ਸੂਬਾ ਸਰਕਾਰ ਨੇ ਹੈਲੀਕਾਪਟਰ ਲੈਂਡਿੰਗ ਦੀ ਇਜ਼ਾਜਤ ਵੀ ਨਹੀਂ ਦਿੱਤੀ
ਏਜੰਸੀ, ਕੋਲਕਾਤਾ
ਪੱਛਮੀ ਬੰਗਾਲ ਦੇ ਜਾਧਵਪੁਰ ‘ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਰੈਲੀ ਕਰਾਉਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਨਾਲ ਹੀ ਉਨ੍ਹਾਂ ਦੇ ਹੈਲੀਕਾਪਟਰ ਨੂੰ ਵੀ ਲੈਂਡਿੰਗ ਦੀ ਮਨਜ਼ੂਰੀ ਨਹੀਂ ਮਿਲੀ ਹੈ| ਸੋਮਵਾਰ ਨੂੰ ਪੱਛਮੀ ਬੰਗਾਲ ‘ਚ ਸ਼ਾਹ ਦੀਆਂ ਤਿੰਨ ਰੈਲੀਆਂ ਹੋਣੀਆਂ ਸਨ, ਜਿਨ੍ਹਾਂ ‘ਚੋਂ ਦੋ ਦੀ ਹੀ ਆਗਿਆ ਦਿੱਤੀ ਗਈ ਹੈ ਛੇ ਗੇੜ ਦੀ ਵੋਟਿੰਗ ਪੂਰੀ ਹੋਣ ਤੋਂ ਬਾਅਦ ਵੀ ਪੱਛਮੀ ਬੰਗਾਲ ਦੀ ਸਿਆਸੀ ਜੰਗ ਸਿਖ਼ਰ ‘ਤੇ ਹੈ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਸੀਨੀਅਰ ਆਗੂਆਂ ‘ਚ ਜੁਬਾਨੀ ਜੰਗ ਦਰਮਿਆਨ ਹੁਣ ਇੱਕ ਵਾਰ ਫਿਰ ਇੱਥੇ ਹੈਲੀਕਾਪਟਰ ਲੈਂਡਿੰਗ ਤੇ ਰੈਲੀ ਨੂੰ ਇਜ਼ਾਜਤ ਨਾ ਮਿਲਣ ਦਾ ਮੁੱਦਾ ਭਖ਼ ਗਿਆ ਹੈ ਤਾਜਾ ਮਾਮਲਾ ਜਾਧਵਪੁਰ ਦਾ ਹੈ, ਜਿੱਥੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਰੈਲੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਹੈਲੀਕਾਪਟਰ ਨੂੰ ਵੀ ਲੈਂਡਿੰਗ ਦੀ ਇਜ਼ਾਜਤ ਨਹੀਂ ਮਿਲੀ ਹੈ
ਭਤੀਜੇ ਦੀ ਹਾਰ ਦੇ ਡਰੋਂ ਮਮਤਾ ਨੇ ਜਾਧਵਨਗਰ ‘ਚ ਨਹੀਂ ਹੋਣ ਦਿੱਤੀ ਰੈਲੀ : ਸ਼ਾਹ
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਜਾਧਵਪੁਰ ‘ਚ ਸਥਾਨਕ ਪ੍ਰਸ਼ਾਸਨ ਦੇ ਭਾਜਪਾ ਦੀ ਰੈਲੀ ਨੂੰ ਇਜਾਜ਼ਤ ਨਾ ਦਿੱਤੇ ਜਾਣ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਅੱਜ ਕਿਹਾ ਕਿ ਸ੍ਰੀਮਤੀ ਬੈਨਰਜੀ ਨੂੰ ਡਰ ਹੈ ਕਿ ਉਨ੍ਹਾਂ ਦੇ ਉੱਥੋਂ ਜਾਣ ਨਾਲ ਭਤੀਜੇ ਦਾ ਤਖ਼ਤਾ ਪਲਟ ਹੋ ਜਾਵੇਗਾ ਸ਼ਾਹ ਨੇ ਅੱਜ ਜਾਧਵਨਗਰ ‘ਚ ਭਾਜਪਾ ਉਮੀਦਵਾਰ ਦੀ ਹਮਾਇਤ ‘ਚ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਰੈਲੀ ਤੇ ਹੈਲੀਕਾਪਟਰ ਨੂੰ ਉਤਰਨ ਦੀ ਆਗਿਆ ਨਹੀਂ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।