Rajasthan CM : ਰਾਜਸਥਾਨ ਦੇ ਮੁੱਖ ਮੰਤਰੀ ਸਬੰਧੀ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ

Rajasthan CM

ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੁੱਖ ਮੰਤਰੀ (Rajasthan CM) ਦੇ ਐਲਾਨ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਰੇ ਉਡੀਕ ਕਰ ਰਹੇ ਹਨ ਕਿ ਆਖਰ ਰਾਜਸਥਾਨ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਇਸ ਰੇਸ ’ਚ ਕਈ ਨਾਂਅ ਸ਼ਾਮਲ ਹਨ। ਉੱਥੇ ਹੀ ਇਸ ਦਰਮਿਆਨ ਸੂਬਾ ਪ੍ਰਧਾਨ ਸੀਪੀ ਜੋਸ਼ੀ ਨੇ ਮੁੱਖ ਮੰਤਰੀ ਦੇ ਨਾਂਅ ਸਬੰਧਂ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਐੱਮ ਨੂੰ ਲੈ ਕੇ ਫ਼ੈਸਲਾ ਪਾਰਟੀ ਦੀ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਹੋਵੇਗਾ। (Rajasthan CM)

Also Read : ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਦਿੱਤੀ ਖੁਸ਼ਖਬਰੀ, ਛੇਤੀ ਮਿਲੇਗਾ ਇੱਕ ਹੋਰ ਤੋਹਫ਼ਾ

ਭਾਜਪਾ ਦੇ ਸੂਬਾ ਪ੍ਰਧਾਨ ਸੀਪੀ ਜੋਸ਼ੀ ਨੇ ਵੀਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਸਬੰਧੀ ਕੋਈ ਵੀ ਫੈਸਲਾ ਪਾਰਟੀ ਦੀ ਵਿਧਾਕਿ ਦਲ ਦੀ ਬੈਠਕ ਤੋਂ ਬਾਅਦ ਕੀਤਾ ਜਾਵੇਗਾ। ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਵਿਧਾਇਕ ਆਪਣੇ ਆਪਣੇ ਚੋਣ ਖੇਤਰਾਂ ’ਚ ਹਨ ਅਤੇ ਮੀਟਿੰਗ ਤੈਅ ਹੁੰਦੇ ਹੀ ਜੈਪੁਰ ਆ ਜਾਣਗੇ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸੁਪਰਵਾਈਜ਼ਰਾਂ ਦੀ ਨਿਯੁਕਤੀ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਜਾਵੇਗੀ ਜਿਸ ਤੋਂ ਬਾਅਦ ਅੱਗੇ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। (Rajasthan CM)

ਮੁੱਖ ਮੰਤਰੀ ਦੇ ਚਿਹਰੇ ਵਜੋਂ ਦੇਖਿਆ ਜਾ ਰਿਹਾ ਐ ਇਨ੍ਹਾਂ ਦਿੱਗਜ ਆਗੂਆਂ ਨੂੰ… | Rajasthan CM

ਵਸੁੰਧਰਾ ਰਾਜੇ: ਰਾਜਸਥਾਨ ਦੇ ਇਤਿਹਾਸ ਵਿੱਚ ਵਸੁੰਧਰਾ ਰਾਜੇ ਦਾ ਨਾਂਅ ਭਾਜਪਾ ਦੀ ਸਭ ਤੋਂ ਉੱਚੀ ਨੇਤਾ ਮੰਨਿਆ ਜਾਂਦਾ ਹੈ। ਜੇਕਰ ਉਨ੍ਹਾਂ ਦੇ ਸਿਆਸੀ ਗ੍ਰਾਫ ’ਤੇ ਨਜਰ ਮਾਰੀਏ ਤਾਂ ਉਹ ਪੂਰੇ ਸੂਬੇ ’ਚ ਸਭ ਤੋਂ ਉੱਤਮ ਮੰਨੇ ਜਾਂਦੇ ਹਨ। ਭਾਵੇਂ ਵਸੁੰਧਰਾ ਰਾਜੇ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਜਾਪਦੀ ਹੈ, ਪਰ ਮੌਜ਼ੂਦਾ ਚੋਣਾਂ ਨੂੰ ਦੇਖਦਿਆਂ ਜਿੱਥੇ ਉਨ੍ਹਾਂ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ, ਉਸ ਨੂੰ ਲੈ ਕੇ ਕੁਝ ਸ਼ੱਕ ਪੈਦਾ ਹੋ ਰਿਹਾ ਹੈ, ਜਦਕਿ ਦੂਜੇ ਪਾਸੇ ਉਨ੍ਹਾਂ ਦੇ ਉੱਚ ਲੀਡਰਸ਼ਿਪ ਨਾਲ ਸਬੰਧ ਵੀ ਬਹੁਤੇ ਚੰਗੇ ਨਹੀਂ ਹਨ। ਅਜਿਹੇ ’ਚ ਭਾਜਪਾ ਹਾਈਕਮਾਂਡ ਵਸੁੰਧਰਾ ਰਾਜੇ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਏਗੀ ਜਾਂ ਨਹੀਂ, ਇਸ ’ਤੇ ਸ਼ੱਕ ਹੈ ਪਰ ਜਿਸ ਤਰ੍ਹਾਂ ਵਸੁੰਧਰਾ ਗਰੁੱਪ ਦੇ ਸਾਰੇ ਨੇਤਾਵਾਂ ਨੇ ਜਿੱਤ ਦਰਜ ਕੀਤੀ ਹੈ, ਉਸ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਜ਼ਰਅੰਦਾਜ ਕਰਨਾ ਮੁਸ਼ਕਿਲ ਹੈ।

Also Read : ਕੈਬਿਨੇਟ ਮੰਤਰੀ ਕੰਵਰਪਾਲ ਗੁੱਜਰ ਦਾ ਇਹ ਡਾਂਸ ਸੋਸ਼ਲ ਮੀਡੀਆ ’ਤੇ ਕਰ ਗਿਆ ਕਮਾਲ!

ਬਾਬਾ ਬਾਲਕ ਨਾਥ: ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਵਾਂਗ ਮੰਨੇ ਜਾਣ ਵਾਲੇ ਰਾਜਸਥਾਨ ਦੇ ਬੀਜੇਪੀ ਸੰਸਦ ਮਹੰਤ ਬਾਲਕਨਾਥ ਨੂੰ ਵੀ ਸੀਐਮ ਦੀ ਦੌੜ ਵਿੱਚ ਮੰਨਿਆ ਜਾ ਰਿਹਾ ਹੈ। ਬਾਬਾ ਬਾਲਕਨਾਥ ਦੀ ਤੁਲਨਾ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰਾਜਸਥਾਨ ਦਾ ਯੋਗੀ ਕਿਹਾ ਜਾ ਰਿਹਾ ਹੈ। ਓਬੀਸੀ ਵਰਗ ਨਾਲ ਸਬੰਧਤ ਮਹੰਤ ਬਾਲਕਨਾਥ ਮਸਤਨਾਥ ਮੱਠ ਦੇ ਅੱਠਵੇਂ ਮਹੰਤ ਹਨ। ਭਾਜਪਾ ਨੇ ਬਾਲਕਨਾਥ ਨੂੰ ਤਿਜਾਰਾ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ। ਵਸੁੰਧਰਾ ਤੋਂ ਬਾਅਦ ਮਹੰਤ ਬਾਲਕਨਾਥ ਨੂੰ ਮੁੱਖ ਮੰਤਰੀ ਵਜੋਂ ਤਰਜੀਹ ਦਿੱਤੀ ਜਾ ਰਹੀ ਹੈ।

ਦੀਆ ਕੁਮਾਰੀ: ਦੀਆ ਕੁਮਾਰੀ, ਜੋ ਜੈਪੁਰ ਦੇ ਰਾਜਾ ਪਰਿਵਾਰ ਨਾਲ ਸਬੰਧਤ ਹੈ, ਇਸ ਸਮੇਂ ਰਾਜਸਮੰਦ ਤੋਂ ਭਾਜਪਾ ਦੀ ਸੰਸਦ ਹੈ। ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਜੈਪੁਰ ਦੀ ਵਿਦਿਆਧਰਨਗਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ, ਜੋ ਕਿ ਰਾਜਸਥਾਨ ਚੋਣਾਂ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਨੇੜਲੇ ਸਹਿਯੋਗੀ ਨਰਪਤ ਸਿੰਘ ਰਾਜਵੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਯਕੀਨੀ ਹੋ ਗਈ ਸੀ। ਇਸ ਕਾਰਨ ਦੀਆ ਕੁਮਾਰੀ ਨੂੰ ਵਸੁੰਧਰਾ ਰਾਜੇ ਦਾ ਬਦਲ ਵੀ ਮੰਨਿਆ ਜਾ ਰਿਹਾ ਹੈ। ਪਰ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ’ਚ ਸਿਰਫ 3 ਫੀਸਦੀ ਲੋਕਾਂ ਨੇ ਹੀ ਦੀਆ ਕੁਮਾਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਪਸੰਦ ਦੱਸਿਆ ਸੀ।