ਟਰੈਕਟਰ-ਟਰਾਲੀ ਬ੍ਰਿਜ ਦੀ ਰੇਲਿੰਗ ਤੋੜ ਪੁਲ ’ਤੇ ਲੰਮਕਿਆ, ਵੱਡਾ ਹਾਦਸਾ ਹੋਣੋਂ ਟਲਿਆ

Accident

(ਅਜਯ ਕਮਲ ) ਰਾਜਪੁਰਾ। ਰਾਜਪੁਰਾ ’ਚ ਇੱਕ ਭਿਆਨਕ ਸੜਕ ਹਾਦਸਾ (Accident ) ਵਾਪਰਿਆ। ਹਾਲਾਂਕ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਰਾਜਪੁਰਾ-ਪਟਿਆਲਾ ਬਾਈਪਾਸ ’ਤੇ ਬੀਤੀ ਰਾਤ ਰੇਲਵੇ ਓਵਰ ਬ੍ਰਿਜ ਉਪਰ ਇਕ ਤੂੜੀ ਦਾ ਭਰਿਆ ਟਰੈਕਟਰ ਟਰਾਲੀ ਬ੍ਰਿਜ ਦੀ ਰੇਲਿੰਗ ਨੂੰ ਤੋੜਦਾ ਹੋਇਆ ਟਰੈਕਟਰ ਪੁੱਲ ਦੇ ਹੇਠਾਂ ਲਟਕ ਲੰਮਕ ਗਿਆ।

Accident

ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪਹੁੰਚੀ ਪੁਲਿਸ ਨੇ ਟਰੈਕਟਰ ਨੂੰ ਪੁੱਲ ਤੋਂ ਹੇਠਾਂ ਉਤਾਰ ਕੇ ਆਵਾਜਾਈ ਚਾਲੂ ਕੀਤੀ। ਪੁਲਿਸ ਵੱਲੋਂ ਦਸਿਆ ਗਿਆ ਕਿ ਮੌਕੇ ਤੋਂ ਟਰੈਕਟਰ ਟਰਾਲੀ ਡਰਾਇਵਰ ਫਰਾਰ ਹੋ ਗਿਆ ਹੈ ਅਤੇ ਇਹ ਟਰੈਕਟਰ-ਟਰਾਲੀ ਸਮਾਣਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਕਿਸੇ ਵੀ ਵਿਅਕਤੀ ਦੀ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ