AC ਦਾ ਘੱਟ ਤੋਂ ਘੱਟ ਤਾਪਮਾਨ ਹੋਵੇਗਾ 24 ਡਿਗਰੀ

AC | ਭਾਰਤ ਸਰਕਾਰ ਨੇ ਕੀਤਾ ਨਵਾਂ ਨਿਯਮ ਲਾਗੂ

ਨਵੀਂ ਦਿੱਲੀ। ਗਰਮੀਆਂ ਦੇ ਦਿਨਾਂ ‘ਚ ਅਰਾਮ ਕਰਨ ਵਾਸਤੇ ਹਰ ਕੋਈ ਸੋਚਦਾ ਹੈ ਕਿ ਏਅਰ-ਕੰਡੀਸ਼ਨਡ ਕਮਰਾ ਹੋਵੇ। ਹਰ ਕੋਈ ਗਰਮੀ ‘ਚ ਏਸੀ ਲੈਣ ਦੀ ਗੱਲ ਕਰਦਾ ਹੈ ਤੇ ਸੋਚਦਾ ਹੈ ਕਿ ਇਸ ਵਾਰ ਗਰਮੀ ਦੇ ਦਿਨਾਂ ‘ਚ ਏਸੀ ਲੈ ਕੇ ਆਰਾਮ ਨਾਲ ਰਹਾਂਗੇ। ਭਾਰਤ ਸਰਕਾਰ ਨੇ ਨਵੇਂ ਏਸੀ ‘ਤੇ ਇੱਕ ਨਵਾਂ ਨਿਯਮ ਲਾਗੂ ਕਰਨ ਬਾਰੇ ਸੋਚਿਆ ਹੈ।

ਭਾਰਤ ਸਰਕਾਰ ਦੇ ਨਵੇਂ ਨਿਯਮ ਮੁਤਾਬਕ ਹੁਣ ਗਰਮੀਆਂ ਵਿੱਚ 24 ਡਿਗਰੀ ਤੋਂ ਘੱਟ ਤਾਪਮਾਨ ‘ਤੇ ਨਹੀਂ ਚੱਲਣਗੇ ਏਅਰ ਕੰਡੀਸ਼ਨਰ (ਏਸੀ)।ਸਾਰੀਆਂ ਏਅਰ ਕੰਡੀਸ਼ਨਰ ਕੰਪਨੀਆਂ ਨੂੰ ਮੂਲ ਤਾਪਮਾਨ 24 ਡਿਗਰੀ ਰੱਖਣ ਨੂੰ ਕਿਹਾ ਗਿਆ ਹੈ। ਬਿਉਰੋ ਆਫ਼ ਅਨਰਜੀ ਐਫੀਸ਼ੈਂਸੀ ਤੇ ਸਰਕਾਰ ਨੇ 1 ਜਨਵਰੀ ਤੋਂ ਇਹ ਅਨਰਜੀ ਪਰਫੌਰਮੰਸ ਸਟੈਂਡਰਡ ਤੈਅ ਕੀਤਾ ਹੈ। ਭਾਰਤ ਸਰਕਾਰ ਨੇ ਸੋਮਵਾਰ ਨੂੰ ਫੈਸਲਾ ਲਿਆ ਕਿ ਘੱਟੋ ਘੱਟ ਤਾਪਮਾਨ 24 ਡਿਗਰੀ ਸਾਰੇ ਬ੍ਰਾਂਡਾਂ ਤੇ ਮਾਡਲਾਂ ਲਈ ਲਾਜ਼ਮੀ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।