ਦੁਕਾਨ ‘ਚ ਸਿਲੰਡਰ ਦੀ ਗੈਸ ਲੀਕ, ਵੱਡਾ ਹਾਦਸਾ ਟਲਿਆ

Sunam News
ਸੁਨਾਮ: ਫਾਇਰ ਬ੍ਰਿਗੇਡ ਗੱਡੀ ਨਾਲ ਬਚਾਅ ਕਰਮੀ ਗੈਸ ਤੇ ਕਾਬੂ ਪਾਉਂਦੇ ਹੋਏ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ (Sunam News) ਦੇ ਮਹਾਰਾਜਾ ਅਗਰਸੈਨ ਚੋਂਕ ਦੇ ਨਜ਼ਦੀਕ ਇੱਕ ਫਾਸਟ ਫੂਡ ਅਤੇ ਜੂਸ ਦੀ ਦੁਕਾਨ ਅੰਦਰ ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਹੋਣੋਂ ਬਚਾਅ ਹੋ ਗਿਆ। ਇਸ ਮੌਕੇ ਦੁਕਾਨ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਫਾਸਟ ਫੂਡ ਅਤੇ ਜੂਸ ਦੀ ਦੁਕਾਨ ਹੈ, ਦੁਕਾਨ ਅੰਦਰ ਪਏ ਸਲੰਡਰ ਦਾ ਰੈਗੂਲੇਟਰ ਲੀਕ ਹੋ ਗਿਆ। ਜਿਸ ਨਾਲ ਪੂਰੀ ਦੁਕਾਨ ਅੰਦਰ ਗੈਸ ਭਰ ਗਈ। ਕਿਉਂਕਿ ਇਹ ਦੁਕਾਨ ਚਾਰੇ ਪਾਸੇ ਤੋਂ ਬੰਦ ਹੈ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਜਿਸ ਨੇ ਇਸ ਤੇ ਕਾਬੂ ਪਾ ਲਿਆ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਗੈਸ ਲੀਕ ਹੋਣ ਕਾਰਨ ਕਾਫੀ ਨੁਕਸਾਨ ਹੋਇਆ ਹੈ, ਪ੍ਰੰਤੂ ਅੱਗ ਲੱਗਣ ਤੋਂ ਬਚਾਅ ਰਿਹਾ ਹੈ ਜਿਸ ਨਾਲ ਵੱਡਾ ਨੁਕਸਾਨ ਹੋਣੋਂ ਬਚਾਅ ਹੋ ਗਿਆ ਹੈ।

ਇਹ ਵੀ ਪੜ੍ਹੋ : ਹੁਣੇ-ਹੁਣੇ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਚੱਲੇਗੀ ਲੂ, ਪਾਕਿਸਤਾਨ ਤੋਂ ਆ ਰਹੀ ਹੈ ਗਰਮ ਹਵਾ

Sunam News
ਸੁਨਾਮ: ਫਾਇਰ ਬ੍ਰਿਗੇਡ ਗੱਡੀ ਨਾਲ ਬਚਾਅ ਕਰਮੀ ਗੈਸ ਤੇ ਕਾਬੂ ਪਾਉਂਦੇ ਹੋਏ।