ਵਾਨ ਦੇ ਮਜ਼ਾਕ ਦਾ ਆਦਿਲ ਨੇ ਦਿੱਤਾ ਜਵਾਬ

ਚੋਣਕਰਤਾਵਾਂ ਨੇ ਸੰਨਿਆਸ ਤੋਂ ਬਾਅਦ ਵਾਪਸੀ ਕਰਵਾਈ ਹੈ ਆਦਿਲ ਦੀ | Michael Vaughn

  • ਚਾਰ ਦਿਨ ਦੀ ਕ੍ਰਿਕਟ ਦਾ ਬੋਝ ਵੀ ਨਹੀਂ ਝੱਲ ਸਕਦਾ ਆਦਿਲ : ਵਾੱਨ
  • ਰਾਸ਼ਿਦ ਨੇ ਕਿਹਾ ਵਾੱਨ ਦੀ ਗੱਲ ਨੂੰ ਕੋਈ ਨਹੀਂ ਸੁਣਦਾ

ਲੰਦਨ (ਏਜੰਸੀ)। ਭਾਰਤੀ ਟੀਮ ਵਿਰੁੱਧ 1 ਅਗਸਤ ਤੋਂ ਹੋਣ ਵਾਲੇ ਪਹਿਲੇ ਟੈਸਟ ਮੈਚ ਦੇ ਲਈ ਇੰਗਲੈਂਡ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਚੋਣਕਰਤਾਵਾਂ ਨੇ ਹੈਰਤਅੰਗੇਜ਼ ਫ਼ੈਸਲਾ ਲੈਂਦੇ ਹੋਏ ਲੈੱਗ ਸਪਿੱਨਰ ਆਦਿਲ ਰਾਸ਼ਿਦ ਨੂੰ ਟੀਮ ‘ਚ ਵਾਪਸ ਬੁਲਾਇਆ ਹੈ ਮਜ਼ੇ ਦੀ ਗੱਲ ਇਹ ਹੈ ਕਿ ਆਦਿਲ ਰਾਸ਼ਿਦ ਨੇ ਦਸੰਬਰ 2016 ‘ਚ ਭਾਰਤ ਦੌਰੇ ਤੋਂ ਬਾਅਦ ਟੈਸਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਚੋਣਕਰਤਾਵਾਂ ਨੇ ਵਾਪਸੀ ਦਾ ਰਸਤਾ ਬਣਾਉਂਦੇ ਹੋਏ ਲਗਭੱਗ ਦੋ ਸਾਲ ਬਾਅਦ ਉਸਨੂੰ ਫਿਰ ਲਾਲ ਗੇਂਦ ਸੌਂਪਣ ਦਾ ਫ਼ੈਸਲਾ ਕੀਤਾ ਹੈ ਚੋਣਕਰਤਾਵਾਂ ਦਾ ਇਹ ਫ਼ੈਸਲਾ ਇੰਗਲੈਂਡ ਟੀਮ ਦੇ ਸਾਬਕਾ ਕਪਤਾਨ ਮਾਈਕਲ ਵਾੱਨ ਨੂੰ ਰਾਸ ਨਹੀਂ ਆਇਆ ਹੈ ਇੰਗਲੈਂਡ ਦੇ ਧੁਰੰਦਰ ਬੱਲੇਬਾਜ਼ ਰਹਿ ਚੁੱਕੇ ਵਾੱਨ ਨੇ ਇਸ ਫ਼ੈਸਲੇ ‘ਤੇ ਚੋਣਕਰਤਾਵਾਂ ਨੂੰ ਖਿੱਚਦਿਆਂ ਰੁੱਖੀ ਟਿੱਪਣੀ ਕੀਤੀ ਹੈ।

ਇਹ ਵੀ ਪੜ੍ਹੋ : ਅਗਲੇ ਤਿੰਨ ਘੰਟਿਆਂ ’ਚ ਇਨ੍ਹਾਂ ਜ਼ਿਲ੍ਹਿਆਂ ’ਚ ਪੈ ਸਕਦਾ ਹੈ ਜਬਰਦਸਤ ਮੀਂਹ

ਵਾੱਨ ਨੇ ਇੱਕ ਟਵੀਟ ‘ਚ ਕਿਹਾ ਕਿ ਆਖ਼ਰਕਾਰ ਅਜਿਹੇ ਖਿਡਾਰੀ ਨੂੰ ਚੁਣਿਆ ਹੈ ਜੋ ਟੈਸਟ ਟੀਮ ‘ਚ ਚਾਰ ਦਿਨ ਦੇ ਕ੍ਰਿਕਟ ਦਾ ਬੋਝ ਵੀ ਨਹੀਂ ਝੱਲ ਸਕਦਾ, ਭੁੱਲ ਜਾਓ ਉਹ ਚੰਗਾ ਹੈ ਜਾਂ ਨਹੀਂ, ਮੈਂ ਇਸ ਫ਼ੈਸਲੇ ਨੂੰ ਬੇਹੱਦ ਮਜ਼ਾਕੀਆ ਮੰਨਦਾ ਹਾਂ, ਵੈਸੇ ਰਾਸ਼ਿਦ ਨੇ ਵਾੱਨ ਦੇ ਇਸ ਕਮੈਂਟ ਦਾ ਜਵਾਬ ਦੇਣ ‘ਚ ਜ਼ਿਆਦਾ ਦੇਰ ਨਹੀਂ ਲਾਈ, ਬੀਬੀਸੀ ਸਪੋਰਟਸ ਨਾਲ ਗੱਲਬਾਤ ‘ਚ ਰਾਸ਼ਿਦ ਨੇ ਵਾੱਨ ਦੇ ਬਿਆਨ ਨੂੰ ਮੁਰਖ਼ਤਾਪੂਰਨ ਦੱਸਿਆ ਰਾਸ਼ਿਦ ਨੇ ਕਿਹਾ ਕਿ ਉਹ ਕਾਫ਼ੀ ਕੁਝ ਕਹਿ ਸਕਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਇਸਨੂੰ ਸੁਣਨਗੇ ਪਰ ਮੈਨੂੰ ਨਹੀਂ ਲੱਗਦਾ ਕਿ ਲੋਕ ਸੁਣਦੇ ਹਨ।

ਆਦਿਲ ਨੂੰ ਟੈਸਟ ਲਈ ਬੁਲਾਉਣਾ ਇਸ ਲਿਹਾਜ਼ ਨਾਲ ਵੀ ਹੈਰਾਨੀਜਨਕ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਯਾਰਕਸ਼ਾਇਰ ਨਾਲ ਜੋ ਕਰਾਰ ਕੀਤਾ ਹੈ ਉਸ ਵਿੱਚ ਵੀ ਉਹਨਾਂ ਨੂੰ ਇਸ ਸੀਜ਼ਨ ‘ਚ ਲੰਮੇ ਫਾਰਮੇਟ ‘ਚ ਖੇਡੀ ਜਾਣ ਵਾਲੀ ਕਾਊਂਟੀ ਚੈਂਪਿਅਨਸ਼ਿਪ ਤੋਂ ਬਾਹਰ ਰੱਖਿਆ ਗਿਆ ਹੈ ਜਦੋਂਕਿ ਕਾਉਂਟੀ ਚੈਂਪਿਅਨਸ਼ਿਪ ‘ਚ ਖੇਡਣਾ ਲੰਮੇ ਸਮੇਂ ਤੋਂ ਟੈਸਟ ਟੀਮ ‘ਚ ਚੋਣ ਦਾ ਆਧਾਰ ਰਿਹਾ ਹੈ ਯਾਰਕਸ਼ਾਇਰ ਕਾਉਂਟੀ ਟੀਮ ਦੇ ਮੁੱਖ ਕਾਰਜਕਾਰੀ ਮਾਰਕ ਆਰਥਰ ਵੀ ਰਾਸ਼ਿਦ ਦੇ ਟੈਸਟ ਟੀਮ ‘ਚ ਚੁਣੇ ਜਾਣ ਤੋਂ ਹੈਰਾਨ ਹਨ ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਇੰਗਲੈਂਡ ਨੇ ਇਸ ਸੀਜ਼ਨ ‘ਚ ਰੈੱਡ ਬਾਲ ਕ੍ਰਿਕਟ ਨਾ ਖੇਡਣ ਦੇ ਬਾਵਜ਼ੂਦ ਉਹਨਾਂ ਨੂੰ ਟੈਸਟ ਟੀਮ ‘ਚ ਜਗ੍ਹਾ ਦਿੱਤੀ ਹੈ।

ਇਹ ਵੀ ਪੜ੍ਹੋ : ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ

ਬਹਰਹਾਲ ਇੰਗਲੈਂਡ ਦੇ ਚੋਣਕਰਤਾਵਾਂ ਦਾ ਕਹਿਣਾ ਹੈ ਕਿ ਰਾਸ਼ਿਦ ਆਪਣੀ ਲੈੱਗ ਸਪਿੱਨ ਗੇਂਦਬਾਜ਼ੀ ਨਾਲ ਭਾਰਤੀ ਬੱਲੇਬਾਜ਼ਾਂ ਨੂੰ ਮੁਸ਼ਕਲ ‘ਚ ਪਾ ਸਕਦਾ ਹੈ ਰਾਸ਼ਿਦ ਨੇ ਆਪਣੀ ਗੇਂਦਬਾਜ਼ੀ ਨਾਲ ਇੱਕ ਰੋਜ਼ਾ ਲੜੀ ‘ਚ ਸਭ ਤੋਂ ਪ੍ਰਭਾਵਿਤ ਕੀਤਾ ਸੀ, ਰਾਸ਼ਿਦ ਭਾਰਤ ਵਿਰੁੱਧ ਤੀਸਰੇ ਇੱਕ ਰੋਜ਼ਾ ‘ਚ ਤਿੰਨ ਵਿਕਟਾਂ ਲੈ ਕੇ ਮੈਨ ਆਫ਼ ਦ ਮੈਚ ਬਣਿਆ ਸੀ ਦੋ ਮੈਚਾਂ ‘ਚ ਉਸਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬੋਲਡ ਕੀਤਾ ਸੀ।