ਐਡੀਡਾਸ ਕਰੇਗਾ ਬਰਮਨ ਦੀ ਛੇ ਉੰਗਲਾਂ ਲਈ ਜੁੱਤਿਆਂ ਦਾ ਹੱਲ

ਨਵੀਂ ਦਿੱਲੀ, 14 ਸਤੰਬਰ

ਪੈਰ ਦੀਆਂ 12 ਉਂਗਲਾਂ ਵਾਲੀ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸਵਪਨਾ ਬਰਮਨ ਹੁਣ ਕਸਟਮਾਈਜ਼ ਜੁੱਤੇ ਪਾ ਕੇ ਮੁਕਾਬਲਿਆਂ ‘ਚ ਹਿੱਸਾ ਲੈ ਸਕੇਗੀ ਕਿਉਂਕਿ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਐਡੀਡਾਸ ਨਾਲ ਕਰਾਰ ਕੀਤਾ ਹੈ ਜੋ ਇਸ ਹੈਪਟਾਥਲੀਟ ਦੇ 12 ਉਂਗਲੀਆਂ ਵਾਲੇ ਪੈਰਾਂ ਲਈ ਖ਼ਾਸ ਤੌਰ ‘ਤੇ ਡਿਜ਼ਾਈਨ ਕੀਤੇ ਜੁੱਤੇ ਤਿਆਰ ਕਰੇਗੀ

 

ਸਾਈ ਮਹਾਂਨਿਦੇਸ਼ਕ ਨੀਲਮ ਕਪੂਰ ਨੇ ਕਿਹਾ ਕਿ ਸਵਪਨਾ ਦਾ ਮਾਮਲਾ ਜਾਣਨ ਤੋਂ ਬਾਅਦ ਖੇਡ ਮੰਤਰਾਲੇ ਨੇ ਜਕਾਰਤਾ ਤੋਂ ਤੁਰੰਤ ਸਾਨੂੰ ਨਿਰਦੇਸ਼ ਦਿੱਤਾ ਸੀ ਕਿ ਉਸ ਲਈ ਖ਼ਾਸ ਜੁੱਤਿਆਂ ਦਾ ਇੰਤਜ਼ਾਮ ਕਰੋ ਅਸੀਂ ਐਡੀਡਾਸ ਨਾਲ ਇਸ ਸੰਬੰਧ ‘ਚ ਗੱਲ ਕੀਤੀ ਅਤੇ ਉਹਨਾਂ ਸਾਨੂੰ ਖ਼ਾਸ ਜੁੱਤੇ ਮੁਹੱਈਆ ਕਰਾਉਣ ‘ਤੇ ਸਹਿਮਤੀ ਜਿਤਾਈ ਹੈ

 

 

ਛੇ ਉਂਗਲੀਆਂ ਕਾਰਨ ਸਵਪਨਾ ਨੂੰ ਆਮ ਜੁੱਤੇ ਪਾਉਣ ‘ਚ ਕਾਫ਼ੀ ਦਿੱਕਤਾ ਹੁੰਦੀ ਹੈ ਸਵਪਨਾ ਨੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਜ਼ਜਬਾਤੀ ਹੋ ਕੇ ਖ਼ਾਸ ਜੁੱਤੇ ਬਣਾਉਣ ਦੀ ਅਪੀਲ ਕੀਤੀ ਸੀ ਅਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੇ ਨਿਰਦੇਸ਼ਾਂ ਤੋਂ ਬਾਅਦ ਇਸ ਦਾ ਹੱਲ ਕਰ ਦਿੱਤਾ ਗਿਆ ਸਵਪਨਾ ਨੂੰ ਪਿਛਲੇ ਸਾਲ ਸਤੰਬਰ ‘ਚ ਸਰਕਾਰ ਦੀ ਟਾੱਪਸ ਸਕੀਮ ‘ਚ ਸ਼ਾਮਲ ਕੀਤਾ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।