ਕਾਰਵਾਈ: ਅਦਾਲਤ ‘ਚ ਮਹਿਲਾ ਵਕੀਲ ਨਾਲ ਛੇੜਛਾੜ ਕਰਨ ਵਾਲੇ ਜੱਜ ਨੂੰ ਕੀਤਾ ਮੁਅੱਤਲ

Punjab and Haryana High Court

(ਸੱਚ ਕਹੂੰ ਨਿਊਜ਼) ਭਿਵਾਨੀ। ਹਰਿਆਣਾ ਦੇ ਭਿਵਾਨੀ ’ਚ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇੱਕ ਮਹਿਲਾ ਵਕੀਲ ਨਾਲ ਛੇੜਛਾੜ ਕੀਤੀ। ਇਹ ਘਟਨਾ ਭਿਵਾਨੀ ਕੋਰਟ ਕੰਪਲੈਕਸ ’ਚ ਵਾਪਰੀ। ਮਹਿਲਾ ਵਕੀਲ ਨੇ ਜੱਜ ਖਿਲਾਫ ਹਾਈਕੋਰਟ ’ਚ ਸਿਕਾਇਤ ਦਰਜ ਕਰਵਾਈ ਜਿਸ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਜੱਜ ਨੂੰ ਸਸਪੈਂਡ ਕਰ ਦਿੱਤਾ। ਮਹਿਲਾ ਵਕੀਲ ਨੇ ਭਿਵਾਨੀ ਪੁਲਿਸ ਨੂੰ ਸਿਕਾਇਤ ਦਰਜ ਕਰਵਾਈ ਹੈ, ਜਿਸ ’ਤੇ ਆਈਪੀਸੀ ਦੀ ਧਾਰਾ-354-ਏ, 509, 34 ਤੇ ਆਈਟੀ ਐਕਟ ਦੀ ਧਾਰਾ 67 ਆਈਟੀ ਤਹਿਤ ਕੇਸ ਦਰਜ ਕੀਤਾ।

ਇਹ ਵੀ ਪੜ੍ਹੋਅੰਮ੍ਰਿਤਸਰ ‘ਚ ਜਿਆਦਾ ਨਸ਼ਾ ਲੈਣ ਕਾਰਨ ਬੇਹੋਸ਼ ਹੋ ਕੇ ਡਿੱਗਿਆ ਨੌਜਵਾਨ (Drug)

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੰਜਾਬ ’ਚ ਨਸ਼ੇ ਨਾਲ ਰੋਜ਼ਾਨਾ ਨੌਜਵਾਨ ਤੜਫ ਤੜਫ ਕੇ ਮਰ ਰਹੇ ਹਨ। ਨਸ਼ਿਆਂ (Drug) ਨੇ ਪੰਜਾਬ ਦੀ ਜਵਾਨੀ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ, ਜਿਸ ਦੀ ਇੱਕ ਤਾਜ਼ੀ ਘਟਨਾ ਜ਼ਿਲ੍ਹਾ ਅੰਮ੍ਰਿਤਸਰ ‘ਚ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਨਸ਼ਾ ਇੰਨਾ ਕਰ ਰੱਖਿਆ ਹੈ ਕਿ ਉਸ ਤੋਂ ਆਪਣੀਆਂ ਲੱਤਾਂ ਦੇ ਭਾਰ ਖੜਾ ਹੋਣ ਵੀ ਮੁਸ਼ਕਲ ਹੋ ਰਿਹਾ ਹੈ, ਉਹ ਵਾਰ-ਵਾਰ ਖੜੇ ਹੋਣ ਦੀ ਕੋਸ਼ਿਸ਼ ਕਰਦਾ ਹੈ ਤੇ ਆਖਰ ਨਸ਼ੇ ਕਾਰਨ ਬੇਹੋਸ਼ ਹੋ ਕੇ ਡਿੱਗ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਨੌਜਵਾਨ ਨੇ ਨਸ਼ਾ ਐਨਾ ਕਰ ਰੱਖਿਆ ਹੈ ਉਸ ਨੂੰ ਆਪਣੇ ਆਪ ਦਾ ਕੁਝ ਨਹੀਂ ਪਤਾ ਕਿ ਮੈਂ ਕਿੱਥੇ ਪਿਆ ਹੈ। ਉਹ ਸਿੱਧਾ ਖੜ੍ਹਾ ਵੀ ਨਹੀਂ ਹੋ ਸਕਦਾ।

ਵਾਇਰਲ ਹੋਈ ਨਵੀਂ ਵੀਡੀਓ ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਇਕ ਨੌਜਵਾਨ ਨਸ਼ੇ ‘ਚ ਧੁੱਤ ਹੋ ਕੇ ਡਿੱਗਦਾ ਨਜ਼ਰ ਆ ਰਿਹਾ ਹੈ, ਨੌਜਵਾਨ ਦੀ ਉਮਰ ਕਰੀਬ 20 ਸਾਲ ਜਾਪਦੀ ਹੈ। ਨੌਜਵਾਨ ਖੜ੍ਹਾ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਦੁਬਾਰਾ ਝੁਕਦਾ ਹੈ। ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਮਕਬੂਲਪੁਰਾ ਇਲਾਕੇ ‘ਚ ਚੂੜੀਆਂ ਪਹਿਨੀ ਇਕ ਲੜਕੀ ਨੂੰ ਡਿੱਗਦੇ ਦੇਖਿਆ ਗਿਆ ਸੀ।

ਜਿਕਰਯੋਗ ਹੈ ਹਾਲਂਕਿ ਪੰਜਾਬ ਸਰਕਾਰ ਨਸ਼ਿਆਂ ਦੇ ਸੌਦਾਗਰਾਂ ਖਿਲ਼ਾਫ ਸਖਤ ਐਕਸ਼ਨ ਲੈ ਰਹੀ ਹੈ ਤੇ ਪੁਲਿਸ ਲਗਾਤਾਰ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ। ਹਾਲਾਂਕਿ ਪੁਲਿਸ ਦੇ ਹੱਥ ਹਾਲ ਤੱਕ ਕੁਝ ਨਹੀਂ ਲੱਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ