ਲੈਂਡ ਕਰਨ ਤੋਂ ਬਾਅਦ ਪਾਰਿਕੰਗ ‘ਚ 10 ਫੁੱਟ ਪਿੱਛੇ ਖਿਸਕਿਆ ਜਹਾਜ਼, ਯਾਤਰਾ ਸੁਰੱਖਿਅਤ

After landing, flight, took, place , feet , parking lot,travel

ਨਵੀਂ ਦਿੱਲੀ, ਆਈਜੀਆਈ ਏਅਰਪੋਰਟ ‘ਤੇ ਜੈੱਟ ਏਵਰੇਜ਼ ਦਾ ਜਹਾਜ਼ ਅੱਜ ਦੁਪਹਿਰ ਪਾਰਕਿੰਗ ਸਟੈਂਡ ‘ਤੇ ਪਹੁੰਚਦਿਆਂ ਹੀ ਕੁਝ ਫੁੱਟੇ ਪਿੱਛੇ ਖਿਸਕ ਗਿਆ, ਇਹ ਉਦੋਂ ਹੋਇਆ ਜਦੋਂ ਜਹਾਜ਼ ‘ਚ ਬੈਠੇ ਯਾਤਰੀ ਨੇ ਲੈਂਡਿੰਗ ਦੇ ਤੁਰੰਤ ਬਾਅਦ ਆਪਣੀ ਸੀਟ ਬੈਲਟ ਖੋਲ੍ਹ ਕੇ ਉਤਰਨ ਲਈ ਉਠ ਖੜੇ ਹੋਏ ਸਨ ਜੋਧਪੁਰ ਤੋਂ ਦਿੱਲੀ ਆ ਰਹੀ ਬੋਇੰਗ 737 ਦੇ ਨਾਲ ਇਹ ਹਾਦਸਾ ਹੋਇਆ ਡੀਜੀਸੀਏ ਨੇ ਜਹਾਜ਼ ਦੇ ਦੋਵੇਂ ਪਾਇਲਟਾਂ ਨੂੰ ਫਿਲਹਾਲ ਵਾਪਸ ਸੱਦ ਲਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਕੀ ਇਸ  ‘ਚ ਕੋਈ ਮਨੁੱਖੀ ਗਲਤੀ ਹੋਈ ਸੀ ਜਾਂ ਪਾਰਕਿੰਗ ਬਰੇਕ ‘ਚ ਗੜਬੜੀ ਸੀ ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਦੁਪਹਿਰ 2:21 ਵਜੇ ਆਪਣੇ ਪਾਰਕਿੰਗ ਸੈਂਟਡ ‘ਤੇ ਆਇਆ ਇੱਕ ਸੂਤਰ ਨੇ ਦੱਸਿਆ ਯਾਤਰੀ ਜਹਾਜ਼ ਤੋਂ ਉਤਰਨ ਲਈ ਆਪਣੀ ਸੀਟ ਤੋਂ ਉੱਠੇ ਸਨ ਹਾਲਾਂਕਿ ਪਹੀਆਂ ਨੂੰ ਕਿਸੇ ਹਾਦਸੇ ਨੂੰ ਰੋਕਣ ਲਈ ਰੱਖਿਆ ਜਾਣ ਵਾਲਾ ਚਾਕ ਥਾਂ ‘ਤੇ ਨਹੀਂ ਸੀ ਤੇ ਜਹਾਜ਼ 10 ਫੁੱਟ ਪਿੱਛੇ ਖਿਸਕ ਗਿਆ ਜਦੋਂ ਅਜਿਹਾ ਹੋਇਆ ਤਾਂ ਯਾਤਰੀਆਂ ਨੂੰ ਉਨ੍ਹਾਂ ਦੀ ਸੀਟ ‘ਤੇ ਬੈਠਣ ਲਈ ਕਿਹਾ ਗਿਆ ਜਹਾਜ਼ ਦੇ ਐਮਰਜੈਂਸੀ ਪੈਰਾਸ਼ੂਟ ਨੂੰ ਲਾਇਆ ਗਿਆ ਜਦੋਂ ਜਹਾਜ਼ ਨੂੰ ਚਾਕ ਕੋਲ ਲਿਆਂਦਾ ਗਿਆ ਉਦੋਂ ਪੈਰਾਸ਼ੂਟ ਨੂੰ ਹਟਾਇਆ ਗਿਆ ਇਸ ਤੋਂ ਬਾਅਦ ਯਾਤਰੀ ਸਟੇਪ ਲੈਡਰ ਦੀ ਮੱਦਦ ਨਾਲ ਹੇਠਾਂ ਉਤਰੇ ਸਾਰੇ 179 ਯਾਤਰੀ ਤੇ ਪਾਇਲਟ ਨੂੰ ਸੁਰੱਖਿਅਤ ਜਹਾਜ਼ ‘ਚੋਂ ਕੱਢਿਆ ਗਿਆ

ed

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।