ਮਾਮਲਾ ਰੱਦ ਕਰਵਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਕੀਤਾ ਰੋਸ ਪ੍ਰਦਰਸ਼ਨ

Protest
ਸੁਨਾਮ: ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਜਥੇਬੰਦੀ ਅਤੇ ਪਿੰਡ ਦੇ ਲੋਕ।

ਮਜ਼ਦੂਰ ਤੇ ਦਰਜ ਹੋਇਆਂ ਚੋਰੀ ਦਾ ਮਾਮਲਾ ਰੱਦ ਕਰਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਦਿਨੀ ਪਿੰਡ ਘਾਸੀਵਾਲ ਵਿਖੇ ਇੱਕ ਕਿਸਾਨ ਦੇ ਘਰ ਵਿੱਚ ਚੋਰੀ ਹੋ ਗਈ ਸੀ ਅਤੇ ਇਸ ਚੋਰੀ ਦੇ ਸਬੰਧ ਵਿੱਚ ਉਸੇ ਕਿਸਾਨ ਦੇ ਨਾਲ ਕੰਮ ਕਰਦੇ ਇਕ ਮਜਦੂਰ ਵਿਅਕਤੀ ‘ਤੇ ਮਾਮਲਾ ਦਰਜ ਕੀਤਾ ਗਿਆ। ਇਹ ਮਾਮਲਾ ਰੱਦ ਕਰਵਾਉਣ ਲਈ ਡੈਮੋਕਰੈਟਿਕ ਮਨਰੇਗ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਘਾਸੀਵਾਲਾ, ਨਿਰਮਲਾ ਕੋਰ ਧਰਮਗੜ ਤੇ ਆਈ.ਡੀ.ਪੀ ਸੂਬਾ ਆਗੂ ਕਰਨੈਲ ਸਿੰਘ ਜਖੇਪਲ ਦੀ ਅਗਵਾਈ ਵਿੱਚ ਕੈਬਨਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ। (Protest)

ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨੀ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਘਰ ਚੋਰੀ ਹੋ ਗਈ ਸੀ ਅਤੇ ਉਨਾਂ ਦੇ ਨਾਲ ਹੀ ਸੀਰੀ ਰਲੇ ਹੋਏ ਮਜ਼ਦੂਰ ਵਿਅਕਤੀ ਹੰਸਾ ਸਿੰਘ ਤੇ ਇਸ ਚੋਰੀ ਦਾ ਮਾਮਲਾ ਦਰਜ ਕੀਤਾ ਹੈ ਜਿਸ ਦੇ ਵਿਰੋਧ ਵਿੱਚ ਪਿੰਡ ਦੇ ਲੋਕਾਂ ਦਾ ਪਿੰਡ ਦੇ ਗੁਰੂ ਘਰ ਵਿੱਚ ਇਕੱਠ ਕੀਤਾ ਗਿਆ ਅਤੇ ਹੱਥ ਖੜੇ ਕਰਕੇ ਪਿੰਡ ਦੇ ਲੋਕਾਂ ਨੇ ਹਾਮੀ ਭਰੀ ਤੇ ਕਿਹਾ ਕਿ ਹੰਸਾ ਸਿੰਘ ਨੇ ਚੋਰੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਜੱਜ ਬਣੀ ਪ੍ਰਿਅੰਕਾ ਨੂੰ ਸਪੇਅਰ ਪਾਰਟਸ ਡੀਲਰ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਸਨਮਾਨਿਤ

ਆਗੂਆਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇੱਕ ਗਰੀਬ ਸੀਰੀ ਉਪਰ ਪਰਚਾ ਦਰਜ ਹੀ ਨਹੀਂ ਕੀਤਾ ਸਗੋਂ ਪੁਲਿਸ ਨੇ ਲੱਡਾ ਕੋਠੀ ਵਿੱਚ ਗਰੀਬ ਮਜ਼ਦੂਰ ਤੇ ਤਸ਼ੱਦਦ ਕੀਤਾ ਅਤੇ ਇਸ ਮਜ਼ਦੂਰ ਹੰਸਾ ਸਿੰਘ ਨੂੰ ਰਿਮਾਂਡ ਦੌਰਾਨ ਕੁੱਟਮਾਰ ਕਰਕੇ ਇਲਾਜ ਕਰਾਉਣ ਦੀ ਬਜਾਏ ਜੇਲ ਭੇਜ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਉਸ ਨਿਰਦੋਸ਼ ਵਿਆਕਤੀ ਨੂੰ ਕੁੱਟਣ ਦੇ ਸਬੰਧ ਵਿੱਚ ਪੁਲਿਸ ਜਨਤਕ ਤੌਰ ’ਤੇ ਮਾਫੀ ਮੰਗੇ ਜਾ ਕੁੱਟਣ ਵਾਲੇ ’ਤੇ ਝੂਠਾ ਪਰਚਾ ਦਰਜ ਕਰਨ ਵਾਲੇ ਅਧਿਕਾਰੀ ਖਿਲਾਫ ਕਨੂੰਨੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਅੱਜ ਜਨਤਕ ਤੌਰ ’ਤੇ ਇਕ ਡੈਪੂਟੇਸ਼ਨ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲਿਆ ਤੇ ਮੰਗ ਕੀਤੀ ਕਿ ਹੰਸਾ ਸਿੰਘ ‘ਤੇ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ,
ਇਸ ਇਕੱਠ ਵਿੱਚ ਪਿੰਡ ਦੇ ਸਰਪੰਚ ਲਖਵੀਰ ਸਿੰਘ, ਕਈ ਸਾਬਕਾ ਸਰਪੰਚ, ਆਈ.ਡੀ.ਪੀ ਆਗੂ ਸੈਸੀ ਸਿੰਘ, ਮਨਰੇਗਾ ਫਰੰਟ ਦੀ ਬਲਾਕ ਕਮੇਟੀ ਦੇ ਆਗੂ ਵੀ ਹਾਜਰ ਸਨ। (Protest)

 ਪੂਰਾ ਇਨਸਾਫ ਕੀਤਾ ਜਾਵੇਗਾ : ਐੱਸਐੱਚਓ
ਇਸ ਮੌਕੇ ਐੱਸਐੱਚਓ ਚੀਮਾ ਸਰਦਾਰ ਲਖਵੀਰ ਸਿੰਘ ਨੇ ਮੌਕੇ ’ਤੇ ਆ ਕੇ ਗੱਲਬਾਤ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ ਤਫਤੀਸ਼ ਜਾਰੀ ਹੈ ਉਕਤ ਵਿਅਕਤੀ ਨੂੰ ਪੂਰਾ ਇਨਸਾਫ ਕੀਤਾ ਜਾਵੇਗਾ।