ਅਮਲੋਹ ਦੀ ਸਰੂ ਗੋਇਲ ਹਰਿਆਣੇ ‘ਚ ਬਣੀ ਜੂਡੀਸ਼ੀਅਲ ਮੈਜਿਸਟਰੇਟ

Saru Goyal Judicial Magistrate
ਅਮਲੋਹ : ਜੂਡੀਸੀਅਲ ਮੈਜਿਸਟਰੇਟ ਬਣੀ ਸਰੂ ਗੋਇਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਤਾ ਪਿਤਾ ਅਤੇ ਭੈਣ। ਤਸਵੀਰ: ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਵਾਰਡ ਨੰਬਰ 1 ਦੇ ਵਸਨੀਕ ਅਰੁਣ ਗੋਇਲ ਦੀ ਹੋਣਹਾਰ ਪੁੱਤਰੀ ਸਰੂ ਗੋਇਲ ਹਰਿਆਣੇ ਵਿਚ ਬਤੌਰ ਜੂਡੀਸੀਅਲ ਮੈਜਿਸਟਰੇਟ (Saru Goyal Judicial Magistrate) ਚੁਣੀ ਗਈ ਜਿਸ ਨਾਲ ਪਰਿਵਾਲ ਅਤੇ ਸ਼ਹਿਰ ਵਿਚ ਖੁਸ਼ੀ ਦਾ ਮਹੌਲ ਹੈ। ਇਸ ਨੇ ਦੱਸਿਆ ਕਿ ਮੁੱਢਲੀ ਪ੍ਰੀਖਿਆ ਵਿਚ 22 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਸ ਉਪਰੰਤ ਪ੍ਰੀਖਿਆ ਲਈ 4 ਹਜਾਰ ਤੋਂ ਵੱਧ ਵਿਦਿਆਰਥੀ ਰਹਿ ਗਏ ਸਨ ਜਿਨ੍ਹਾਂ ਵਿਚੋ 500 ਬਚਿਆਂ ਨੇ ਪ੍ਰੀਖਿਆ ਪਾਸ ਕੀਤੀ ਸੀ ਜਿਨ੍ਹਾਂ ਵਿੱਚੋਂ 120 ਬੱਚਿਆਂ ਦੀ ਚੋਣ ਕੀਤੀ ਹੈ।

ਪੱਤਰਕਾਰਾਂ ਨਾਲ ਗਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਸ ਨੇ ਪ੍ਰਾਇਮਰੀ ਤੱਕ ਦੀ ਸਿੱਖਿਆ ਮਾਘੀ ਮੈਮੋਰੀਅਲ ਸਕੂਲ ਅਮਲੋਹ ਤੋਂ ਕਰਨ ਉਪਰੰਤ ਬਾਰ੍ਹਵੀਂ ਸੈਕਰਡ ਹਾਰਟ ਸਕੂਲ ਜਲਾਲਪੁਰ ਤੋਂ ਕਰਨ ਉਪਰੰਤ ਬੀ.ਏ., ਵਕਾਲਤ ਅਤੇ ਐਲ.ਐਲ.ਐਮ. ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਸ ਨੇ ਦੱਸਿਆ ਕਿ ਉਹ ਜੂਡੀਸੀਅਲ ਮੈਜਿਸਟਰੇਟ ਬਣਨਾ ਚਾਹੁੰਦੀ ਸੀ ਜਿਸ ਕਾਰਨ ਉਹ 2016 ਤੋਂ ਲਗਾਤਾਰ ਇਸ ਦੀ ਤਿਆਰੀ ਕਰ ਰਹੀ ਸੀ ਅਤੇ ਇਨ੍ਹਾਂ ਦੇ ਪ੍ਰੀਵਾਰਕ ਮੈਬਰ ਪੀ.ਡੀ.ਗੋਇਲ ਪਹਿਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਹਿ ਚੁਕੇ ਹਨ ਅਤੇ ਮੌਜੂਦਾ ਸਮੇਂ ਮੋਹਾਲੀ ਦੀ ਖਪਤਕਾਰ ਅਦਾਲਤ ਵਿਚ ਬਤੌਰ ਜੱਜ ਸੇਵਾ ਨਿਭਾਅ ਰਹੇ ਹਨ।

Saru Goyal Judicial Magistrate
ਅਮਲੋਹ : ਜੂਡੀਸੀਅਲ ਮੈਜਿਸਟਰੇਟ ਬਣੀ ਸਰੂ ਗੋਇਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਤਾ ਪਿਤਾ ਅਤੇ ਭੈਣ। ਤਸਵੀਰ: ਅਨਿਲ ਲੁਟਾਵਾ

ਉਸ ਨੇ ਦੱਸਿਆ ਕਿ ਉਸ ਦੇ ਦਾਦਾ ਸਵਰਗੀ ਲਛਮਣ ਗੋਇਲ ਦੀ ਮੁਢ ਤੋਂ ਹੀ ਉਸ ਨੂੰ ਜੱਜ ਬਨਾਉਣ ਦੀ ਇੱਛਾ ਸੀ। ਉਸ ਨੇ ਆਪਣੇ ਪਿਤਾ ਅਰੁਣ ਗੋਇਲ, ਮਾਤਾ ਸਿਪਾਲੀ ਗੋਇਲ, ਭਰਾ ਮਨਨ ਗੋਇਲ ਅਤੇ ਭੈਣ ਸਾਨੂੰ ਗੋਇਲ ਵੱਲੋਂ ਸਮੇਂ-ਸਮੇਂ ਸਿਰ ਉਸ ਨੂੰ ਦਿੱਤੇ ਸਹਿਯੋਗ ਦਾ ਜਿਕਰ ਕਰਦਿਆਂ ਉਸ ਦੀ ਕਾਮਯਾਬੀ ਦਾ ਸਿਹਰਾ ਇਨ੍ਹਾਂ ਨੂੰ ਵੀ ਦਿੱਤਾ। ਉਸ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਲਕਸ ਲੈ ਕੇ ਸਖਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਕਾਮਯਾਬੀ ਜਰੂਰੀ ਉਨ੍ਹਾਂ ਨੂੰ ਹਾਸਲ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ