ਬਠਿੰਡਾ ਦੇ ਬੋਲਣ-ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਪ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

Aishwarya Goyal,  Bathinda, Honored ,Vice President

ਵਿਸ਼ਵ ਦਿਵਿਆਂਗ ਦਿਵਸ ਮੌਕੇ ਨਵੀਂ ਦਿੱਲੀ ਵਿਗਿਆਨ ਭਵਨ ‘ਚ ਹੋਇਆ ਸਮਾਗਮ

ਸੁਖਜੀਤ ਮਾਨ/ਬਠਿੰਡਾ। ਬਠਿੰਡਾ ਦਾ ਯਸ਼ਵੀਰ ਗੋਇਲ ਭਾਵੇਂ ਬੋਲਣ ਅਤੇ ਸੁਣਨ ਦੀ ਸਮਰੱਥਾ ਨਹੀਂ ਰੱਖਦਾ ਪਰ ਇਰਾਦੇ ਵੱਡੇ ਰੱਖਦਾ ਹੈ ਇਨ੍ਹਾਂ ਵੱਡੇ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਉਪ ਰਾਸ਼ਟਰਪਤੀ  ਵੈਂਕਈਆ ਨਾਇਡੂ ਨੇ ਵਿਸ਼ਵ ਦਿਵਿਆਂਗ ਦਿਵਸ ਮੌਕੇ ਕੌਮੀ ਪੁਰਸਕਾਰ ਨਾਲ ਵਿਗਿਆਨ ਭਵਨ, ਦਿੱਲੀ ‘ਚ ਯਸ਼ਵੀਰ ਗੋਇਲ ਨੂੰ ਸਨਮਾਨਿਤ ਕੀਤਾ। Bathinda

ਅੱਜ ਜਦੋਂ ਯਸ਼ਵੀਰ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਹੋਰ ਚਹੇਤੇ ਟੀਵੀ ‘ਤੇ ਲਾਈਵ ਪ੍ਰੋਗਰਾਮ ਵੇਖ ਰਹੇ ਸੀ ਤਾਂ ਉਪ ਰਾਸ਼ਟਰਪਤੀ ਹੱਥੋਂ ਯਸ਼ ਨੂੰ ਸਨਮਾਨਿਤ ਹੁੰਦਿਆਂ ਵੇਖ ਖੁਸ਼ੀ ‘ਚ ਭਾਵੁਕ ਹੋ ਗਏ ਇਸ ਮੌਕੇ ਉਪ ਰਾਸ਼ਟਰਪਤੀ ਵੱਲੋਂ ਅੱਜ ਸ਼ਾਮ ਨੂੰ ਸਨਮਾਨਿਤ ਹਸਤੀਆਂ ਨੂੰ ਰਾਸ਼ਟਰਪਤੀ ਭਵਨ ਵਿੱਚ ਚਾਹ ਪਾਰਟੀ ਵੀ ਕੀਤੀ ਗਈ। ਯਸ਼ਵੀਰ ਦੇ ਪਿਤਾ ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ ਅਤੇ ਮਾਤਾ ਨੀਤੂ ਗੋਇਲ ਨੇ ਆਪਣੇ ਪੁੱਤਰ ਦੀਆਂ ਪ੍ਰਪਾਤੀਆਂ ‘ਤੇ ਮਾਣ ਮਹਿਸੂਸ ਕਰਦਿਆਂ ਦੱਸਿਆ ਕਿ ਯਸ਼ਵੀਰ ਨੇ ਹਰ ਖੇਤਰ ਵਿੱਚ ਪ੍ਰਾਪਤੀਆਂ ਕੀਤੀਆਂ ਹਨ। Bathinda

ਯਸ਼ਵੀਰ ਨੂੰ ਲੋਕਸਭਾ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਨੇ ਆਪਣਾ ਆਈਕਨ ਚੁਣਿਆ ਸੀ, ਜਿਸ ਦੌਰਾਨ ਉਸ ਵੱਲੋਂ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ। ਸਾਧਾਰਨ ਵਿੱਦਿਆ ਦੇ ਖੇਤਰ ਵਿਚ ਉਸ ਨੇ ਸੋਨੇ ਦੋ ਤਗ਼ਮੇ, ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਅਚੀਵਮੈਂਟ ਐਵਾਰਡ, ਰਾਸ਼ਟਰੀ ਪੱਧਰ ‘ਤੇ ਸੋਨੇ ਦਾ ਤਗ਼ਮਾ ਅਤੇ ਓਵਰਆਲ ਟਰਾਫ਼ੀ ਵੀ ਹਾਸਲ ਕੀਤੀ।  ਇਸ ਤੋਂ ਇਲਾਵਾ ਉਸ ਨੇ ਖੇਡਾਂ ਦੇ ਖੇਤਰ ਵਿੱਚ ਸ਼ਤਰੰਜ਼ ਅਤੇ ਬੈਡਮਿੰਟਨ ਵਿੱਚ ਸੂਬਾ ਪੱਧਰ ‘ਤੇ ਕਈ ਸੋਨੇ ਦੇ ਤਗ਼ਮੇ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਹਾਸਿਲ ਕੀਤੇ।

ਯਸ਼ਵੀਰ ਨੇ ਫ਼ੋਟੋ ਗ੍ਰਾਫ਼ੀ ਦੇ ਖੇਤਰ ਵਿਚ ਵੀ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੋਇਆ ਹੈ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ 15 ਅਗਸਤ 2018 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਯਸ਼ਵੀਰ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ  ਜਦੋਂਕਿ ਸਟੇਟ ਡਿਸਐਬਿਲਟੀ ਐਵਾਰਡ ਵੀ ਉਸਨੂੰ ਮਿਲ ਚੁੱਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।