ਹਵਾਈ ਫੌਜ ਦੇ ਜਹਾਜ਼ਾਂ ਨੇ ਹਵਾ ’ਚ ਦਿਖਾਈਆਂ ਕਲਾਬਾਜ਼ੀਆਂ

Air Force planes

ਡੇਢ ਦਹਾਕੇ ਬਾਅਦ ਬਠਿੰਡਾ ਏਅਰ ਫੋਰਸ ਸਟੇਸ਼ਨ ’ਤੇ ਹੋਇਆ ਸ਼ੋਅ

(ਸੁਖਜੀਤ ਮਾਨ) ਬਠਿੰਡਾ। ਸਿਵਲ ਏਅਰ ਪੋਰਟ ਵਿਰਕ ਕਲਾਂ ਵਿਖੇ ਭਾਰਤੀ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੂਰਿਯਾ ਕਿਰਨ ਸ਼ੋਅ ਬਠਿੰਡਾ ਵਾਸੀਆਂ ਲਈ ਖਿੱਚ ਦਾ ਕੇਂਦਰ ਰਿਹਾ। ਇਸ ਸ਼ੋਅ ਨੂੰ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਵਲੋਂ ਸਾਹ ਰੋਕ-ਰੋਕ ਕੇ ਦੇਖਿਆ ਗਿਆ। ਬਠਿੰਡਾ ਵਿਖੇ ਇਸ ਤਰ੍ਹਾਂ ਦਾ ਸ਼ੋਅ ਕਰੀਬ ਡੇਢ ਦਹਾਕੇ ਪਹਿਲੇ ਸਾਲ 2007 ਚ ਹੋਇਆ ਸੀ, ਉਸ ਉਪਰੰਤ ਦੂਸਰੀ ਵਾਰ ਇਹ ਸ਼ੋਅ ਸਿਵਲ ਏਅਰ ਪੋਰਟ ਵਿਰਕ ਕਲਾਂ ਵਿਖੇ ਹੋਇਆ। ਇਹ ਸ਼ੋਅ ਸਵੇਰੇ 10:30 ਸ਼ੁਰੂ ਹੋਇਆ ਜੋ ਕਿ ਕਰੀਬ 12:15 ਵਜੇ ਤੱਕ ਚੱਲਿਆ। ਇਸ ਸ਼ੋਅ ਦੀ ਸ਼ੁਰੂਆਤ ਭਾਰਤੀ ਏਅਰ ਫੋਰਸ ਬੈਂਡ ਦੀ ਟੀਮ ਦੇ 16 ਨੌਜਵਾਨਾਂ ਵਲੋਂ ਮਨਮੋਹਿਕ ਧੁੰਨਾਂ ਰਾਹੀਂ ਕੀਤੀ।

 9 ਹਵਾਈ ਜਹਾਜ਼ਾਂ ਨੇ ਹੈਰਾਨ ਕਰਨ ਵਾਲੇ ਕਰਤੱਵ ਦਿਖਾਏ

ਇਸ ਉਪਰੰਤ ਸੂਰਿਯਾ ਕਿਰਨ ਐਰੋਬੈਟਿਕ ਦੀ ਟੀਮ ਵਲੋਂ ਗਰੁੱਪ ਕੈਪਟਨ ਜੀ.ਐਸ. ਢਿੱਲੋਂ ਦੀ ਅਗਵਾਈ ਹੇਠ 9 ਹਵਾਈ ਜਹਾਜ਼ਾਂ ਰਾਹੀਂ ਕਰੀਬ 25 ਮਿੰਟ ਆਕਾਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਅਨੌਖੇ, ਦਿਲ ਖਿਚਵੇ ਤੇ ਹੈਰਾਨ ਕਰਨ ਵਾਲੇ ਕਰਤੱਵ ਦਿਖਾਏ ਗਏ, ਪਹਿਲੇ ਦਿਨ ਦਾ ਸਿਖਰ ਹੋ ਨਿਬੜੇ ਇਸ ਸ਼ੋਅ ਨੂੰ ਦਰਸ਼ਕਾਂ ਵਲੋਂ ਬੜੀ ਹੀ ਉਤਸ਼ੁਕਤਾ ਨਾਲ ਸਾਹ ਰੋਕ-ਰੋਕ ਕੇ ਦੇਖਿਆ ਗਿਆ। ਇਸ ਤੋਂ ਬਾਅਦ ਏਅਰ ਵਾਰੀਅਰ ਡਰਿੱਲ ਸਬਰੋਤੋ ਟੀਮ ਦੇ 20 ਨੌਜਵਾਨਾਂ ਵੱਲੋਂ ਪਰੇਡ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵਲੋਂ ਬਹੁਤ ਹੀ ਅਨੁਸਾਸ਼ਨ ਤੇ ਇਕਸਾਰਤਾ ’ਚ ਰਹਿ ਕੇ ਬਹੁਤ ਹੀ ਅਨੌਖੇ ਕਰਤੱਵ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।

ਕਰੀਬ ਡੇਢ ਦਹਾਕੇ ਪਹਿਲਾ ਹੋਇਆ ਸੀ ਸ਼ੋਅ

ਇਸ ਉਪਰੰਤ ਆਕਾਸ਼ ਗੰਗਾ ਸਕਾਈ ਡਾਈਵਿੰਗ ਟੀਮ ਦੇ 8 ਮੈਂਬਰਾਂ ਵਲੋਂ ਦਿਖਾਏ ਗਏ ਕਰਤੱਵਾਂ ਨੂੰ ਦੇਖਣ ਲਈ ਕਰੀਬ 15 ਮਿੰਟ ਆਕਾਸ਼ ਤੋਂ ਲੈ ਕੇ ਜ਼ਮੀਨ ਤੱਕ ਦਰਸ਼ਕਾਂ ਦੀ ਨਜ਼ਰਾਂ ਇਨ੍ਹਾਂ ਨੂੰ ਦੇਖਣ ਲਈ ਆਕਾਸ਼ ਵੱਲ ਟਿਕੀਆਂ ਰਹੀਆਂ। ਇਸ ਤੋਂ ਬਾਅਦ ਸੂਰਿਯਾ ਕਿਰਨ ਐਰੋਬੈਟਿਕ ਦੀ ਟੀਮ ਦੇ ਪਾਇਲਟਾਂ ਵਲੋਂ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨਾਲ ਵਿਸ਼ੇਸ਼ ਮਿਲਣੀ ਵੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਠਿੰਡਾ ਵਿਖੇ ਇਸ ਤਰ੍ਹਾਂ ਦਾ ਸ਼ੋਅ ਕਰੀਬ ਡੇਢ ਦਹਾਕੇ ਪਹਿਲੇ ਸਾਲ 2007 ਚ ਹੋਇਆ ਸੀ, ਉਸ ਉਪਰੰਤ ਦੂਸਰੀ ਵਾਰ ਇਹ ਸ਼ੋਅ ਸਿਵਲ ਏਅਰ ਪੋਰਟ ਵਿਰਕ ਕਲਾਂ ਵਿਖੇ ਹੋਇਆ ਜੋ ਕਿ ਬਠਿੰਡਾ ਵਾਸੀਆਂ ਲਈ ਕਦੇ ਵੀ ਨਾ ਭੁੱਲਣਯੋਗ ਸਾਬਤ ਹੋਵੇਗਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਆਰਪੀ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ਼?ਰੀ ਪੰਕਜ, ਕਾਰਜਕਾਰੀ ਇੰਜੀਨੀਅਰ ਬੀ ਐਂਡ ਆਰ ਸ਼?ਰੀ ਆਯੂਸ਼, ਮੈਂਬਰ ਸਲਾਹਕਾਰ ਡਾ. ਗੁਰਚਰਨ ਵਿਰਕ ਕਲਾਂ, ਪੁਲਿਸ ਤੇ ਸਿਵਲ ਪ੍ਰਸ਼ਾਸਨ ਅਤੇ ਏਅਰ ਫੋਰਸ ਦੇ ਅਧਿਕਾਰੀਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਲੋਕ ਤੇ ਵਿਦਿਆਰਥੀ ਆਦਿ ਹਾਜ਼ਰ ਸਨ।

ਅੱਜ ਵੀ ਹੋਵੇਗਾ ਸ਼ੋਅ

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਨੇ ਦੱਸਿਆ ਕਿ ਇਹ ਸ਼ੋਅ ਕੱਲ੍ਹ 7 ਮਾਰਚ ਨੂੰ ਸਵੇਰੇ 10:30 ਤੋਂ ਦੁਪਿਹਰ 12:30 ਵਜੇ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਣ ਵਾਲੇ ਇਸ ਸ਼ੋਅ ’ਚ 10 ਵਜੇ ਤੋਂ ਪਹਿਲਾ ਪਹੁੰਚਣ ਤਾਂ ਜੋ ਪੂਰੇ ਸ਼ੋਅ ਦਾ ਆਨੰਦ ਮਾਣ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।