ਫੋਨ ਟੈਪਿੰਗ ਮਾਮਲੇ ‘ਚ ਪੁਲਿਸ ਇੰਸਪੈਕਟਰ ‘ਤੇ ਪਰਚਾ ਦਰਜ

Phone tapping

ਸੀ ਆਈ ਏ ਇੰਸਪੈਕਟਰ ‘ਤੇ ਹੋਇਆ ਹੈ ਮਾਮਲਾ ਦਰਜ

ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਅੱਜ ਇਕ ਵੱਡੀ ਕਾਰਵਾਈ ਕਰਦੇ ਹੋਏ Phone tapping ਦੇ ਮਾਮਲੇ ‘ਚ ਸਮਾਣਾ ਤੋਂ ਨਾਭਾ ਤਬਦੀਲ ਹੋਏ ਸੀ.ਆਈ. ਇੰਸਪੈਕਟਰ ਵਿਜੈ ਕੁਮਾਰ ਦੇ ਖਿਲਾਫ਼ ਕੁਰਪਸ਼ਨ ਐਕਟ ਦੇ ਅਧੀਨ ਮੁਕੱਦਮਾ ਦਰਜ ਕੀਤਾ ਹੈ। ਪਟਿਆਲਾ ਦੇ ਸਿਵਲ ਲਾਈਨ ਥਾਣੇ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ ਕਿ ਵਿਜੈ ਕੁਮਾਰ ਨੇ ਇੱਕ ਕਾਂਗਰਸ ਦੇ ਐੱਮ.ਐੱਲ. ਦੇ ਪੀ.ਏ. ਦੇ ਕਹਿਣ ਤੇ ਕੁੱਝ ਵਿਅਕਤੀਆਂ ਨੂੰ ਰਿਸ਼ਵਤ ਲੈਣ ਤੋਂ ਬਾਅਦ ਛੱਡ ਦਿੱਤਾ ਸੀ।

ਜਾਣਕਾਰੀ ਮੁਤਾਬਕ ਕੋਟਭਾਈ ਦੇ ਐੱਮ.ਐੱਲ. ਏ. ਪ੍ਰੀਤਮ ਸਿੰਘ ਦੇ ਪੀ.ਏ. ਦੇ ਕਹਿਣ ਮੁਤਾਬਕ ਵਿਜੈ ਕੁਮਾਰ ਵੱਲੋਂ ਇਨ੍ਹਾਂ ਦੋਸ਼ੀਆਂ ਛੱਡ ਦਿੱਤਾ ਗਿਆ ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਨੂੰ ਛੱਡਣ ਦੇ ਲਈ 30 ਲੱਖ ਰੁਪਿਆ ਰਿਸ਼ਵਤ ਦੇ ਤੌਰ ਤੇ ਲਏ ਗਏ ਹਨ।

ਇਹ ਵੀ ਦੋਸ਼ ਹੈ ਕਿ ਇੰਸਪੈਕਟਰ ਵਿਜੈ ਕੁਮਾਰ ਨੇ 11 ਲੱਖ ਅਤੇ ਕੋਟ ਭਾਈ ਦੇ ਐੱਮ.ਐੱਲ.ਏ. ਪ੍ਰੀਤਮ ਸਿੰਘ ਦੇ ਪੀ.ਏ. ਜੋਨੀ ਵਲੋਂ 19 ਲੱਖ ਰੁਪਏ ਲਏ ਗਏ। ਵਿਜੈ ਕੁਮਾਰ ਵੱਲੋਂ ਕੁੱਝ ਵਿਅਕਤੀ ਹਿਰਾਸਤ ਵਿਚ ਲਏ ਸਨ, ਜਿਨ੍ਹਾਂ ਵਿਚ ਇਕ ਬਠਿੰਡਾ ਦਾ ਨਿਵਾਸੀ ਸੀ ਅਤੇ ਉਨ੍ਹਾਂ ਨੂੰ ਐੱਨ.ਡੀ.ਪੀ.ਐੱਸ. ਦੇ ਝੂਠੇ ਮੁੱਕਦਮੇ ਵਿਚ ਫਸਾਉਣ ਦੀ ਧਮਕੀ ਦਿੰਦੇ ਹੋਏ 50 ਲੱਖ ਦੀ ਮੰਗ ਕੀਤੀ ਅਤੇ 30 ਲੱਖ ਵਿੱਚ ਸਮਝੌਤਾ ਹੋਇਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।