Punjab

Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ
ਦਸਮੇਸ਼ ਡੈਂਟਲ ਕਾਲਜ ’ਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
International Yoga Day: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

Monsoon 2026: ਲਾਪਤਾ ਹੁੰਦੀ ਮਾਨਸੂਨ ਅਤੇ ਵਧਦੀ ਜਲਵਾਯੂ ਚਿੰਤਾ

ਭਾਰਤ ’ਚ ਮਾਨਸੂਨ ਸਿਰਫ਼ ਇੱਕ ਮੌਸਮ ਨਹੀਂ, ਸਗੋਂ ਦੇਸ਼ ਦੀ ਅਰਥਵਿਵਸਥਾ, ਖੇਤੀ ਵਿਵਸਥਾ ਅਤੇ ਕਰੋੜਾਂ ਲੋਕਾਂ ਦੇ ਜੀਵਨ ਦਾ ਆਧਾਰ ਹੈ

Khushdeep Singh Picture
Published On

Monsoon 2026: ਭਾਰਤ ’ਚ ਮਾਨਸੂਨ ਸਿਰਫ਼ ਇੱਕ ਮੌਸਮ ਨਹੀਂ, ਸਗੋਂ ਦੇਸ਼ ਦੀ ਅਰਥਵਿਵਸਥਾ, ਖੇਤੀ ਵਿਵਸਥਾ ਅਤੇ ਕਰੋੜਾਂ ਲੋਕਾਂ ਦੇ ਜੀਵਨ ਦਾ ਆਧਾਰ ਹੈ ਹਰ ਸਾਲ ਇਸ ਦੀ ਦਸਤਕ ਦਾ ਇੰਤਜ਼ਾਰ ਖੇਤਾਂ ਤੋਂ ਲੈ ਕੇ ਬਜ਼ਾਰਾਂ ਤੱਕ ਕੀਤਾ ਜਾਂਦਾ ਹੈ ਇਸ ਵਾਰ ਵੀ ਮਾਨਸੂਨ ਸਬੰਧੀ ਉਮੀਦਾਂ ਸਨ, ਪਰ ਸ਼ੁਰੂਆਤੀ ਤਰੱਕੀ ਤੋਂ ਬਾਅਦ ਇਸ ਦੀ ਰਫਤਾਰ ਅਚਾਨਕ ਮੱਠੀ ਪੈ ਗਈ ਕਈ ਇਲਾਕਿਆਂ ’ਚ ਮੀਂਹ ਦੀ ਕਮੀ ਦਰਜ਼ ਕੀਤੀ ਗਈ ਜਿਸ ਨਾਲ ਮੌਸਮ ਵਿਗਿਆਨੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ ਅਜਿਹੀ ਸਥਿਤੀ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਹੇੈ ਕਿ ਆਖ਼ਰ ਸਾਡੇ ਮੌਸਮ ਚੱਕਰ ’ਚ ਕੀ ਬਦਲਾਅ ਆ ਰਹੇ ਹਨ ਅਤੇ ਉਨ੍ਹਾਂ ਦਾ ਭਵਿੱਖ ’ਤੇ ਕੀ ਪ੍ਰਭਾਵ ਪੈ ਸਕਦਾ ਹੈ ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਸ਼ਾਂਤ ਮਹਾਂਸਾਗਰ ’ਚ ਵਿਕਸਿਤ ਹੋ ਰਹੀ ਅਲਨੀਨੋ ਦੀ ਸਥਿਤੀ ਇਸ ਸਾਲ ਮਾਨਸੂਨ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਅਲਨੀਨੋ ਇੱਕ ਅਜਿਹੀ ਕੁਦਰਤੀ ਜਲਵਾਯੂ ਘਟਨਾ ਹੈ, ਜਿਸ ਦੌਰਾਨ ਪ੍ਰਸ਼ਾਂਤ ਮਹਾਂਸਾਗਰ ਦੇ ਕੁਝ ਹਿੱਸਿਆਂ ਦਾ ਤਾਪਮਾਨ ਆਮ ਤੋਂ ਜ਼ਿਆਦਾ ਹੋ ਜਾਂਦਾ ਹੈ ਇਸ ਦਾ ਅਸਰ ਵਿਸ਼ਵ ਭਰ ਦੇ ਮੌਸਮ ਚੱਕਰ ’ਤੇ ਪੈਂਦਾ ਹੈ ਭਾਰਤ ’ਚ ਆਮ ਤੌਰ ’ਤੇ ਇਸ ਕਾਰਨ ਮੀਂਹ ’ਚ ਕਮੀ ਦੇਖਣ ਨੂੰ ਮਿਲਦੀ ਹੈ ਇਹੀ ਕਾਰਨ ਹੈ ਕਿ ਖੇਤੀ ਪ੍ਰਧਾਨ ਦੇਸ਼ ਹੋਣ ਦੇ ਨਾਤੇ ਭਾਰਤ ’ਚ ਅਲਨੀਨੋ ਦੀਆਂ ਗਤੀਵਿਧੀਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਂਦੀ ਹੈ  ਦੇਸ਼ ਦੇ ਕਈ ਹਿੱਸਿਆਂ ’ਚ ਮੀਂਹ ਆਮ ਤੋਂ ਘੱਟ ਰਹਿਣ ਦੀ ਸੰਭਾਵਨਾ ਪਹਿਲਾਂ ਹੀ ਪ੍ਰਗਟ ਕੀਤੀ ਜਾ ਚੁੱਕੀ ਹੈ ਜੇਕਰ ਮਾਨਸੂਨ ਕਮਜ਼ੋਰ ਰਹਿੰਦੀ ਹੈ ਤਾਂ ਇਸ ਦਾ ਸਿੱਧਾ ਅਸਰ ਖੇਤੀ ’ਤੇ ਪੈਂਦਾ ਹੈ ਝੋਨਾ, ਮੱਕੀ, ਦਾਲਾਂ ਅਤੇ ਤਿਲਹਨ ਵਰਗੀਆਂ ਫਸਲਾਂ ਮੀਂਹ ’ਤੇ ਕਾਫੀ ਨਿਰਭਰ ਹਨ ਮੀਂਹ ਦੀ ਕਮੀ ਪੈਦਾਵਾਰ ਘਟਾ ਸਕਦੀ ਹੈ ਜਿਸ ਨਾਲ ਖੁਰਾਕ ਪਦਾਰਥਾਂ ਦੀਆਂ ਕੀਮਤਾਂ ’ਤੇ ਵੀ ਦਬਾਅ ਵਧ ਸਕਦਾ ਹੈ।

Read Also : ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ

ਪੇਂਡੂ ਅਰਥਵਿਵਸਥਾ ’ਤੇ ਇਸ ਦਾ ਅਸਰ ਹੋਰ ਜ਼ਿਆਦਾ ਡੂੰਘਾ ਹੁੰਦਾ ਹੈ ਕਿਉਂਕਿ ਦੇਸ਼ ਦੀ ਵੱਡੀ ਅਬਾਦੀ ਅੱਜ ਵੀ ਖੇਤੀ ਅਤੇ ਉਸ ਨਾਲ ਜੁੜੇ ਕਾਰੋਬਾਰਾਂ ’ਤੇ ਨਿਰਭਰ ਹੈ ਮੌਸਮ ਵਿਭਾਗ ਪਿਛਲੇ ਕਈ ਦਹਾਕਿਆਂ ਤੋਂ ਮਾਨਸੂਨ ਦਾ ਅਗਾਊਂ ਅਨੁਮਾਨ ਜਾਰੀ ਕਰਦਾ ਰਿਹਾ ਹੈ ਆਧੁਨਿਕ ਤਕਨੀਕਾਂ, ਉਪਗ੍ਰਹਿਾਂ ਅਤੇ ਗਣਨਾ ਪ੍ਰਣਾਲੀਆਂ ਦੀ ਸਹਾਇਤਾ ਨਾਲ ਮੌਸਮ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਇਸ ਦੇ ਬਾਵਜ਼ੂਦ ਮਾਨਸੂਨ ਦੀ ਸਟੀਕ ਭਵਿੱਖਵਾਣੀ ਕਰਨਾ ਅੱਜ ਵੀ ਚੁਣੌਤੀ ਬਣਿਆ ਹੋਇਆ ਹੈ ਭਾਰਤੀ ਮਾਨਸੂਨ ਦੁਨੀਆ ਦੀਆਂ ਸਭ ਤੋਂ ਮੁਸ਼ਕਿਲ ਮੌਸਮ ਪ੍ਰਣਾਲੀਆਂ ’ਚੋਂ ਇੱਕ ਮੰਨੀ ਜਾਂਦੀ ਹੈ ਇਸ ’ਚ ਸਮੁੰਦਰਾਂ, ਪਰਬਤਾਂ, ਹਵਾਵਾਂ, ਤਾਪਮਾਨ ਅਤੇ ਵਿਸ਼ਵ ਜਲਵਾਯੂ ਘਟਨਾਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਇਨ੍ਹਾਂ ’ਚ ਕਿਸੇ ਵੀ ਪੱਧਰ ’ਤੇ ਹੋਣ ਵਾਲਾ ਬਦਲਾਅ ਮਾਨਸੂਨ ਦੀ ਦਿਸ਼ਾ ਅਤੇ ਤੀਬਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ  ਜਲਵਾਯੂ ਬਦਲਾਅ ਨੇ ਇਸ ਚੁਣੌਤੀ ਨੂੰ ਹੋਰ ਵਧਾ ਦਿੱਤਾ ਹੈ। Monsoon 2026

ਪਿਛਲੇ ਕੁਝ ਸਾਲਾਂ ’ਚ ਮੌਸਮ ਦਾ ਰੂਪ ਤੇਜ਼ੀ ਨਾਲ ਬਦਲਿਆ ਹੈ ਕਿਤੇ ਬੇਹੱਦ ਮੀਂਹ ਪੈ ਰਿਹਾ ਹੈ ਤੇ ਕਿਤੇ ਲੰਮੇ ਸਮੇਂ ਤੱਕ ਸੋਕੇ ਵਰਗੀ ਸਥਿਤੀ ਬਣੀ ਰਹਿੰਦੀ ਹੈ ਗਰਮੀ ਦੇ ਮੌਸਮ ’ਚ ਤਾਪਮਾਨ ਨਵੇਂ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਦੇ ਵਧਦੇ ਤਾਪਮਾਨ ਦਾ ਅਸਰ ਬੱਦਲਾਂ ਦੇ ਢਾਂਚੇ, ਮੀਂਹ ਦੀ ਵੰਡ ਅਤੇ ਮੌਸਮ ਦੀ ਸਥਿਰਤਾ ’ਤੇ ਪੈ ਰਿਹਾ ਹੈ ਮਾਹਿਰਾਂ ਵੱਲੋਂ ਕੀਤੇ ਗਏ ਕਈ ਅਧਿਐਨਾਂ ਤੋਂ ਇਹ ਵੀ ਸੰਕੇਤ ਮਿਲਿਆ ਹੈ ਕਿ ਕੁਦਰਤੀ ਜੰਗਲਾਂ ਦੇ ਘਟਣ ਦਾ ਅਸਰ ਮੀਂਹ ਚੱਕਰ ’ਤੇ ਪੈਂਦਾ ਹੈ ਜੰਗਲ ਵਾਤਾਵਰਨ ’ਚ ਨਮੀ ਬਣਾਈ ਰੱਖਣ ਤੇ ਬੱਦਲਾਂ ਦੇ ਨਿਰਮਾਣ ’ਚ ਸਹਾਇਕ ਭੂਮਿਕਾ ਨਿਭਾਉਂਦੇ ਹਨ ਜਦੋਂ ਵੱਡੇ ਪੈਮਾਨੇ ’ਤੇ ਜੰਗਲੀ ਖੇਤਰ ਘੱਟ ਹੁੰਦੇ  ਹਨ ਤਾਂ ਸਥਾਨਕ ਜਲਵਾਯੂ ਪ੍ਰਭਾਵਿਤ ਹੁੰਦੀ ਹੈ ਇਹੀ ਕਾਰਨ ਹੈ ਕਿ ਵਾਤਾਵਰਨ ਸੁਰੱਖਿਆ ਅਤੇ ਜਲਵਾਯੂ ਸੰਤੁਲਨ ਨੂੰ ਇੱਕ-ਦੂਜੇ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ  ਭਾਰਤ ਦੀ ਭੂਗੋਲਿਕ ਸਥਿਤੀ ਮਾਨਸੂਨ ਨੂੰ ਵਿਸ਼ੇਸ਼ ਬਣਾਉਂਦੀ ਹੈ।

ਇੱਕ ਪਾਸੇ ਅਰਬ ਸਾਗਰ ਹੈ, ਦੂਜੇ ਪਾਸੇ ਬੰਗਾਲ ਦੀ ਖਾੜੀ ਅਤੇ ਉੱਤਰ ’ਚ ਹਿਮਾਲਿਆ ਦੀ ਵਿਸ਼ਾਲ ਪਰਬਤ ਲੜੀ ਸਮੁੰਦਰਾਂ ਤੋਂ ਆਉਣ ਵਾਲੀਆਂ ਨਮੀ ਯੁਕਤ ਹਵਾਵਾਂ ਹਿਮਾਲਿਆ ਨਾਲ ਟਕਰਾ ਕੇ ਪੂਰੇ ਦੇਸ਼ ’ਚ ਮੀਂਹ ਦੀ ਵੰਡ ਕਰਦੀਆਂ ਹਨ ਇਹੀ ਵਿਵਸਥਾ ਭਾਰਤੀ ਖੇਤੀ ਅਤੇ ਜਲ ਵਸੀਲਿਆ ਦੀ ਨੀਂਹ ਹਨ ਜੇਕਰ ਇਸ ਕੁਦਰਤੀ ਪ੍ਰਣਾਲੀ ’ਚ ਅਸੰਤੁਲਨ ਆਉਂਦਾ ਹੈ ਤਾਂ ਉਸ ਦਾ ਅਸਰ ਦੇਸ਼ ਦੇ ਹਰੇਕ ਖੇਤਰ ’ਤੇ ਪੈਂਦਾ ਹੈ ਮੌਸਮ ਵਿਗਿਆਨ ਦੇ ਖੇਤਰ ’ਚ ਭਾਰਤ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ ਦੇਸ਼ ’ਚ ਆਧੁਨਿਕ ਪ੍ਰਯੋਗਸ਼ਾਲਾਵਾਂ, ਰਡਾਰ ਪ੍ਰਣਾਲੀਆਂ, ਉਪਗ੍ਰਹਿਾਂ ਅਤੇ ਉੁਚ ਸਮਰੱਥਾ ਵਾਲੇ ਅੰਕੜਿਆਂ ਦਾ ਜਾਲ ਵਿਛਾਇਆ ਗਿਆ ਹੈ ਇਨ੍ਹਾਂ ਮਾਧਿਅਮਾਂ ਨਾਲ ਲਗਾਤਾਰ ਅੰਕੜੇ ਇਕੱਠੇ ਕੀਤੇ ਜਾਂਦੇ ਹਨ ਅਤੇ ਮੌਸਮ ਸਬੰਧੀ ਮੁਲਾਂਕਣ ਤਿਆਰ ਕੀਤੇ ਜਾਂਦੇ ਹਨ ਫਿਰ ਵੀ ਭਾਰਤੀ ਮਾਨਸੂਨ ਦੀ ਜਟਿਲਤਾ ਅਜਿਹੀ ਹੈ।

ਕਿ ਕਈ ਵਾਰ ਅਨੁਮਾਨ ਉਮੀਦ ਅਨੁਸਾਰ ਸਿੱਧ ਨਹੀਂ ਹੁੰਦੇ ਇਸ ਦਾ ਅਰਥ ਇਹ ਨਹੀਂ ਕਿ ਵਿਗਿਆਨੀਆਂ ਦੇ ਯਤਨ ਕਮਜ਼ੋਰ ਹਨ, ਸਗੋਂ ਇਹ ਦਰਸ਼ਾਉਂਦਾ ਹੈ ਕਿ ਕੁਦਤਰ ਦੀਆਂ ਗੁੰਝਲਾਂ ਨੂੰ ਸਮਝਣ ਲਈ ਹਾਲੇ ਹੋਰ ਡੂੰਘਾਈ ਨਾਲ ਅਧਿਐਨ ਦੀ ਲੋੜ ਹੈ  ਅੱਜ ਲੋੜ ਇਸ ਗੱਲ ਦੀ ਹੈ ਕਿ ਮੌਸਮ ਅਤੇ ਜਲਵਾਯੂ ਸਬੰਧੀ ਚੁਣੌਤੀਆਂ ਨੂੰ ਗੰਭੀਰਤਾ ਨਾਲ ਸਮਝਿਆ ਜਾਵੇ ਜਲ ਸੁਰੱਖਿਆ, ਭੂਜਲ ਰਿਚਾਰਜ, ਜੰਗਲ ਵਿਸਥਾਰ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਹੱਲਾਸ਼ੇਰੀ ਦੇਣਾ ਸਮੇਂ ਦੀ ਮੰਗ ਹੈ ਨਾਲ ਹੀ ਮੌਸਮ ਸਬੰਧੀ ਖੋਜ ਅਤੇ ਅਗਾਊਂ ਅਨੁਮਾਨ ਪ੍ਰਣਾਲੀਆਂ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੀ ਲੋੜ ਹੈ। Monsoon 2026

ਤਾਂ ਕਿ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਸਮਾਂ ਰਹਿੰਦੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ ਲਾਪਤਾ ਹੁੰਦੀ ਮਾਨਸੂਨ ਸਿਰਫ ਇੱਕ ਮੌਸਮੀ ਘਟਨਾ ਨਹੀਂ ਹੈ ਇਹ ਬਦਲਦੀ ਜਲਵਾਯੂ, ਕਮਜ਼ੋਰ ਪੈਂਦੇ ਵਾਤਾਵਰਨ ਸੰਤੁਲਨ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸੰਕੇਤ ਵੀ ਹੈ ਜੇਕਰ ਅੱਜ ਅਸੀਂ ਕੁਦਰਤ ਪ੍ਰਤੀ ਜਿੰਮੇਵਾਰੀ ਨਾ ਨਿਭਾਈ ਤਾਂ ਆਉਣ ਵਾਲੇ ਸਾਲਾਂ ’ਚ ਪਾਣੀ, ਖੁਰਾਕ ਸੁਰੱਖਿਆ ਅਤੇ ਵਾਤਾਵਰਨ ਨਾਲ ਜੁੜੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਸਕਦੀਆਂ ਹਨ ਇਸ ਲਈ ਵਿਕਾਸ ਅਤੇ ਕੁਦਰਤ ਵਿਚਕਾਰ ਸੰਤੁਲਨ ਸਥਾਪਿਤ ਕਰਨਾ ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਗਈ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ

About The Author

Latest News

Related Posts