ਭਾਰਤੀ ਫੌਜੀ ਜਹਾਜ਼ ਅਫਗਾਨਿਸਤਾਨ ਤੋਂ 250 ਵਿਅਕਤੀਆਂ ਨੂੰ ਲੈ ਕੇ ਅੱਜ ਪਹੁੰਚੇਗਾ ਭਾਰਤ

ਦੁਪਹਿਰ ਬਾਅਦ ਭਾਰਤ ਪਹੁੰਚੇਗਾ ਜਹਾਜ਼

ਕਾਬੁਲ (ਏਜੰਸੀ)। ਅਫਗਾਨਿਸਤਾਨ ’ਚ ਤਾਲਿਬਾਨ ਕਬਜ਼ੇ ਤੋਂ ਬਾਅਦ ਕਾਬੁਲ ਏਅਰਪੋਰਟ ’ਤੇ ਪਿਛਲੇ 6 ਦਿਨਾਂ ਤੋਂ ਅਫੜਾ-ਦਫ਼ੜੀ ਮਚੀ ਹੋਈ ਹੈ ਸਾਰੇ ਦੇਸ਼ਾਂ ਆਪਣੇ-ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢ ਰਹੇ ਹਨ। ਇਸ ਦਰਮਿਆਨ ਭਾਰਤੀ ਹਵਾਈ ਫੌਜ ਸ਼ੁੱਕਰਵਾਰ ਦੇਰ ਰਾਤ ਵੀ ਉੱਡਾਣ ਨਹੀਂ ਭਰ ਸਕਿਆ ਸੀ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਹਵਾਈ ਫੌਜ ਅੱਜ ਸੀ-17 ਜਹਾਜ਼ ਰਾਹੀਂ 250 ਤੋਂ ਵੱਧ ਲੋਕਾਂ ਨੂੰ ਲੈ ਕੇ ਉੱਡਾਣ ਭਰ ਸਕੇਗਾ ਤੇ ਦੁਪਹਿਰ ਬਾਅਦ ਭਾਰਤ ਪਹੁੰਚੇਗਾ ਨਾਲ ਹੀ ਛੇਤੀ ਇੱਕ ਹੋਰ ਫੌਜੀ ਜਹਾਜ਼ ਭੇਜ ਕੇ ਬਚੇ ਹੋਏ ਲੋਕਾਂ ਨੂੰ ਕੱਢਣ ਦੀ ਤਿਆਰੀ ਕੀਤੀ ਗਈ ਹੈ।

ਜੈਸ਼ੰਕਰ ਦੀ ਕਤਰ ਦੇ ਵਿਦੇਸ਼ ਮੰਤਰੀ ਨਾਲ ਅਫਗਾਨਿਸਤਾਨ ’ਤੇ ਚਰਚਾ

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਤਰ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲੀ ਥਾਨੀ ਨਾਲ ਮੁਲਾਕਾਤ ਕੀਤੀ ਤੇ ਅਫਗਾਨਿਸਤਾਨ ਸਬੰਧੀ ਚਰਚਾ ਕੀਤੀ। ਡਾ. ਜੈਸ਼ੰਕਰ ਨੇ ਟਵੀਟ ਕੀਤਾ, ਕਤਰ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲੀ ਥਾਨੀ ਨਾਲ ਮੁਲਾਕਾਤ ਕੀਤੀ।

ਅਫਗਾਨਿਸਤਾਨ ਸਬੰਧੀ ਵਿਚਾਰਾਂ ਦਾ ਉਪਯੋਗੀ ਆਦਾਨ-ਪ੍ਰਦਾਨ ਹੋਇਆ ਕਤਰ ਦੇ ਉਪ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ਮੇਰੇ ਸਹਿਯੋਗੀ ਭਾਰਤ ਦੇ ਵਿਦੇਸ਼ ਮੰਤਰੀ ਦਾ ਫਿਰ ਤੋਂ ਸਵਾਗਤ ਕਰਦਿਆਂ ਖੁਸ਼ੀ ਹੋ ਰਹੀ ਹੈ ਅਫਗਾਨਿਸਤਾਨ ’ਚ ਹਾਲ ਦੇ ਘਟਨਾਕ੍ਰਮ ਦੇ ਨਾਲ-ਨਾਲ ਸਾਡੇ ਦੋ ਮਿੱਤਰ ਦੇਸ਼ਾਂ ਦਰਮਿਆਨ ਇਤਿਹਾਸਕ ਸਬੰਧਾਂ ਨੂੰ ਵਿਕਸਿਤ ਕਰਨ ਦੇ ਉਪਾਅ ਸਾਡੀ ਚਰਚਾ ਦੇ ਵਿਸ਼ੇ ਰਹੇ।

ਤਾਲਿਬਾਨ ਨੇ ਹੇਰਾਤ ਦੇ ਸਾਬਕਾ ਪੁਲਿਸ ਮੁਖੀ ਦਾ ਕੀਤਾ ਕਤਲ

ਦੋ ਦਹਾਕਿਆਂ ਬਾਅਦ ਅਫਗਾਨਿਸਤਾਨ ’ਤੇ ਸੱਤਾ ’ਤੇ ਕਬਜ਼ਾ ਹੋਣ ਵਾਲੇ ਅੱਤਵਾਦੀ ਸੰਗਠਨ ਤਾਲਿਬਾਨ ਨੇ ਆਪਣਾ ਘਿਨੌਣਾ ਚਿਹਰਾ ਸ਼ੁਰੂ ਕਰ ਦਿੱਤਾ ਹੈ ਤੇ ਇੱਕ ਤਾਜ਼ਾ ਘਟਨਾਕ੍ਰਮ ’ਚ ਹੇਰਾਤ ਦੇ ਸਾਬਕਾ ਪੁਲਿਸ ਮੁਖੀ ਨੂੰ ਫੜ ਕੇ ਗੋਲੀਆਂ ਨਾਲ ਉੱਡਾ ਦਿੱਤਾ ਹੈ। ਇੱਕ ਵੀਡੀਓ ਫੁਟੇਜ ’ਚ ਸਾਬਕਾ ਪੁਲਿਸ ਮੁਖੀ ਦੇ ਚਿਹਰੇ ’ਤੇ ਪੱਟੀਆਂ ਬੰਨੇ ਤੇ ਹੱਥ ਬੰਨ ਕੇ ਗੋਡਿਆਂ ਦੇ ਬਲ ਬੈਠੇ ਦਿਖਾਇਆ ਗਿਆ ਹੈ ਤੇ ਇਸ ਤੋਂ ਬਾਅਦ ਉਨ੍ਹਾਂ ’ਤੇ ਤਾਲਿਬਾਨੀ ਅੱਤਵਾਦੀ ਗੋਲੀਆਂ ਚਲਾ ਰਹੇ ਹਨ ਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।