ਸ਼ਾਹ ਤੇ ਦੂਜੇ ਮੰਤਰੀ ਸ਼ਾਹੀਨ ਬਾਗ ਜਾਣ ਤੇ ਗੱਲਬਾਤ ਕਰ ਕੇ ਖੁੱਲ੍ਹਵਾਉਣ ਰਸਤਾ : ਕੇਜਰੀਵਾਲ

Arvind Kejriwal

ਸ਼ਾਹ ਤੇ ਦੂਜੇ ਮੰਤਰੀ ਸ਼ਾਹੀਨ ਬਾਗ ਜਾਣ ਤੇ ਗੱਲਬਾਤ ਕਰ ਕੇ ਖੁੱਲ੍ਹਵਾਉਣ ਰਸਤਾ : ਕੇਜਰੀਵਾਲ

ਨਵੀਂ ਦਿੱਲੀ (ਏਜੰਸੀ)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਾਹੀਨ ਬਾਗ ‘ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) CAA ਵਿਰੁੱਧ ਪ੍ਰਦਰਸ਼ਨ ਨੂੰ ਲੈ ਕੇ ਭਾਜਪਾ ਦੇ ਹਮਲੇ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਸੋਮਵਾਰ ਨੂੰ ਕੇਂਦਰ ਦੀ ਸੱਤਾਧਾਰੀ ਪਾਰਟੀ ‘ਤੇ ‘ਗੰਦੀ ਰਾਜਨੀਤੀ’ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਗ੍ਰਹਿ ਮੰਤੀਰ ਅਮਿਤ ਸ਼ਾਹ ਅਤੇ ਦੂਜੇ ਮੰਤਰੀਆਂ ਨੂੰ ਸ਼ਾਹੀਨ ਬਾਗ ਜਾਣਾ ਚਾਹੀਦਾ ਅਤੇ ਲੋਕਾਂ ਨਾਲ ਗੱਲਬਾਤ ਕਰ ਕੇ ਰਸਤਾ ਖੁੱਲ੍ਹਵਾਉਣਾ ਚਾਹੀਦਾ ਹੈ। ‘ਆਪ’ ਦੇ ਨੇਤਾ ਨੇ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਸ਼ਾਹੀਨ ਬਾਗ ‘ਚ ਰਸਤਾ ਖੁੱਲ੍ਹਵਾਉਣਾ ਹੀ ਨਹੀਂ ਚਾਹੁੰਦੀ ਅਤੇ ਇਹ ਸੜਕ 8 ਫਰਵਰੀ (ਵੋਟਿੰਗ ਦੇ ਦਿਨ) ਬਾਅਦ ਖੁੱਲ੍ਹ ਜਾਵੇਗੀ। ਕੇਜਰੀਵਾਲ ਨੇ ਕਿਹਾ,”ਮੈਨੂੰ ਦੁਖ ਹੈ ਕਿ ਭਾਜਪਾ ਇਸ ਮੁੱਦੇ ‘ਤੇ ਗੰਦੀ ਰਾਜਨੀਤੀ ਕਰ ਰਹੀ ਹੈ। ਸ਼ਾਹੀਨ ਬਾਗ ‘ਚ ਜਾਮ ਨਾਲ ਲੋਕਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ। ਮੈਂ ਕਈ ਵਾਰ ਕਹਿ ਚੁਕਿਆ ਹਾਂ ਕਿ ਪ੍ਰਦਰਸ਼ਨ ਸੰਵਿਧਾਨਕ ਅਧਿਕਾਰ ਹੈ ਪਰ ਇਸ ਨਾਲ ਕਿਸੇ ਨੂੰ ਤਕਲੀਫ਼ ਨਹੀਂ ਹੋਣੀ ਚਾਹੀਦੀ।”

  • ਉਨ੍ਹਾਂ ਕਿਹਾ,”ਭਾਜਪਾ ਦੇ ਲੋਕ ਕਹਿ ਰਹੇ ਹਨ ਕਿ ਕੇਜਰੀਵਾਲ ਰਸਤਾ ਖੁੱਲ੍ਹਵਾਉਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ।
  • ਚਲੋ ਮਨਜ਼ੂਰੀ ਦੇ ਦਿੱਤੀ ਇੱਕ ਘੰਟੇ ‘ਚ ਰਸਤਾ ਖੁੱਲ੍ਹਵਾਓ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।