ਛੁੱਟੀ ’ਤੇ ਆਏ ਫੌਜੀ ਦੀ ਨਹਿਰ ’ਚ ਡਿੱਗਣ ਕਾਰਨ ਮੌਤ

Canal
ਮ੍ਰਿਤਕ ਫੌਜੀ ਗੁਰਪ੍ਰੀਤ ਸਿੰਘ ਦੀ ਫਾਈਲ ਫੋਟੋ।

(ਰਾਜ ਸਿੰਗਲਾ) ਲਹਿਰਾਗਾਗਾ। ਲਹਿਰਾਗਾਗਾ ਦੇ ਨੇੜਲੇ ਪਿੰਡ ਗੁਰਨੇ ਖੁਰਦ ’ਚ ਆਪਣੇ ਘਰ ਛੁੱਟੀ ਆਏ ਫੌਜੀ ਦੀ ਨਹਿਰ ’ਚ ਡਿੱਗ ਜਾਣ ਕਾਰਨ ਮੌਤ ਗਈ। (Canal) ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (22) ਜੋ ਅਜੇ ਕੁਆਰਾ ਸੀ ਅਤੇ ਫੌਜ ’ਚ ਨੌਕਰੀ ਕਰਦਾ ਸੀ, ਕੁਝ ਦਿਨ ਪਹਿਲਾਂ ਛੁੱਟੀ ਲੈ ਕੇ ਘਰ ਆਇਆ ਸੀ ਤੇ 17 ਮਈ ਨੂੰ ਉਸ ਨੇ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ’ਤੇ ਜਾਣਾ ਸੀ।

ਇਹ ਵੀ ਪੜ੍ਹੋ : ਦੁਕਾਨ ‘ਚ ਸਿਲੰਡਰ ਦੀ ਗੈਸ ਲੀਕ, ਵੱਡਾ ਹਾਦਸਾ ਟਲਿਆ

ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਤੇ ਲਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਗੁਰਨੇ ਖੁਰਦ ਮੋਟਰਸਾਈਕਲ ’ਤੇ ਅਲੀਸ਼ੇਰ ਤੋਂ ਨਹਿਰ ਦੀ ਪਟੜੀ ਦੇ ਨਾਲ-ਨਾਲ ਗੁਰਨੇ ਖੁਰਦ ਨੂੰ ਆ ਰਹੇ ਸਨ। ਉਨ੍ਹਾਂ ਦੇ ਪਿੱਛੇ ਦੂਸਰੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਹੀ ਪਿੰਡ ਦਾ ਜਗਸੀਰ ਸਿੰਘ ਦੀਪਾ ਪੁੱਤਰ ਮਿੱਠੂ ਸਿੰਘ ਵੀ ਆ ਰਿਹਾ ਸੀ। Canal

ਪਿੰਡ ਖੁਡਾਲ ਕਲਾਂ ਨਹਿਰ ਦੇ ਪੁਲ ਕੋਲੋਂ ਲਾਸ਼ ਬਰਾਮਦ

Canal
ਮ੍ਰਿਤਕ ਫੌਜੀ ਗੁਰਪ੍ਰੀਤ ਸਿੰਘ ਦੀ ਫਾਈਲ ਫੋਟੋ।

ਜਦੋਂ ਗੁਰਪ੍ਰੀਤ ਸਿੰਘ ਤੇ ਉਸ ਦਾ ਦੋਸਤ ਲਖਵਿੰਦਰ ਸਿੰਘ ਪਿੰਡ ਅਲੀਸ਼ੇਰ ਨਹਿਰ ਦੇ ਪੁਲ ਕੋਲ ਪਹੁੰਚੇ ਤਾਂ ਅਚਾਨਕ ਮੋਟਰਸਾਈਕਲ ਸਲਿੱਪ ਕਰ ਗਿਆ, ਜਿਸ ਕਾਰਨ ਫੌਜੀ ਗੁਰਪ੍ਰੀਤ ਸਿੰਘ ਨਹਿਰ ’ਚ ਡਿੱਗ ਪਿਆ, ਜਿਸ ਦੀ ਲਾਸ਼ ਅੱਜ ਪਿੰਡ ਖੁਡਾਲ ਕਲਾਂ ਨਹਿਰ ਦੇ ਪੁਲ ਕੋਲੋਂ ਮਿਲੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਬੜੇ ਨੇਕ ਸੁਭਾਅ ਦਾ ਸੀ ਅਤੇ ਵੱਡਿਆਂ ਦਾ ਸਤਿਕਾਰ ਕਰਦਾ ਸੀ। ਚੌਕੀ ਚੋਟੀਆਂ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਿ੍ਰਤਕ ਦੇ ਪਿਤਾ ਗੁਰਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਿਸਾਂ ਨੂੰ ਸੌਂਪ ਦਿੱਤੀ ਸੀ