ਹਰਿਆਣਾ ‘ਚੋਂ ਲਿਆਂਦੀ ਜਾ ਰਹੀ ਸ਼ਰਾਬ ਦਾ ਟਰੱਕ ਫੜਿਆ 

Truck Carrying Liquor Haryana Caught

1150 ਪੇਟੀਆਂ ਸਰਾਬ ਬਰਾਮਦ, ਕਥਿਤ ਦੋਸ਼ੀ ਮੌਕੇ ਤੋਂ  ਫਰਾਰ

ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵੀ ਪੁਲਿਸ ਵੱਲੋਂ ਕਾਬੂ-

ਨਿਹਾਲ ਸਿੰਘ ਵਾਲਾ (ਸੱਚ ਕਹੂੰ ਨਿਊਜ਼) ਜਿਲਾ ਪੁਲਿਸ ਮੁੱਖੀ ਗੁਰਲੀਨ ਸਿੰਘ ਵੱਲੋਂ ਨਸਾ ਸਮੱਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਦੀ ਅਗਵਾਈ ਹੇਠ ਇੱਕ ਟਰੱਕ, ਸਕਾਰਪੀਓ, ਸਫਾਰੀ ਅਤੇ ਜੀਪ ਵਿੱਚ ਲੱਦੀ ਜਾ ਰਹੀ ਭਾਰੀ ਮਾਤਰਾ ਵਿੱਚ ਗੁਆਂਢੀ ਸੂਬੇ ਹਰਿਆਣਾ ਵਿੱਚੋਂ ਪੰਜਾਬ ਵਿੱਚ ਸਪਲਾਈ ਕਰਨ ਲਈ ਲਿਆਂਦੀ ਗਈ ਸ਼ਰਾਬ ਨੂੰ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਡੀ ਐਸ ਪੀ ਸੁਬੇਗ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਖਾਸ ਮੁਖਬਰ ਦੀ ਸੂਚਨਾਂ ਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਸੰਘਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜਸਕਰਨ ਸਿੰਘ ਉਰਫ ਜੱਸੀ ਪਿੰਡ ਮਾਣੂਕੇ ਦੇ ਘਰ ਤੇ ਛਾਪਾ ਮਾਰਿਆ ਅਤੇ 1150 ਪੇਟੀਆਂ ਸ਼ਰਾਬ (13,800 ਬੋਤਲਾਂ) ਮਾਰਕਾ ਹੀਰ ਸੌਫੀ 962 ਪੇਟੀਆਂ ਅਤੇ ਫਸਟ ਚੁਆਇਸ 188 ਪੇਟੀਆਂ ਦਾ ਭਰਿਆ ਟਰੱਕ ਟਾਟਾ ਐਲ.ਪੀ. ਨੰਬਰੀ ਪੀ ਬੀ 11 ਬੀ ਐਫ 9468,  ਸਕਾਰਪਿਓ ਗੱਡੀ ਨੰਬਰੀ 23 ਐਮ 8885,  ਸਫਾਰੀ ਗੱਡੀ ਨੰਬਰੀ ਪੀ ਬੀ 03 ਐਨ 9260 ਅਤੇ 1 ਜੀਪ ਨੰਬਰੀ ਪੀ ਬੀ 15 ਏ 5170 ਬਰਾਮਦ ਕੀਤੀ ਗਈ।

ਪੁਲਿਸ ਦੀ ਛਾਪੇਮਾਰੀ ਦੌਰਾਨ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਸਕਾਰਪਿਓ ਗੱਡੀ ਵਿੱਚੋਂ 50 ਪੇਟੀਆਂ ਹੀਰ ਸੌਫੀ, ਜੀਪ ਵਿੱਚੋਂ 20 ਪੇਟੀਆਂ ਹੀਰ ਸੌਫੀ, ਸਫਾਰੀ ਵਿੱਚੋਂ 78 ਪੇਟੀਆਂ ਫਸਟ ਚੁਆਇਸ, ਟਰੱਕ ਵਿੱਚੋਂ 892 ਪੇਟੀਆਂ ਹੀਰ ਸੌਫੀ ਅਤੇ 110 ਪੇਟੀਆਂ ਫਸਟ ਚੁਆਇਸ ਬਰਾਮਦ ਕੀਤੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।