ਪੂਜਨੀਕ ਗੁਰੂ ਜੀ ਦੁਆਰਾ ਚਲਾਈ ਦੇਹਾਂਤ ਉਪਰੰਤ ‘ਸਰੀਰਦਾਨ’ ਦੀ ਮੁਹਿੰਮ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

Campaign

ਸਾਲ 2023 ’ਚ ਹੁਣ ਤੱਕ ਨਵੀਆਂ ਮੈਡੀਕਲ ਖੋਜਾਂ ਲਈ ਬਲਾਕ ਮਲੋਟ ’ਚ ਹੋਏ 3 ਸਰੀਰਦਾਨ | Campaign

ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਕਾਰਜਾਂ ਵਿੱਚੋਂ ‘ਸਰੀਰਦਾਨ’ ਵੀ ਇੱਕ ਅਜਿਹਾ ਮਾਨਵਤਾ ਭਲਾਈ ਦਾ ਕਾਰਜ (Campaign) ਹੈ ਜਿਸ ਵਿੱਚ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਨਵਤਾ ਭਲਾਈ ਵਚਨਾਂ ’ਤੇ ਅਮਲ ਕਰਦੇ ਹੋਏ ਇਸ ਮਹਾਨ ਕਾਰਜ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ ਅਤੇ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਜਿੱਥੇ ਹੋਰ ਕਈ ਮਾਨਵਤਾ ਭਲਾਈ ਦੇ ਕਾਰਜ ਵਧ-ਚੜ੍ਹ ਕੇ ਕੀਤੇ ਜਾ ਰਹੇ ਹਨ, ੳੱੁਥੇ ਮਰਨ ਉਪਰੰਤ ਸਰੀਰਦਾਨ ਵੀ ਸਾਧ-ਸੰਗਤ ਕਰ ਰਹੀ ਹੈ ਜਿਸ ਨਾਲ ਡਾਕਟਰੀ ਦੀਆਂ ਨਵੀਆਂ ਮੈਡੀਕਲ ਖੋਜਾਂ ਕਰਨ ਵਿੱਚ ਲਾਭ ਮਿਲ ਰਿਹਾ ਹੈ।

ਜੇਕਰ ਬਲਾਕ ਮਲੋਟ ਦੁਆਰਾ ਹੁਣ ਤੱਕ ਕੀਤੇ ਸਰੀਰਦਾਨਾਂ ਦੀ ਗੱਲ ਕਰੀਏ ਤਾਂ ਹੁਣ ਤੱਕ 34 ਸਰੀਰਦਾਨ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਭੇਜੇ ਜਾ ਚੁੱਕੇ ਹਨ ਅਤੇ ਸਾਲ 2023 ’ਚ ਹੁਣ ਤੱਕ ਸਾਧ-ਸੰਗਤ ਵੱਲੋਂ ਕੀਤੇ ਸਰੀਰਦਾਨ ਦੀ ਗੱਲ ਕਰੀਏ ਤਾਂ 3 ਮਿ੍ਰਤਕ ਸਰੀਰ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਭੇਜੇ ਜਾ ਚੁੱਕੇ ਹਨ। ਵੇਰਵਿਆਂ ਮੁਤਾਬਕ 20 ਅਪਰੈਲ 2023 ਨੂੰ ਮਿੱਠਣ ਲਾਲ ਇੰਸਾਂ (ਰਿਟਾਇਰਡ ਕਲਰਕ ਮਿਊਂਸਪਲ ਕਮੇਟੀ) ਨਿਵਾਸੀ ਚਾਰ ਖੰਭਾ ਚੌਂਕ, ਮੰਡੀ ਹਰਜੀ ਰਾਮ, ਮਲੋਟ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਪੂਰਾ ਮਿ੍ਰਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਅੰਮਿ੍ਰਤਾ ਇੰਸਟੀਚਿਊਟ ਆਫ਼ ਮੈਡੀਕਲ ਸਾਇਸਜ਼ ਐਂਡ ਰਿਸਰਚ ਸੈਂਟਰ, ਮਾਤਾ ਆਨੰਦਾਮਈ ਮਾਰਗ, ਸੈਕਟਰ-88, ਫਰੀਦਾਬਾਦ (ਹਰਿਆਣਾ) ਨੂੰ ਦਾਨ ਕੀਤਾ। (Campaign)

ਇਸੇ ਤਰ੍ਹਾਂ ਦੂਸਰਾ ਸਰੀਰਦਾਨ 29 ਜੁਲਾਈ 2023 ਨੂੰ ਸੇਵਾਦਾਰ ਰੌਸ਼ਨ ਲਾਲ ਇੰਸਾਂ ਨਿਵਾਸੀ ਮਹਾਂਵੀਰ ਨਗਰੀ, ਮਲੋਟ ਦੇ ਦੇਹਾਂਤ ਉਪਰੰਤ ਪੂਰਾ ਮਿ੍ਰਤਕ ਸਰੀਰ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਸ਼ਹੀਦ ਹਸਨ ਖਾਨ ਮੇਵਾਤੀ ਗੌਰਮਿੰਟ ਮੈਡੀਕਲ ਕਾਲਜ, ਨੂਹ, ਨਲਹਰ, ਮੇਵਾਤ (ਹਰਿਆਣਾ) ਨੂੰ ਦਾਨ ਕੀਤਾ। ਇਸੇ ਤਰ੍ਹਾਂ ਇਸੇ ਸਾਲ ਵਿੱਚ ਤੀਸਰਾ ਸਰੀਰਦਾਨ 21 ਸਤੰਬਰ 2023 ਨੂੰ ਸੰਗੀਤਾ ਰਾਣੀ ਪੁੱਤਰੀ ਸ੍ਰੀ ਦੇਸ ਰਾਜ ਨਿਵਾਸੀ ਨਾਗਪਾਲ ਨਗਰੀ, ਮਲੋਟ ਦਾ ਮਿ੍ਰਤਕ ਸਰੀਰ ਗੌਤਮ ਬੁੱਧਾ ਚਕਿੱਤਸਾ ਮਹਾਂਵਿਦਿਆਲਿਆ, ਜਾਝਰਾ, ਦੇਹਰਾਦੂਨ ਨੂੰ ਨਵੀਆਂ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਸਰੀਰਦਾਨ ਕਰਨ ਦੀ ਮੁਹਿੰਮ ਦੀ ਪ੍ਰਸੰਸਾ

‘ਦੇਹਾਂਤ ਤੋਂ ਬਾਅਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਸਰੀਰਦਾਨ ਕਰਨ ਦੀ ਮੁਹਿੰਮ ਵਿੱਚ ਜੋ ਹਿੱਸਾ ਪਾਇਆ ਜਾ ਰਿਹਾ ਹੈ ਮੈਂ ਉਸਦੀ ਪ੍ਰਸੰਸਾ ਕਰਦਾ ਹਾਂ। ਸਰੀਰਦਾਨ ਕਰਨ ਨਾਲ ਐਮ.ਬੀ.ਬੀ.ਐਸ. ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਬਹੁਤ ਸਹਾਇਤਾ ਮਿਲ ਰਹੀ ਹੈ ਅਤੇ ਇੱਕ ਚੰਗਾ ਡਾਕਟਰ ਬਣਨ ’ਚ ਵੀ ਸਰੀਰਦਾਨ ਸਹਾਇਕ ਸਿੱਧ ਹੋ ਰਹੇ ਹਨ।’
ਬਲਦੇਵ ਕੁਮਾਰ ਗਗਨੇਜਾ (ਲਾਲੀ ਜੈਨ)
ਕੌਂਸਲਰ ਵਾਰਡ ਨੰਬਰ 4 ਤੇ ਪ੍ਰਧਾਨ ਆਮ ਆਦਮੀ ਪਾਰਟੀ, ਮਲੋਟ

ਮਾਨਵਤਾ ਭਲਾਈ ਕਾਰਜਾਂ ਦੀ ਪ੍ਰਸੰਸਾ

ਡੇਰਾ ਸੱਚਾ ਸੌਦਾ ਦੁਆਰਾ ਚਲਾਏ ਸਾਰੇ ਹੀ ਮਾਨਵਤਾ ਭਲਾਈ ਕਾਰਜਾਂ ਦੀ ਪ੍ਰਸੰਸਾ ਕਰਦਾ ਹਾਂ। ਸੇਵਾਦਾਰ ਆਪਣੇ ਕੰਮਾਂ-ਕਾਰਾਂ ਅਤੇ ਘਰੇਲੂ ਰੁਝੇਵਿਆਂ ਨੂੰ ਭੁੱਲ ਕੇ ਗੁਰੂ ਜੀ ਦੀ ਪ੍ਰੇਰਨਾਂ ’ਤੇ ਚੱਲਦੇ ਹੋਏ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ, ਜਿੰਨੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।’
ਟਿੰਕਾ ਗਰਗ, ਸਮਾਜਸੇਵੀ

ਦੂਜਿਆਂ ਦਾ ਭਲਾ ਕਰਨਾ ਬਹੁਤ ਹੀ ਔਖਾ

‘ਆਪਣਿਆਂ ਲਈ ਤਾਂ ਹਰ ਕੋਈ ਕਰਦਾ ਹੈ ਪਰੰਤੂ ਦੂਜਿਆਂ ਦਾ ਭਲਾ ਕਰਨਾ ਬਹੁਤ ਹੀ ਔਖਾ ਹੈ ਅਤੇ ਪਰਮਾਤਮਾ ਦੀ ਬਣਾਈ ਸ਼ਿ੍ਰਸ਼ਟੀ ਦੀ ਨਿਸਵਾਰਥ ਭਾਵਨਾ ਨਾਲ ਸੇਵਾ ਕਰਨ ਨਾਲ ਪਰਮਾਤਮਾ ਵੀ ਬਹੁਤ ਖੁਸ਼ ਹੁੰਦਾ ਹੈ ਅਤੇ ਦੁਆਵਾਂ ਮਿਲਦੀਆਂ ਹਨ। ਮੈਂ ਸਾਰੇ ਸੇਵਾਦਾਰਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ।’
ਸਮਾਜਸੇਵੀ ਗੁਰਬਿੰਦਰ ਸਿੰਘ

ਇਹ ਵੀ ਪੜ੍ਹੋ : ਜਦੋਂ ਸਰੀਰ ’ਚ ਦਿਖਾਈ ਦੇਣ ਇਹ ਲੱਛਣ ਤਾਂ ਸਮਝ ਜਾਓ ਸਰੀਰ ’ਚ ਹੈ ਪਾਣੀ ਦੀ ਕਮੀ