੀਤ ਕੌਰ ਕੋਟਲਾ ਸੁਲਤਾਨ ਸਿੰਘ, ਬੀਬੀ ਰੁਪਿੰਦਰ ਕੌਰ ਅਬਦਾਲ, ਬੀਬੀ ਕਸ਼ਮੀਰ ਕੌਰ ਵਰਿਆਮ ਨੰਗਲ, ਬੀਬੀ ਹਰਜੱਸ ਕੌਰ ਬੱਗਾ, ਬੀਬੀ ਲਖਵਿੰਦਰ ਕੌਰ ਪੰਧੇਰ ਬੀਬੀ ਰਣਜੀਤ ਕੌਰ ਨਵਾਂ ਪਿੰਡ ਆਗੂ ਹਾਜ਼ਰ ਸਨ। (Farmer )