ਮੌਸਮ ਵਿਭਾਗ ਅਨੁਸਾਰ 6 ਜੂਨ ਨੂੰ ਆਵੇਗਾ ਮਾਨਸੂਨ

According, Meteorological, Department, Monsoon

ਮਾਨਸੂਨ : ਕੇਰਲ ਪਹੁੰਚਣ ਦਾ ਆਮ ਸਮਾਂ ਇੱਕ ਜੂਨ ਹੁੰਦਾ ਹੈ

ਇਸ ਸਾਲ ਮਾਨਸੂਨ ਦੇ ਕੇਰਲ ਪਹੁੰਚਣ ‘ਚ ਹੋਵੇਗੀ ਥੋੜ੍ਹੀ ਦੇਰੀ

ਨਵੀਂ ਦਿੱਲੀ, ਏਜੰਸੀ

ਮੌਸਮ ਵਿਭਾਗ ਅਨੁਸਾਰ ਇਸ ਸਾਲ ਦੱਖਣ-ਪੱਛਮੀ ਮਾਨਸੂਨ 6 ਜੂਨ ਨੂੰ ਕੇਰਲ ਤਟ ‘ਤੇ ਪਹੁੰਚੇਗਾ ਵਿਭਾਗ ਨੇ ਅੱਜ ਇੱਕ ਪ੍ਰੈੱਸ ਨੋਟਿਸ ‘ਚ ਕਿਹਾ, ਅੰਕੜਿਆਂ ਦੇ ਮਾਡਲਾਂ ਦੇ ਅਧਾਰ ‘ਤੇ ਇਹ ਸੰਕੇਤ ਮਿਲ ਰਿਹਾ ਹੈ ਕਿ ਇਸ ਸਾਲ ਮਾਨਸੂਨ ਦੇ ਕੇਰਲ ਪਹੁੰਚਣ ‘ਚ ਥੋੜ੍ਹੀ ਦੇਰੀ ਹੋਵੇਗੀ ।

ਦੱਖਣੀ-ਪੱਛਮੀ ਮਾਨਸੂਨ ਦੇ ਛੇ ਜੂਨ ਨੂੰ ਕੇਰਲ ਪਹੁੰਚਣ ਦਾ ਅਨੁਮਾਨ ਹੈ ਉਸ ਨੇ ਕਿਹਾ ਕਿ ਇਸ ‘ਚ ਚਾਰ ਦਿਨ ਅੱਗੇ-ਪਿੱਛੇ ਹੋ ਸਕਦੇ ਹਨ ਸਾਲ 2005 ਤੋਂ 2018 ਦਰਮਿਆਨ ਸਿਰਫ਼ ਇੱਕ ਵਾਰ 2015 ‘ਚ ਅਜਿਹਾ ਹੋਇਆ ਹੈ ਜਦੋਂ ਮੌਸਮ ਵਿਭਾਗ ਨੇ ਮਾਨਸੂਨ ਦੇ ਆਉਣ ਦਾ ਜੋ ਅਗੇਤਾ ਅਨੁਮਾਨ ਜਾਰੀ ਕੀਤਾ ਹੈ ਅਸਲ ਆਗਮਨ ਉਸ ਤੋਂ ਬਹੁਤ ਜ਼ਿਆਦਾ ਅੱਗੇ-ਪਿੱਛੇ ਰਿਹਾ ਹੋਵੇ ਮਾਨਸੂਨ ਦੇ ਕੇਰਲ ਪਹੁੰਚਣ ਦਾ ਆਮ ਸਮਾਂ ਇੱਕ ਜੂਨ ਹੁੰਦਾ ਹੈ।

22 ਮਈ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਪਹੁੰਚਣ ਦਾ ਅਗੇਤਾ ਅਨੁਮਾਨ

ਇਸ ਤੋਂ ਪਹਿਲਾਂ ਮੌਸਮ ਅਗੇਤਾ ਅਨੁਮਾਨ ਜਾਰੀ ਕਰਨ ਵਾਲੀ ਨਿੱਜੀ ਕੰਪਨੀ ਸਕਾਈਮੇਟ ਨੇ ਅੱਜ ਕਿਹਾ ਸੀ ਕਿ ਮਾਨਸੂਨ ਚਾਰ ਜੂਨ ਨੂੰ ਕੇਰਲ ਪਹੁੰਚੇਗਾ ਉਸ ਨੇ ਉਸ ‘ਚ ਦੋ ਦਿਨ ਅੱਗੇ ਪਿੱਛੇ ਹੋਣ ਦੀ ਗੁੰਜਾਇਸ਼ ਦੱਸੀ ਸੀ ਮੌਸਮ ਵਿਭਾਗ ਨੇ ਕਿਹਾ ਕਿ 18 ਤੇ 19 ਮਈ ਦਰਮਿਆਨ ਮਾਨਸੂਨ ਦੇ ਅੰਡੇਮਾਨ ਸਾਗਰ ਦੇ ਦੱਖਣੀ ਹਿੱਸੇ, ਨਿਕੋਬਾਰ ਦੀਪ ਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਸਥਿਤ ਆਸ-ਪਾਸ ਦੇ ਇਲਾਕਿਆਂ ‘ਚ ਅੱਗੇ ਵਧਣ ਲਈ ਅਨੁਕੂਲ ਹਾਲਾਤ ਬਣ ਰਹੇ ਹਨ ਸਕਾਈਮੇਟ ਨੇ ਮਾਨਸੂਨ ਦੇ ਦੋ ਦਿਨਾਂ ਦੀ ਦੇਰੀ ਨਾਲ 22 ਮਈ ਨੂੰ ਅੰਡੇਮਾਨ ਨਿਕੋਬਾਰ ਦੀਪ ਸਮੂਹ ਪਹੁੰਚਣ ਦਾ ਅਗੇਤਾ ਅਨੁਮਾਨ ਪ੍ਰਗਟ ਕੀਤਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।