ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਦੇ ਨਜ਼ਦੀਕ ਨਹਿਰ ’ਤੇ ਸਵੇਰੇ ਵਾਪਰੇ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਧਾਰਮਿਕ ਸਥਾਨ ਤੋਂ ਨਤਮਸਤਕ ਹੋ ਕੇ ਪਰਤ ਰਹੇ ਯਾਤਰੂਆਂ ਦੀ ਨਵੀਂ ਬਲੈਰੋ ਪਿਕਅੱਪ ਨਹਿਰ ਵਿੱਚ ਜਾ ਡਿੱਗੀ। ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ। (Accident)
ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਦੇ ਵਸਨੀਕ ਨਵੀਂ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਵੱਡਭਾਗ ਸਿੰਘ ਦੇ ਸਥਾਨ ਤੋਂ ਮੱਥਾ ਟੇਕਣ ਉਪਰੰਤ ਵਾਪਸੀ ਪਿੰਡ ਨੂੰ ਪਰਤ ਰਹੇ ਸਨ ਪਰ ਸਵੇਰੇ 7 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ’ਤੇ ਪਿੰਡ ਪਵਾਤ ਦੇ ਪੁੱਲ ਦੇ ਕੋਲ ਪੁੱਜੇ ਤਾਂ ਪੀੜਿਤ ਵਿਅਕਤੀ ਮੁਤਾਬਿਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ, ਜਿਸ ਨੂੰ ਬਚਾਉਂਦਿਆਂ ਗੱਡੀ ਤਾ ਸੰਤੁਲਨ ਵਿਗੜ ਗਿਆ ਤੇ ਗੱਡੀ ਬੇਕਾਬੂ ਹੋ ਕੇ ਸਰਹੰਦ ਨਹਿਰ ਵਿੱਚ ਜਾ ਡਿੱਗੀ। (Accident)
ਇਸ ਗੱਡੀ ਵਿੱਚ 15 ਤੋਂ 16 ਸਵਾਰੀਆਂ ਸਵਾਰ ਸਨ। ਜਿੰਨ੍ਹਾਂ ਵਿੱਚੋਂ ਦੋ ਬੱਚੇ ਨਹਿਰ ਵਿੱਚ ਰੁੜ ਗਏ ਅਤੇ ਇੱਕ ਔਰਤ ਦੀ ਮੌਕੇ ’ਤੇ ਦੂਜੀ ਔਰਤ ਦੀ ਸ਼੍ਰੀ ਚਮਕੌਰ ਸਾਹਿਬ ਹਸਪਤਾਲ ’ਚ ਜ਼ੇਰੇ ਇਲਾਜ ਮੌਤ ਹੋ ਗਈ। ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿੱਚ ਜੁੱਟ ਗਈ।
Also Read : Welfare Work: ਡੇਰਾ ਸ਼ਰਧਾਲੂ ਰਾਹਗੀਰਾਂ ਤੇ ਪੰਛੀਆਂ ਨੂੰ ਗਰਮੀ ਤੋਂ ਦਿਵਾਉਣਗੇ ਰਾਹਤ