ਪੰਜਾਬ ਦੇ ਗੈਂਗਸਟਰਾਂ ਖਿਲਾਫ਼ ਐਕਸ਼ਨ, 8 ਪੁਲਿਸ ਰੇਂਜ ’ਚ ਤੈਨਾਤ ਹੋਵੇਗੀ ਐਂਟੀ ਗੈਂਗਸਟਰ ਟਾਸਕ ਫੋਰਸ

ਪੰਜਾਬ ਦੇ ਗੈਂਗਸਟਰਾਂ ਖਿਲਾਫ਼ ਐਕਸ਼ਨ, 8 ਪੁਲਿਸ ਰੇਂਜ ’ਚ ਤੈਨਾਤ ਹੋਵੇਗੀ ਐਂਟੀ ਗੈਂਗਸਟਰ ਟਾਸਕ ਫੋਰਸ

ਚੰਡੀਗੜ੍ਹ। ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਖਾਤਮੇ ਲਈ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ। ਜਲਦੀ ਹੀ ਸੂਬੇ ਦੀਆਂ 8 ਪੁਲਿਸ ਰੇਂਜਾਂ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਤਾਇਨਾਤ ਕੀਤੀ ਜਾ ਰਹੀ ਹੈ। ਇਸ ਵਿੱਚ 250 ਅਧਿਕਾਰੀ ਅਤੇ ਕਮਾਂਡੋ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਨੂੰ ਹਾਈਟੈਕ ਹਥਿਆਰ ਦਿੱਤੇ ਜਾਣਗੇ। ਆਈਜੀ ਪੱਧਰ ਦੇ ਅਧਿਕਾਰੀ ਟੀਮ ਦੀ ਅਗਵਾਈ ਕਰਨਗੇ। ਅੰਮ੍ਰਿਤਸਰ ਸਮੇਤ ਜਦੋਂ ਵੀ ਕਿਸੇ ਮੁਕਾਬਲੇ ਵਰਗੀ ਸਥਿਤੀ ਪੈਦਾ ਹੋਵੇਗੀ ਤਾਂ ਇਹ ਟੀਮਾਂ ਇਸ ਨੂੰ ਅੰਜਾਮ ਦੇਣਗੀਆਂ।

ਇਨ੍ਹਾਂ ਰੇਂਜਾਂ ਵਿੱਚ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ

ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਇਹ ਟੀਮਾਂ ਪਟਿਆਲਾ, ਬਠਿੰਡਾ, ਫਿਰੋਜ਼ਪੁਰ, ਲੁਧਿਆਣਾ, ਜਲੰਧਰ, ਰੋਪੜ, ਫਰੀਦਕੋਟ ਅਤੇ ਬਾਰਡਰ ਰੇਂਜ ਵਿੱਚ ਤਾਇਨਾਤ ਰਹਿਣਗੀਆਂ। ਇਹ ਟੀਮਾਂ ਲਗਾਤਾਰ ਆਪਣੇ ਇਲਾਕੇ ਵਿੱਚ ਗੈਂਗਸਟਰਾਂ ਦੀ ਭਾਲ ਕਰਨਗੀਆਂ ਤੇ ਉਨ੍ਹਾਂ ਨੂੰ ਗਿ੍ਰਫਤਾਰ ਕਰ ਲੈਣਗੇ। ਜੇਕਰ ਐਨਕਾਊਂਟਰ ਦੀ ਸਥਿਤੀ ਹੁੰਦੀ ਹੈ ਤਾਂ ਇਹ ਟੀਮਾਂ ਕਾਰਵਾਈ ਕਰਨ ਲਈ ਆਜ਼ਾਦ ਹੋਣਗੀਆਂ।

ਆਪ ਸਰਕਾਰ ਦੇ ਮੰਤਰੀ ਦਾ ਦਾਅਵਾ: ਇੱਕ ਮਹੀਨੇ ਵਿੱਚ 90 ਗੈਂਗਸਟਰ ਫੜੇ ਗਏ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ’ਚ ਮੰਤਰੀ ਰਹੇ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਇਕ ਮਹੀਨੇ ’ਚ 90 ਗੈਂਗਸਟਰ ਫੜੇ ਗਏ ਹਨ। ਸੀਐਮ ਮਾਨ ਨੇ ਅਪ੍ਰੈਲ ਮਹੀਨੇ ’ਚ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਸੀ। ਜਿਸ ਦਾ ਮੁਖੀ ਏਡੀਜੀਪੀ ਪ੍ਰਮੋਦ ਬਾਨ ਨੂੰ ਬਣਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ