ਗਊ ਨੂੰ ਆਪ ਜੀ ਨੇ ਰੋਟੀ ਖਵਾਉਣ ਦਾ ਮਾਨਵਤਾ ਭਲਾਈ ਕਾਰਜ ਸ਼ੁਰੂ ਕੀਤਾ ਹੈ ਉਸ ’ਚ ਗਊ ਨੂੰ ਸਿਰਫ ਇੱਕ ਸਮੇਂ ਹੀ ਰੋਟੀ ਖਵਾਉਣੀ ਹੈ ਜਾਂ ਤਿੰਨੋਂ ਸਮੇਂ ਰੋਟੀ ਖਵਾਉਣੀ ਹੈ?

ਰੂਹਾਨੀ ਰੂ-ਬ-ਰੂ ਲਾਈਵ: ਤੁਹਾਡੇ ਸਵਾਲ, ਸਤਿਗੁਰੂ ਜੀ ਦੇ ਜਵਾਬ

ਸਵਾਲ: ਗੁਰੂ ਜੀ ਮੈਂ ਸੱਪਾਂ ਨੂੰ ਜਿਉਂਦਾ ਫੜ ਕੇ ਦੂਰ ਛੱਡ ਆਉਂਦਾ ਹਾਂ, ਪਰ ਕੁਝ ਲੋਕ ਮੇਰੇ ਤੋਂ ਸੜਦੇ ਹਨ, ਕੀ ਕਰਾਂ?

ਪੂਜਨੀਕ ਗੁਰੂ ਜੀ: ਲੋਕ ਕਿਉਂ ਸੜਦੇ ਹਨ ਭਾਈ, ਉਨ੍ਹਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਸੱਪ ਤੋਂ ਬਚਾ ਲਿਆ ਤੁਸੀਂ। ਜਦੋਂ ਡੇਰਾ ਬਣਿਆ ਇੱਥੇ ਕੋਬਰੇ ਨਿੱਕਲਦੇ ਸਨ ਉਦੋਂ ਤਾਂ, ਇੱਥੇ ਬਹੁਤ ਸਾਰੇ ਬੱਚੇ ਸੱਪਾਂ ਨੂੰ ਫੜਦੇ ਹਨ, ਬੋਤਲ ’ਚ ਪਾਉਂਦੇ ਹਨ, ਕਿਉਂਕਿ ਸਾਈਂ ਜੀ ਦੇ ਬਚਨ ਹਨ ਇੱਥੇ ਕਿਸੇ ਜੀਵ ਨੂੰ ਨਹੀਂ ਮਾਰਿਆ ਜਾਂਦਾ ਅਤੇ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ ਸੱਪਾਂ ਨੂੰ ਫੜਦੇ ਹਨ, ਉਨ੍ਹਾਂ ਨੂੰ 20 ਲੀਟਰ ਦੀ ਖਾਲੀ ਪਾਣੀ ਦੀ ਬੋਤਲ ’ਚ ਪਾਉਂਦੇ ਹਨ ਤੇ ਜੰਗਲ ’ਚ ਛੱਡ ਆਉਂਦੇ ਹਨ, ਤਾਂ ਸਾਰੇ ਲੋਕ ਬਹੁਤ ਖੁਸ਼ ਹੁੰਦੇ ਹਨ ਕਿ ਇਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਤਾਂ ਕੋਈ ਗੱਲ ਨਹੀਂ, ਤੁਸੀਂ ਆਪਣਾ ਵਧੀਆ ਕਰੋ, ਪਰ ਥੋੜ੍ਹਾ ਧਿਆਨ ਰੱਖਿਆ ਕਰੋ, ਕਿਉਂਕਿ ਇਹ ਖਤਰਨਾਕ ਵੀ ਹੁੰਦੇ ਹਨ

ਸਵਾਲ: ਗੁਰੂ ਜੀ ਆਪ ਜੀ ਨੇ ਆਪਣੇ ਕਰੋੜਾਂ ਫਾਲੋਅਰਜ਼ (ਸ਼ਰਥਾਲੂਆਂ) ਨੂੰ ਤਿਰੰਗਾ ਲਹਿਰਾਉਣ ਲਈ ਕਿਹਾ ਹੈ, ਇਹ ਦੇਸ਼ ਭਗਤੀ ਦੀ ਭਾਵਨਾ ਭਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!

ਪੂਜਨੀਕ ਗੁਰੂ ਜੀ: ਅਸੀਂ ਤਾਂ ਹਮੇਸ਼ਾ ਦੇਸ਼ ਹਿੱਤ ਲਈ, ਸਮਾਜ ਹਿੱਤ ਲਈ ਦਿਨ-ਰਾਤ ਲੱਗੇ ਰਹਿੰਦੇ ਹਾਂ ਬਹੁਤ ਖੁਸ਼ੀ ਹੈ ਸਾਡੇ ਦੇਸ਼ ਦਾ ਝੰਡਾ ਉੱਚਾ ਰਹੇ, ਬੁਲੰਦ ਰਹੇ ਤੇ ਦੇਸ਼ ’ਚ ਸਾਫ-ਸਫਾਈ ਹੋਵੇ ਇਸ ਲਈ ਵੀ ਅਸੀਂ ਲੱਗੇ ਹੋਏ ਹਾਂ

ਸਵਾਲ: ਗਊ ਨੂੰ ਆਪ ਜੀ ਨੇ ਰੋਟੀ ਖਵਾਉਣ ਦਾ ਮਾਨਵਤਾ ਭਲਾਈ ਕਾਰਜ ਸ਼ੁਰੂ ਕੀਤਾ ਹੈ ਉਸ ’ਚ ਗਊ ਨੂੰ ਸਿਰਫ ਇੱਕ ਸਮੇਂ ਹੀ ਰੋਟੀ ਖਵਾਉਣੀ ਹੈ ਜਾਂ ਤਿੰਨੋਂ ਸਮੇਂ ਰੋਟੀ ਖਵਾਉਣੀ ਹੈ?

ਪੂਜਨੀਕ ਗੁਰੂ ਜੀ: ਜਿੰਨੇ ਟਾਈਮ ਤੁਸੀਂ ਰੋਟੀ ਖਾਓ ਉਨੀ ਹੀ ਵਾਰ ਖਵਾ ਦਿਉ ਤਾਂ ਵੀ ਚੰਗਾ ਹੈ ਉਂਜ ਇੱਕ ਟਾਈਮ ਹੀ ਕਾਫੀ ਹੈ ਜੇਕਰ ਗਊ ਉਪਲੱਬਧ ਨਹੀਂ ਹੈ ਤਾਂ ਰੋਟੀ ਦਾ ਚੂਰਾ ਕਰਕੇ ਕੀੜੀਆਂ ਦੇ ਭੌਣ ਕੋਲ ਪਾ ਦਿਓ

ਸਵਾਲ: ਪਿਤਾ ਜੀ ਸਪੋਰਟਸ (ਖੇਡਾਂ) ਤੇ ਪੜ੍ਹਾਈ ਇਕੱਠੇ ਨਹੀਂ ਹੁੰਦੇ, ਕਿਰਪਾ ਕਰਕੇ ਇਸ ਪ੍ਰੋਬਲਮ (ਸਮੱਸਿਆ) ਦਾ ਸਾਲਿਊਸ਼ਨ (ਹੱਲ) ਦੱਸੋ

ਪੂਜਨੀਕ ਗੁਰੂ ਜੀ: ਇਹ ਤਾਂ ਤੁਹਾਡਾ ਸੋਚਣਾ ਹੀ ਗਲਤ ਹੈ ਸਪੋਰਟਸ ਤੇ ਪੜ੍ਹਾਈ ਦੋਵੇਂ ਅਲੱਗ-ਅਲੱਗ ਸਬਜੈਕਟਸ (ਖੇਤਰ) ਹਨ ਦੋਵੇਂ ਹੀ ਇੱਕ-ਦੂਸਰੇ ਲਈ ਬਹੁਤ ਕਮਾਲ ਦੇ ਹਨ ਮੰਨ ਲਓ ਤੁਸੀਂ ਪੜ੍ਹਦੇ ਹੋ ਉਸ ਵਿੱਚ ਫੋਕਸ ਹਟ ਗਿਆ, ਤਸੀਂ ਖੇਡਣ ਲੱਗ ਜਾਓ ਸਰੀਰਕ ਮਿਹਨਤ ਕਰੋਗੇ, ਚੰਗੀ ਨੀਂਦ ਆਵੇਗੀ, ਜਦੋਂ ਜਾਗੋਗੇ ਮਾਈਂਡ ਫਰੈੱਸ਼ (ਤਾਜ਼ਾ) ਹੋਵੇਗਾ, ਪੜ੍ਹਨ ਲੱਗੋਗੇ ਤਾਂ ਬਹੁਤ ਵਧੀਆ ਤੁਹਾਡੇ ਮਾਈਂਡ (ਦਿਮਾਗ) ’ਚ ਬੈਠੇਗਾ ਤਾਂ ਇਹ ਤੁਹਾਡਾ ਭਰਮ ਹੈ ਕਿ ਸਪੋਰਟਸ ਰੁਕਾਵਟ ਹੈ, ਅਜਿਹਾ ਕੁਝ ਨਹੀਂ ਹੈ ਬਹੁਤ ਸਾਰੇ ਸਪੋਰਟਸਮੈਨ ਇੰਜੀਨੀਅਰ ਵੀ ਰਹੇ ਹਨ, ਬਹੁਤ ਚੰਗੇ ਆਲਮ-ਫਾਜ਼ਲ ਵੀ ਸਨ, ਜੋ ਗੇਮਸ ਵਿੱਚ ਵੀ ਟਾਪ ਕਰ ਗਏ ਸੋ ਇਹ ਤੁਹਾਡਾ ਭਰਮ ਹੈ, ਜੇਕਰ ਤੁਹਾਡੀ ਸੋਚ ਅਜਿਹੀ ਬਣ ਗਈ ਹੈ ਤਾਂ ਮੁਸ਼ਕਿਲ ਹੈ, ਅਦਰਵਾਈਜ਼ (ਨਹੀਂ ਤਾਂ) ਅਜਿਹਾ ਕੁਝ ਨਹੀਂ ਹੈ

ਸਵਾਲ: ਕੁਝ ਲੋਕਾਂ ਨੇ ਲਿਖਿਆ ਹੈ ਕਿ ਤੁਹਾਡੇ ਨਾਲ ਹਨੀਪ੍ਰੀਤ ਕਿਉਂ ਬੈਠੀ ਹੈ?

ਪੂਜਨੀਕ ਗੁਰੂ ਜੀ: ਬੇਟੀ ਹੈ ਭਾਈ ਅਤੇ ਰੂਹਾਨੀ ਭੈਣ ਹੈ ਸਾਡੇ ਸਾਰੇ ਪ੍ਰੇਮੀਆਂ ਦੀ ਇਹ ਅਸੀਂ ਆਖਿਆ ਹੈ ਕਿ ਉਹ ਰੂਹਾਨੀ ਭੈਣ ਹੈ ਤਾਂ ਸਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਤਰਾਜ਼ ਹੋਣਾ ਚਾਹੀਦਾ ਹੈ ਬਾਪ ਦੇ ਨਾਲ ਬੇਟੀ ਬੈਠ ਜਾਵੇ ਤਾਂ ਕੀ ਤਕਲੀਫ਼ ਹੈ ਪੂਰੀ ਸਾਧ-ਸੰਗਤ ਚਾਹੁੰਦੀ ਸੀ, ਕਰੋੜਾਂ ਲੋਕ ਚਾਹੁੰਦੇ ਸਨ ਕਿ ਐੱਫਡੀਡੀ ਨੂੰ ਦੇਖਣਾ ਹੈ ਬੇਟੀ ਨਾਲ ਬੈਠੀ ਹੈ ਤਾਂ ਸਮਝ ਨਹੀਂ ਆਈ ਕਿ ਕਿਉਂ ਦਾ ਕੀ ਮਤਲਬ ਹੋਇਆ ਬਾਪ ਹਾਂ, ਇੱਧਰ ਆਪਣੀ ਬੇਟੀ ਨੂੰ ਬਿਠਾ ਲਿਆ, ਉੱਧਰ ਬੇਟੇ ਬੈਠੇ ਹਨ, ਸਾਰੇ ਬੈਠੇ ਹਨ ਤਾਂ ਸਾਨੂੰ ਨਹੀਂ ਲੱਗਦਾ ਕਿ ਬਾਪ-ਬੇਟੀ ਬੈਠੇ ਹਨ ਤਾਂ ਕਿਸੇ ਨੂੰ ਕੋਈ ਤਕਲੀਫ਼ ਹੋਣੀ ਚਾਹੀਦੀ ਹੈ

ਸਵਾਲ: ਸਿਵਲ ਇੰਜੀਨੀਅਰ ਹਾਂ, ਪਲੀਜ਼ ਗਾਈਡ ਕਰੋ ਜੀ?

ਪੂਜਨੀਕ ਗੁਰੂ ਜੀ: ਚੰਗੀ ਬਿਲਡਿੰਗ, ਢੰਗ ਦਾ ਮਸਾਲਾ ਲਾਉਣਾ ਭਾਈ ਢਹਿ ਨਾ ਪਵੇ ਇਸ ਦਾ ਧਿਆਨ ਰੱਖਣਾ, ਠੀਕ ਹੈ ਅਤੇ ਪੂਰਾ ਅਸ਼ੀਰਵਾਦ ਘਪਲੇ ਤੋਂ ਸਮਾਜ ਨੂੰ ਬਚਾਉਣਾ

ਸਵਾਲ: ਪੂਜਨੀਕ ਪਿਤਾ ਜੀ ਆਪ ਜੀ ਨੇ ਲਾਈਵ ਆ ਕੇ ਜਿਨ੍ਹਾਂ ਲੋਕਾਂ ਦੇ ਵੀ ਗੇਅਰ ਅੜੇ ਹੋਏ ਸਨ ਸਭ ਕੱਢ ਦਿੱਤੇ ਹਨ, ਤੁਹਾਡਾ ਬਹੁਤ-ਬਹੁਤ ਧੰਨਵਾਦ

ਪੂਜਨੀਕ ਗੁਰੂ ਜੀ: ਨਹੀਂ, ਗੇਅਰ ਤਾਂ ਅਸੀਂ ਟਰੈਕਟਰ ਦੇ ਵੀ ਕੱਢਿਆ ਕਰਦੇ ਸੀ ਪੁਰਾਣੇ ਸਮੇਂ ’ਚ, ਤੁਹਾਨੂੰ ਸੱਚ ਦੱਸਦੇ ਹਾਂ ਤਾਂ ਅਸੀਂ ਛੋਟੇ ਜਿਹੇ ਹੀ ਟਰੈਕਟਰ ਚਲਾਉਣ ਲੱਗ ਗਏ ਸੀ, 9 ਸਾਲ ਦੇ ਸਾਂ, ਤਾਂ ਹੋਇਆ ਇਹ ਕਿ ਜੀਟਰ ਟਰੈਕਟਰ ਕਹਿੰਦੇ ਸੀ ਉਸ ਨੂੰ, ਛੋਟਾ ਜਿਹਾ ਸੀ ਨੀਲੇ ਰੰਗ ਦਾ, ਛੋਟਾ ਹਿੰਦੁਸਤਾਨ ਵੀ ਆਖ ਦਿੰਦੇ ਸਨ, ਤਾਂ ਉਸ ਦਾ ਗੇਅਰ ਅੜ ਜਾਂਦਾ ਸੀ ਤਾਂ ਇੱਕ ਦਿਨ ਉਸ ਦਾ ਖੇਤ ’ਚ ਬੈਕ ਗੇਅਰ ਅੜ ਗਿਆ ਅਤੇ ਚਾਬੀ-ਪਾਨਾ ਕੁਝ ਵੀ ਨਹੀਂ ਸੀ

ਹਾਲਾਂਕਿ ਉਸ ਉਮਰ ’ਚ ਵੀ ਅਸੀਂ ਸਿੱਖ ਲਿਆ ਸੀ ਕਿ ਮਿਸਤਰੀ ਕਿਵੇਂ ਖੋਲ੍ਹ ਕੇ ਕੱਢਦਾ ਹੈ ਤਾਂ ਅਸੀਂ ਕੀ ਕੀਤਾ ਮੂੰਹ ਪਿੱਛੇ ਨੂੰ ਕੀਤਾ ਅਤੇ ਸਟੇਰਿੰਗ ਵੱਲ ਪਿੱਛੇ ਹੱਥ ਕਰਕੇ ਖੇਤ ’ਚੋਂ ਪੂਰੇ ਪਿੰਡ ’ਚ ਹੋ ਕੇ ਘਰ ਲੈ ਕੇ ਆਏ ਸਾਰੇ ਹੈਰਾਨ ਰਹਿ ਗਏ ਕਿ ਟਰੈਕਟਰ ਦਾ ਮੂੰਹ ਉੱਧਰ ਨੂੰ ਹੈ, ਜਾ ਪਿੱਛੇ ਨੂੰ ਰਿਹਾ ਹੈ ਅਤੇ ਉੱਪਰ ਕੋਈ ਦਿਸ ਨਹੀਂ ਰਿਹਾ ਹੈ, ਕਿਉਂਕਿ ਅਸੀਂ ਛੋਟੇ ਜਿਹੇ ਸਾਂ 9 ਸਾਲ ਦਾ ਬੱਚਾ ਕਿੰਨਾ ਕੁ ਹੁੰਦਾ ਹੈ ਤਾਂ ਘਰ ਆ ਕੇ ਚਾਬੀ-ਪਾਨੇ ਨਾਲ ਗੇਅਰ ਤਾਂ ਕੱਢ ਲਿਆ ਸੀ ਇਹ ਤਾਂ ਚੰਗਾ ਹੋਇਆ ਤੁਹਾਡੇ ਗੇਅਰ ਨਿੱਕਲ ਗਏ ਹੁਣ ਵਧੀਆ ਸਮੂਥ ਰਹੋਗੇ, ਜੋ ਨਿਊਟਲ ਹੋ ਗਿਆ ਹੁਣ ਟਾਪ ਗੇਅਰ ਲਗਾਓ ਰਾਮ-ਨਾਮ ਵਾਲਾ ਅਤੇ ਖੁਸ਼ੀਆਂ ਹੀ ਖੁਸ਼ੀਆਂ ਲੁੱਟੋ, ਆਸ਼ੀਰਵਾਦ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ