ਮੁਹਾਲੀ ’ਚ ਦਿਲ ਦਹਿਲਾਉਣ ਵਾਲੀ ਘਟਨਾ, ਮਾਂ ਨੇ ਤਿੰਨ ਦਿਨ ਦੀ ਬੱਚੀ ਨੂੰ ਜ਼ਿੰਦਾ ਦਫਨਾਇਆ

Crime

ਬੱਚੀ ਦੀ ਹੋਈ ਮੌਤ, ਡਿਪ੍ਰੈਸ਼ਨ ਦੀ ਸ਼ਿਕਾਰ ਦੱਸੀ ਜਾ ਰਹੀ ਹੈ ਮਾਂ

ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਦੇ ਨਵਾਂਗਾਓਂ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਬੇਰਹਿਮ ਮਾਂ ਨੇ ਆਪਣੀ ਹੀ ਨਵਜੰਮੀ ਬੱਚੀ ਨੂੰ ਜ਼ਿੰਦਾ ਦਫ਼ਨਾ ਕੇ ਮਾਰ ਦਿੱਤਾ। ਜਿਸ ਨੇ ਵੀ ਇਸ ਬਾਰੇ ਸੁਣਿਆ ਉਹਨਾਂ ਦੀ ਰੂਹ ਕੰਬ ਗਈ। ਇਸ ਬਾਰੇ ਜਿਵੇਂ ਹੀ ਰਿਸ਼ਤੇਦਾਰਾਂ ਅਤੇ ਲੋਕਾਂ ਨੂੰ ਪਤਾ ਲੱਗਾ ਤਾਂ ਤੁਰੰਤ ਪੁਲਿਸ ਦੀ ਮੌਜੂਦਗੀ ਵਿੱਚ ਟੋਏ ਨੂੰ ਪੁੱਟਿਆ ਗਿਆ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਟੋਏ ‘ਚੋਂ ਮਾਸੂਮ ਬੱਚੀ ਮਿਲੀ ਜਿਸ ਦੀ ਉਸ ਸਮੇਂ ਨਬਜ਼ ਚੱਲ ਰਹੀ ਸੀ। (Crime)

ਜਾਣਕਾਰੀ ਮੁਤਾਬਕ ਦੋਸ਼ੀ ਔਰਤ ਨੇ ਸ਼ੁੱਕਰਵਾਰ ਨੂੰ ਬੱਚੀ ਨੂੰ ਜਨਮ ਦਿੱਤਾ ਸੀ। ਇਸ ਤੋਂ ਪਹਿਲਾਂ ਕਿ ਲੜਕੀ ਵੱਡੀ ਹੋ ਕੇ ਪਰਿਵਾਰ ਦਾ ਨਾਮ ਰੌਸ਼ਨ ਕਰਦੀ ਉਸ ਦੀ ਮਾਂ ਨੇ ਉਸ ਨੂੰ ਜ਼ਮੀਨ ਵਿੱਚ ਜ਼ਿੰਦਾ ਦਫ਼ਨਾ ਦਿੱਤਾ। ਜਦੋਂ ਔਰਤ ਅਨੀਤਾ ਦਾ ਪਤੀ ਰਾਜਕੁਮਾਰ ਆਪਣੇ ਕੰਮ ਤੋਂ ਘਰ ਪਰਤਿਆ ਤਾਂ ਉਸ ਨੂੰ ਉਨ੍ਹਾਂ ਦੀ ਨਵਜੰਮੀ ਬੱਚੀ ਘਰ ਨਹੀਂ ਮਿਲੀ। ਉਸ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਔਰਤ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸ ਨੂੰ ਨਾਲ ਲੈ ਕੇ ਉਸ ਜਗ੍ਹਾ ‘ਤੇ ਪਹੁੰਚ ਗਈ, ਜਿੱਥੇ ਉਸ ਨੇ ਬੱਚੇ ਨੂੰ ਦਫਨਾਇਆ ਸੀ। ਇੱਥੇ ਔਰਤ ਨੇ ਖੁਦ ਜ਼ਮੀਨ ਪੁੱਟ ਕੇ ਬੱਚੀ ਨੂੰ ਬਾਹਰ ਕੱਢਿਆ। ਇਸ ਸਮੇਂ ਬੱਚੀ ਜ਼ਿੰਦਾ ਸੀ, ਇਸ ਲਈ ਪੁਲਸ ਨੇ ਤੁਰੰਤ ਬੱਚੀ ਨੂੰ ਜੀ.ਐੱਮ.ਐੱਸ.ਐੱਚ ਸੈਕਟਰ-16 ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ। ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਇੱਥੋਂ ਦੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਵਿੱਚ ਇਲਾਜ ਦੌਰਾਨ ਭੇਜਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 ਦੋਸ਼ੀ ਔਰਤ ਡਿਪ੍ਰੈਸ਼ਨ ਦੀ ਸ਼ਿਕਾਰ ਦੱਸੀ ਜਾ ਰਹੀ ਹੈ

ਰਾਜਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਤੋਂ ਇਹ ਬੱਚੀ ਪੈਦਾ ਹੋਈ ਹੈ, ਉਸ ਦੀ ਪਤਨੀ ਵਾਰ-ਵਾਰ ਕਹਿੰਦੀ ਸੀ ਕਿ ਉਸ ਨੇ ਇਸ ਬੱਚੀ ਨੂੰ ਜਨਮ ਨਹੀਂ ਦਿੱਤਾ। ਇਹ ਕੁੜੀ ਕਿਸੇ ਜਾਦੂ-ਟੂਣੇ ਕਾਰਨ ਉਸ ਦੀ ਕੁੱਖ ਵਿੱਚ ਆਈ ਸੀ। ਉਦੋਂ ਤੋਂ ਉਸ ਦੀ ਮਾਂ ਨੇ ਉਸ ਨੂੰ ਆਪਣੇ ਬੱਚੇ ਦੇ ਨਜ਼ਰੀਏ ਤੋਂ ਨਹੀਂ ਦੇਖਿਆ। ਉਸ ਦੀ ਪਤਨੀ ਅਨੀਤਾ ਡਿਪਰੈਸ਼ਨ ਦਾ ਸ਼ਿਕਾਰ ਦੱਸੀ ਜਾ ਰਹੀ ਹੈ।

ਪੁਲਿਸ ਦੀ ਸਖ਼ਤੀ ਤੋਂ ਬਾਅਦ ਮਹਿਲਾ ਨੇ ਸੱਚਾਈ ਦਾ ਖੁਲਾਸਾ ਕੀਤਾ

ਦੂਜੇ ਪਾਸੇ ਜਦੋਂ ਪੁਲਸ ਨੇ ਲੜਕੀ ਦੀ ਮਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਉਜਾਗਰ ਕਰ ਦਿੱਤਾ। ਉਸ ਨੇ ਆਪ ਜਾ ਕੇ ਕੁੜੀ ਨੂੰ ਟੋਏ ਵਿੱਚੋਂ ਬਾਹਰ ਕੱਢਿਆ। ਥਾਣਾ ਨਵਾਂਗਰਾਓਂ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।