ਕੋਟਕਪੂਰਾ ਦੇ ਲੋਕਾਂ ਕੋਲੋਂ ਸਵੱਛ ਕੋਟਕਪੂਰਾ ਲਈ ਸਹਿਯੋਗ ਦੀ ਅਪੀਲ ਕਰਦੇ ਹਾਂ : ਕਾਰਜ ਸਾਧਕ ਅਫਸਰ

Clean Kotkapura

ਕੋਟਕਪੂਰਾ (ਅਜੈ ਮਨਚੰਦਾ) ਅੱਜ ਨਗਰ ਕੌਂਸਲ ਕੋਟਕਪੂਰਾ ਦੇ ਕਾਰਜ਼ ਸਾਧਕ ਅਫਸਰ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਮੁੱਚੇ ਨਗਰ ਕੌਂਸਲ ਅਧਿਕਾਰੀਆਂ ਨੇ ਬੱਤੀਆਂ ਵਾਲਾ ਚੌਕ ਵਿੱਚ ਸਵੱਛ ਕੋਟਕਪੂਰਾ ਦੇ ਸੰਬੰਧ ਵਿੱਚ ਇੱਕ ਪ੍ਰਦਰਸ਼ਨੀ ਲਗਾਈ । ਇਸ ਮੌਕੇ ਸੁਪਰਡੈਂਟ ਸੈਨੀਟੇਸ਼ਨ ਵੀਰਪਾਲ ਸਿੰਘ, ਜੇ ਈ ਸੁਖਦੀਪ ਸਿੰਘ, ਸੈਨੀਟਰੀ ਇੰਸਪੈਕਟਰ ਨੰਦ ਲਾਲ, ਸੈਨੀਟਰੀ ਕਲਰਕ ਅਮਨ ਸ਼ਰਮਾ,ਸ਼ਵਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਸਡਰ ਉਦੈ ਰਂਦੇਵ, ਸੀ ਐਫ ਤਜਿੰਦਰ ਕੌਰ ਅਤੇ ਮੋਟੀਵੇਟਰ ਹਾਜ਼ਰ ਸਨ।

Clean Kotkapura

ਪ੍ਰੋਗਰਾਮ ਵਿੱਚ ਖਾਸ ਤੌਰ ’ਤੇ ਡਾਕਟਰ ਆਸਥਾ ਗਰਗ, ਸਾਂਝ ਕੇਂਦਰ ਦੇ ਕੋਟਕਪੂਰਾ ,ਵੌਮੈਨ ਹੈਲਪ ਲਾਈਨ ਮਹਿਲਾ ਮਿੱਤਰ ਦੇ ਅਧਿਕਾਰੀਆਂ , ਡਾਕਟਰ ਹਰੀ ਸਿੰਘ ਸੇਵਕ ਸੀ ਸੈਕੈ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਹੋਏ ਅਤੇ ਪ੍ਰੋਗਰਾਮ ਦਾ ਮਾਣ ਵਧਾਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਘਰਾਂ ਵਿਚ ਖਾਦ ਬਣਾਉਣ ਦਾ ਵਾਅਦਾ ਕੀਤਾ। ਨਗਰ ਕੌਂਸਲ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਗਿਲੇ ਕੁੂੜੇ ਤੋਂ ਤਿਆਰ ਕੀਤੀ ਖਾਦ ਵੀ ਵੰਡੀ ਗਈ। ਸਵੱਛ ਭਾਰਤ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਸਮਾਜਸੇਵੀ ਉਦੇ ਰੰਦੇਵ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕੋਟਕਪੂਰਾ ਦੇ ਹਰ ਗਲ਼ੀ ਮੁਹੱਲੇ ਵਿਚ ਹਰ ਹਫ਼ਤੇ ਲਗਾਤਾਰ ਚੱਲਦੇ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।