ਖ਼ਿਤਾਬ ਜਿੱਤ ਕੇ ਧੋਨੀ ਬੋਲੇ, ਉਮਰ ਨਹੀਂ ਫਿਟਨੈੱਸ ਦੇਖੋ

ਮੁੰਬਈ (ਏਜੰਸੀ)। ਚੇਨਈ ਸੁਪਰ ਕਿੰਗਜ਼ ਦੀ ਟੀਮ ‘ਚ ਕਈ ਉਮਰਦਰਾਜ ਖਿਡਾਰੀ ਸਨ ਅਤੇ ਆਈ.ਪੀ.ਐਲ. ਸ਼ੁਰੂ ਹੋਣ ਸਮੇਂ ਆਲੋਚਕਾਂ ਨੇ ਇਸ ਗੱਲ ‘ਤੇ ਕਾਫ਼ੀ ਚਰਚਾ ਕੀਤੀ ਸੀ ਪਰ ਟੀਮ ਚੈਂਪੀਅਨ ਬਣਨ ‘ਚ ਸਫ਼ਲ ਰਹੀ ਅਤੇ ਉਸਦੇ ਕਪਤਾਨ ਮਹਿੰਦਰ ਸਿੰਘ (Mahendra Singh Dhoni) ਧੋਨੀ ਨੇ ਵੀ ਕਿਹਾ ਕਿ ਉਮਰ ਨਹੀਂ, ਸਗੋਂ ਫਿਟਨੈੱਸ ਮਾਅਨਾ ਰੱਖਦੀ ਹੈ ਫ਼ਾਈਨਲ ‘ਚ ਸਨਰਾਈਜ਼ਰਸ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ‘ਤੇ 178 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਚੇਨਈ ਦੇ ਉਮਰਦਰਾਜ ਖਿਡਾਰੀ 37 ਸਾਲਾ ਸ਼ੇਨ ਵਾਟਸਨ ਦੀ ਨਾਬਾਦ 117 ਦੌੜਾਂ (11 ਚੌਕੇ ਅਤੇ 8 ਛੱਕੇ ) ਦੀ ਤੂਫ਼ਾਨੀ ਪਾਰੀ ਦੀ ਬਦੌਲਤ ਇਹ ਟੀਚਾ 18.3 ਓਵਰਾਂ ‘ਚ ਸਿਰਫ਼ ਦੋ ਵਿਕਟਾਂ ਦੇ ਨੁਕਸਾਨ ‘ਤੇ ਹੀ ਹਾਸਲ ਕਰ ਲਿਆ।

ਧੋਨੀ ਨੇ ਮੈਚ ਤੋਂ ਬਾਅਦ ਟੀਮ ‘ਚ ਜ਼ਿਆਦਾ ਉਮਰ ਦੇ ਖਿਡਾਰੀਆਂ ਦੀ ਮੌਜ਼ੂਦਗੀ ਬਾਰੇ ਸਵਾਲ ਕੀਤਾ ਗਿਆ, ਤਾਂ ਉਹਨਾਂ ਕਿਹਾ ਕਿ ਉਮਰ ਸਿਰਫ਼ ਨੰਬਰ ਹੈ, ਪਰ ਖਿਡਾਰੀ ਦਾ ਪੂਰੀ ਤਰ੍ਹਾਂ ਫਿੱਟ ਹੋਣਾ ਜਰੂਰੀ ਹੈ  ਅਸੀਂ ਉਮਰ ਬਾਰੇ ਗੱਲ ਕਰਦੇ ਹਾਂ ਪਰ ਇਹ ਸਫ਼ਲਦਾ ਦਾ ਕੋਈ ਪੈਮਾਨਾ ਨਹੀਂ ਹੋ ਸਕਦੀ ਤੁਸੀਂ ਕਿਸੇ ਵੀ ਕਪਤਾਨ ਤੋਂ ਪੁੱਛੋਗੇ ਤਾਂ ਉਹ ਅਜਿਹੇ ਖਿਡਾਰੀ ਚਾਹੁੰਦਾ ਹੈ ਜੋ ਚੁਸਤ ਅਤੇ ਫਿੱਟ ਹੋਵੇ ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਜਾਣੂ ਸੀ, ਜੇਕਰ ਵਾਟਸਨ ਡਾਈਵ ਲਗਾਉਣ ਦੀ ਕੋਸ਼ਿਸ਼ ਕਰਦਾ। (Mahendra Singh Dhoni)

ਤਾਂ ਉਹ ਜ਼ਖ਼ਮੀ ਹੋ ਸਕਦਾ ਸੀ ਇਸ ਲਈ ਅਸੀਂ ਉਸਨੂੰ ਅਜਿਹਾ ਨਾ ਕਰਨ ਲਈ ਕਿਹਾ ਰਾਇਡੂ 33 ਸਾਲ ਦੇ ਹਨ ਪਰ ਉਹਨਾਂ ਦੀ ਖੇਡ  ਉਮਰ ਤੋਂ ਜ਼ਿਆਦਾ ਮਾਅਨਾ ਰੱਖਦੀ ਹੈ ਇੱਕ ਕਪਤਾਨ ਦੇ ਤੌਰ ‘ਤੇ ਮੈਂ ਅਜਿਹੇ ਖਿਡਾਰੀ ਚਾਹੁੰਦਾ ਹਾਂ ਜੋ ਮੈਦਾਨ ‘ਤੇ ਭੱਜ ਸਕਣ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ 19-20 ਸਾਲ ਦਾ ਹੈ ਜ਼ਿਆਦਾ ਦੇ ਧੋਨੀ ਨੇ ਕਿਹਾ ਕਿ ਅਸੀਂ ਚੇਨਈ ਵਿੱਚ ਇੱਕ ਹੀ ਮੈਚ ਖੇਡ ਸਕੇ ਅਤੇ ਹੁਣ ਅਸੀਂ ਚੇਨਈ ਜਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਾਂਗੇ ਅਤੇ ਉਹਨਾਂ ਦਾ ਧੰਨਵਾਦ ਕਰਾਂਗੇ। (Mahendra Singh Dhoni)

ਬੁੱਢਿਆਂ ਦੀ ਫੌਜ ਕਹੀ ਜਾ ਰਹੀ ਸੀ ਚੇਨਈ | Mahendra Singh Dhoni

ਆਈ.ਪੀ.ਐਲ. 11 ‘ਚ ਧੋਨੀ ਦੀ ਟੀਮ ਨੂੰ ਹਰ ਵਿਰੋਧੀ ਟੀਮ ਲਈ ਟੇਢੀ ਖੀਰ ਸਾਬਤ ਹੋਇਆ ਪਰ ਸ਼ੁਰੂ ‘ਚ ਆਲੋਚਕਾਂ ਨੇ ਇਸਨੂੰ ‘ਬੁੱਢਿਆਂ ਦੀ ਫੌਜ’ ਕਹਿ ਕੇ ਰੱਦ ਕਰ ਦਿੱਤਾ ਸੀ ਪਰ ਅਸਲ ‘ਚ ਧੋਨੀ ਨੇ ਅੱਧੀ ਜੰਗ ਤਾਂ ਨੀਲਾਮੀ ਦੌਰਾਨ ਹੀ ਜਿੱਤ ਲਈ ਸੀ ਜਦੋਂ ਉਸਨੇ ਤਜ਼ਰਬੇ ‘ਤੇ ਦਾਅ ਲਗਾਇਆ ਚੇਨਈ ਦੀ ਟੀਮ ਦੀ ਔਸਤ ਉਮਰ 34 ਸਾਲ ਹੈ ਖ਼ੁਦ ਧੋਨੀ 36 ਸਾਲ ਦੇ ਹਨ ਜਦੋਂਕਿ ਅੰਬਾਤੀ ਰਾਇਡੂ 32, ਸੁਰੇਸ਼ ਰੈਨਾ 31, ਸ਼ੇਨ ਵਾਟਸਨ ਅਤੇ ਹਰਭਜਨ 37 ਸਾਲ ਦੇ ਹਨ। (Mahendra Singh Dhoni)