ਪੰਜਾਬ ਸਰਕਾਰ ਵੱਲੋਂ ਲਾਅ ਅਫ਼ਸਰਾਂ ਦੀਆਂ ਅਸਾਮੀਆਂ ‘ਚ ਰਾਖਵਾਂਕਰਨ ਖਤਮ ਕਰਨਾ ਦਲਿਤ ਸਮਾਜ ਨਾਲ ਵੱਡਾ ਧੋਖ‍ਾ : ਚੰਦੜ

longwoal

ਪੰਜਾਬ ਸਰਕਾਰ ਵੱਲੋਂ ਲਾਅ ਅਫ਼ਸਰਾਂ ਦੀਆਂ ਅਸਾਮੀਆਂ ‘ਚ ਰਾਖਵਾਂਕਰਨ ਖਤਮ ਕਰਨਾ ਦਲਿਤ ਸਮਾਜ ਨਾਲ ਵੱਡਾ ਧੋਖ‍ਾ : ਚੰਦੜ

ਲੌਂਗੋਵਾਲ (ਹਰਪਾਲ)। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ 178 ਲਾਅ ਅਫ਼ਸਰਾਂ ਦੀਆਂ ਅਸਾਮੀਆਂ ਵਿਚੋਂ ਐਸਸੀ ਬੀਸੀ ਦਾ ਰਾਖਵਾਂ ਕਰਨ ਬਿਲਕੁਲ ਹੀ ਖ਼ਤਮ ਕਰ ਦਿੱਤਾ ਹੈ ਜੋ ਦਲਿਤ ਸਮਾਜ ਨਾਲ ਵੱਡਾ ਧੋਖ‍ਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਰਿਆਮ ਸਿੰਘ ਚੰਦੜ ਸਾਬਕਾ ਸਰਪੰਚ ਥਲੇਸ ਅਤੇ ਡਾ ਸੁਖਚੈਨ ਸਿੰਘ ਸਾਰੋਂ ਅੰਬੇਡਕਰੀ ਨੇ ਆਪਣੇ ਸਾਂਝੇ ਬਿਆਨ ਵਿੱਚ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਨੇ ਇਹ ਕਹਿ ਕੇ ਰਾਖਵਾਂਕਰਨ ਖਤਮ ਕੀਤਾ ਹੈ ਕਿ ਐਸਸੀ ਬੀਸੀ ਸਮਾਜ ਦੇ ਲੋਕ ਮੁਕਾਬਲੇ ਵਿੱਚ ਨਹੀਂ ਹਨ ਭਾਵ ਇਸ ਅਸਾਮੀ ਦੇ ਯੋਗ ਨਹੀਂ ਹਨ ।

ਆਗੂਆਂ ਨੇ ਸਰਕਾਰ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਜਿਸ ਸਮਾਜ ਦਾ ਤੁਸੀਂ ਅਪਮਾਨ ਕੀਤਾ ਹੈ ਉਸ ਸਮਾਜ ਵਿੱਚੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਭਾਰਤ ਦਾ ਸੰਵਿਧਾਨ ਲਿਖਿਆ ਹੈ ਅੱਜ ਵੀ ਭਾਰਤ ਵਿੱਚ ਉਨ੍ਹਾਂ ਦੇ ਬਰਾਬਰ ਦੀ ਵਿੱਦਿਆ ਕਿਸੇ ਵੀ ਵਰਗ ਦਾ ਵਿਅਕਤੀ ਪ੍ਰਾਪਤ ਨਹੀਂ ਕਰ ਸਕਿਆ । ਉਨ੍ਹਾਂ ਕਿਹਾ ਕਿ ਤੁਸੀਂ ਕਿਸ ਪੈਮਾਨੇ ਨਾਲ ਇਸ ਸਮਾਜ ਨੂੰ ਅਯੋਗ ਕਰਾਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਸਾਨੂੰ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਰੀਆਂ ਪਾਰਟੀਆਂ ਵਿੱਚ ਸਾਡੇ ਸਮਾਜ ਦੇ ਲੋਕ ਐਸਸੀ ਵਿੰਗ ਬਣਾ ਕੇ ਦਿਨ ਰਾਤ ਮਜ਼ਬੂਤੀ ਲਈ ਕੰਮ ਕਰਦੇ ਹਨ ਅਤੇ ਸਾਡੇ ਸਮਾਜ ਦੇ ਲੋਕਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਹਨ,ਜਦੋਂ ਸਰਕਾਰਾਂ ਬਣ ਜਾਂਦੀਆਂ ਹਨ ਤਾਂ ਸਾਡੇ ਸਮਾਜ ਦੇ ਵਿਰੁੱਧ ਹੀ ਫ਼ੈਸਲੇ ਲਏ ਜਾਂਦੇ ਹਨ ।

ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਾਅ ਅਫ਼ਸਰਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਐਸਸੀ ਅਤੇ ਬੀਸੀ ਸਮਾਜ ਦਾ ਰਾਖਵਾਂਕਰਨ ਖ਼ਤਮ ਖਿਲਾਫ਼ ਕਿਸੇ ਵੀ ਸਿਆਸੀ ਪਾਰਟੀ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ ਇਸ ਤੋਂ ਇਹ ਸਾਬਤ ਹੁੰਦਾ ਹੈ ਸਾਰੀਆਂ ਸਿਆਸੀ ਪਾਰਟੀਆਂ ਐਸੀ.ਬੀਸੀ ਦੇ ਵਿਰੋਧ ਵਿਚ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ