Punjab

Lehragaga News: ਅਤਿ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਭਾਰਤੀ ਫੌਜ ’ਚ ਭਰਤੀ ਹੋ ਕੇ ਲਹਿਰਾਗਾਗਾ ਦਾ ਕੀਤਾ ਨਾਂਅ ਰੌਸ਼ਨ
Jalandhar News: ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ, ਪੁਲਿਸ ਜਾਂਚ ’ਚ ਜੁਟੀ
Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ

Road Accident: ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹੋਇਆ ਹਾਦਸਾ

Sach Kahoon Punjabi Desk Picture
Published On

ਬਠਿੰਡਾ (ਸੁਖਜੀਤ ਮਾਨ)। Road Accident: ਅੱਜ ਬਠਿੰਡਾ ’ਚੋਂ ਲੰਘ ਰਹੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੀ ਗੱਡੀ ਦਾ ਹਾਦਸਾ ਹੋ ਗਿਆ। ਇਸ ਹਾਦਸੇ ’ਚ ਕਿਸੇ ਦੇ ਵੀ ਜਿਆਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ। ਹਾਦਸਾ ਪਿੱਛੋਂ ਆਈ ਇੱਕ ਤੇਜ਼ ਰਫਤਾਰ ਦੱਸੀ ਜਾ ਰਹੀ ਗੱਡੀ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਵਿਧਾਇਕ ਦੀ ਗੱਡੀ ਤੇ ਨਾਲ ਮੌਜੂਦ ਇੱਕ ਹੋਰ ਗੱਡੀ ਸਮੇਤ ਤਿੰਨ ਗੱਡੀਆਂ ਆਪਸ ’ਚ ਟਕਰਾਅ ਗਈਆਂ। ਵੇਰਵਿਆਂ ਮੁਤਾਬਿਕ ਵਿਧਾਇਕ ਗੋਲਡੀ ਕੰਬੋਜ ਆਪਣੇ ਸਾਥੀਆਂ ਸਮੇਤ ਬਠਿੰਡਾ ’ਚੋਂ ਲੰਘ ਰਹੇ ਸੀ। Road Accident

Read This : Road Accident: ਵਿਦਿਆਰਥੀਆਂ ਨਾਲ ਭਰੇ ਆਟੋ ਤੇ ਗੱਡੀ ਦੀ ਟੱਕਰ, 12 ਵਿਦਿਆਰਥੀ ਜ਼ਖ਼ਮੀ

ਇਸੇ ਦੌਰਾਨ ਥਰਮਲ ਦੇ ਕੋਲ ਪਿੱਛੋਂ ਆਈ ਇੱਕ ਗੱਡੀ ਵਿਧਾਇਕ ਦੀ ਗੱਡੀ ਨਾਲ ਟਕਰਾਅ ਗਈ। ਜੋ ਅੱਗੇ ਜਾ ਰਹੀ ਹੋਰ ਗੱਡੀ ਨਾਲ ਟਕਰਾਅ ਗਈ। ਇਨ੍ਹਾਂ ਤਿੰਨ ਗੱਡੀਆਂ ਦੀ ਆਪਸ ’ਚ ਹੋਈ ਟੱਕਰ ਨਾਲ ਗੱਡੀਆਂ ’ਚ ਸਵਾਰ ਵਿਧਾਇਕ ਸਮੇਤ ਹੋਰ ਵਿਅਕਤੀਆਂ ਨੂੰ ਜਿਆਦਾ ਸੱਟ ਲੱਗਣ ਤੋਂ ਬਚਾਅ ਹੋ ਗਿਆ। ਪਤਾ ਲੱਗਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਜਿਨ੍ਹਾਂ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਕਿਸੇ ਨੂੰ ਵੀ ਜਿਆਦਾ ਸੱਟਾਂ ਨਹੀਂ ਲੱਗੀਆਂ ਤੇ ਉਨ੍ਹਾਂ ਦੇ ਆਉਂਣ ਤੋਂ ਪਹਿਲਾਂ ਹੀ ਵਿਧਾਇਕ ਗੋਲਡੀ ਕੰਬੋਜ ਉੱਥੋਂ ਚਲੇ ਗਏ ਸਨ। Road Accident

About The Author

Related Posts