ਪੁਲਿਸ ਵੱਲੋਂ ਲਾਰੈਂਸ ਗੈਂਗ ਦਾ ਨੇੜਲਾ ਗੈਂਗਸਟਰ 2 ਪਿਸਟਲਾਂ ਸਮੇਤ ਕਾਬੂ

Gangster-Lawrence-Gang
ਪਟਿਆਲਾ : ਕਾਬੂ ਕੀਤੇ ਗਏ ਗੈਗਸਟਰਾਂ ਦੇ ਸਾਥੀ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ।

ਪੁਲਿਸ ਵੱਲੋਂ ਲਾਰੈਂਸ ਗੈਂਗ ਦਾ ਨੇੜਲਾ ਗੈਂਗਸਟਰ 2 ਪਿਸਟਲਾਂ ਸਮੇਤ ਕਾਬੂ

  • 32 ਬੋਰ ਦੇ 2 ਪਿਸਟਲਾਂ ਸਮੇਤ 10 ਰੌਂਦ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੁਲਿਸ ਵੱਲੋਂ ਗੈਗਸਟਰਾਂ ਦੇ ਨੇੜਲੇ ਸਾਥੀ ਨੂੰ ਦੋਂ ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਗੈਗਸਟਰ ਨਰਿੰਦਰ ਸ਼ਰਮਾ ਉੱਪਰ ਅੱਧੀ ਦਰਜ਼ਨ ਦੇ ਕਰੀਬ ਮਾਮਲੇ ਦਰਜ਼ ਹਨ ਅਤੇ ਇਹ ਜੇਲ੍ਹ ਵੀ ਜਾ ਚੁੱਕਾ ਹੈ। ਮੌਜੂਦਾ ਸਮੇਂ ਇਹ ਜ਼ਮਾਨਤ ’ਤੇ ਚੱਲ ਰਿਹਾ ਸੀ। ਅੱਜ ਇੱਥੇ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸਮੇਤ ਟੀਮ ਵੱਲੋਂ ਚਲਾਏ ਗਏ ਸ਼ਪੈਸਲ ਅਪਰੇਸ਼ਨ ਦੌਰਾਨ ਦੀਪਕ ਬਨੂੰੜ ਲਾਰੈਂਸ ਬਿਸਨੋਈ ਗੈਂਗ ਦਾ ਮੈਂਬਰ ਨਰਿੰਦਰ ਸ਼ਰਮਾ ਉਰਫ ਸੰਕਰ ਪੁੱਤਰ ਅਮਰਚੰਦ ਵਾਸੀ ਰਾਜਪੁਰਾ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 2 ਪਿਸਟਲ 32 ਬੋਰ ਸਮੇਤ 10 ਰੋਂਦ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। (Gangster Lawrence Gang)

ਇਸ ਦੇ ਨਾਲ ਹੀ ਮੁਲਜ਼ਮ ਵੱਲੋਂ ਅਪਰਾਧਿਕ ਗਤੀਵਿਧੀਆਂ ਲਈ ਵਰਤੀ ਜਾਂਦੀ ਗੱਡੀ ਸਵਿਫਟ ਕਾਰ ਵੀ ਬ੍ਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਨਰਿੰਦਰ ਸ਼ਰਮਾ ਉਰਫ ਸੰਕਰ ਜੋਂ ਕਿ 2014 ਤੋਂ ਕਰੀਮੀਨਲ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ ਜਿਸ ਦੇ ਖਿਲਾਫ ਜ਼ਿਲ੍ਹਾ ਪਟਿਆਲਾ, ਜ਼ਿਲ੍ਹਾ ਐਸ.ਏ.ਐਸ ਨਗਰ ਮੋਹਾਲੀ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ, ਕਾਰ ਖੋਹ, ਅਸਲਾ ਐਕਟ ਅਤੇ ਲੜਾਈ ਝਗੜੇ ਦੇ 5 ਮੁਕੱਦਮੇ ਦਰਜ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਕੁੱਝ ਮੁੱਕਦਮਿਆ ਵਿੱਚ ਸਜਾ ਯਾਫਤਾ ਹੈ ਅਤੇ ਕੁੱਝ ਮੁੱਕਦਮਿਆ ਵਿੱਚ ਹੁਣ ਜਮਾਨਤ ਤੇ ਚੱਲ ਰਿਹਾ ਹੈ ਜੋ ਸਾਲ 2014 ਤੋਂ ਲੈ ਕੇ 2022 ਤੱਕ ਵੱਖ ਵੱਖ ਮੁੱਕਦਮਿਆ ਅਧੀਨ ਪਟਿਆਲਾ, ਸੰਗਰੂਰ ਅਤੇ ਕੈਥਲ ਹਰਿਆਣਾ ਜੇਲ ਵਿੱਚ ਰਹਿ ਚੁੱਕਾ ਹੈ। (Gangster Lawrence Gang)

ਇਹ ਵੀ ਪਡ਼੍ਹੋ : ਜੰਮੂ ‘ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਕੀਤਾ ਢੇਰ

ਨਰਿੰਦਰ ਸ਼ਰਮਾ ਉਰਫ ਸ਼ੰਕਰ ਲਾਰੈਸ ਗੈਂਗ ਦੇ ਮੈਂਬਰ ਦੀਪਕ ਬਨੂੰੜ, ਗੋਲਡੀ ਸ਼ੇਰਗਿੱਲ ਤੇ ਗੋਲਡੀ ਢਿੱਲੋਂ ਦਾ ਕਾਫੀ ਕਰੀਬੀ ਰਿਹਾ ਹੈ। ਗੋਲਡੀ ਸ਼ੇਰਗਿੱਲ ਨੂੰ ਪਟਿਆਲਾ ਪੁਲਿਸ ਵੱਲੋਂ ਕੁੱਝ ਸਮੇ ਪਹਿਲਾਂ 32 ਬੋਰ ਦੇ 2 ਪਿਸਟਲਾਂ ਸਮੇਤ ਗਿ੍ਰਫਤਾਰ ਕੀਤਾ ਸੀ। ਨਰਿੰਦਰ ਸ਼ਰਮਾ ਉਰਫ ਸੰਕਰ ਜੇਲ੍ਹ ਦੇ ਅਰਸੇ ਦੌਰਾਨ ਹੋਰ ਗੈਂਗਸਟਰਾਂ ਨਾਲ ਵੀ ਸੰਪਰਕ ਵਿੱਚ ਰਿਹਾ ਹੈ, ਜਿਸ ਕਰਕੇ ਹੁਣ ਜਮਾਨਤ ਪਰ ਬਾਹਰ ਆ ਕੇ ਗੈਂਗਸਟਰਾਂ ਦੇ ਇਸਾਰੇ ਤੇ ਵੱਖ-ਵੱਖ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਸਲਾ ਸਪਲਾਈ ਕਰਨ ਲੱਗ ਪਿਆ ਸੀ। ਐਸਐਸਪੀ ਨੇ ਦੱਸਿਆ ਕਿ ਨਰਿੰਦਰ ਸ਼ਰਮਾ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਰਾਮਦ ਹੋਏ ਪਿਸਟਲਾਂ ਬਾਰੇ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Gangster-Lawrence-Gang
ਪਟਿਆਲਾ : ਕਾਬੂ ਕੀਤੇ ਗਏ ਗੈਗਸਟਰਾਂ ਦੇ ਸਾਥੀ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ ਵਰੁਣ ਸ਼ਰਮਾ।

ਇਹ ਨੇ ਵੱਖ-ਵੱਖ ਮਾਮਲੇ ਦਰਜ਼ (Gangster Lawrence Gang)

ਇਸ ਤੋਂ ਇਲਾਵਾ ਨਰਿੰਦਰ ਸ਼ਰਮਾ ਨੂੰ ਥਾਣਾ ਸਿਟੀ ਰਾਜਪੁਰਾ ਅਧੀਨ ਲੜਾਈ ਝਗੜੇ ਦੇ ਕੇਸ ਅਧੀਨ ਮਾਨਯੋਗ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਹੋਈ ਸੀ। ਇਸ ਤੋਂ ਇਲਾਵਾ ਇਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਚੀਕਾ ਰੋਡ ’ਤੇ ਹਥਿਆਰਾਂ ਦੀ ਨੌਕ ’ਤੇ ਵਰਨਾ ਗੱਡੀ ਦੀ ਲੁੱਟ-ਖੋਹ ਕੀਤੀ ਸੀ ਜਿਸ ’ਤੇ ਇਨ੍ਹਾਂ ਦੇ ਖਿਲਾਫ ਥਾਣਾ ਚੀਕਾ ਜਿਲ੍ਹਾ ਕੈਥਲ (ਹਰਿਆਣਾ) ਦਰਜ ਹੋਇਆ। ਇਸ ਕੇਸ ਅਧੀਨ ਇਹ ਕੈਥਲ ਜੇਲ ਵਿੱਚ ਵੀ ਰਹਿ ਚੁੱਕਾ ਹੈ। ਗੁਰਪ੍ਰੀਤ ਸਿੰਘ ਉਰਫ ਗੋਲਡੀ ਢਿੱਲੋਂ ਰਾਜਪੁਰਾ ਸ਼ਹਿਰ ਵਿੱਚ ਆਪਣੀ ਗੈਗਵਾਰ ਕਰਕੇ ਕਈ ਫਾਇਰਿੰਗ, ਕਤਲ, ਇਰਾਦਾ ਕਤਲ, ਲੜਾਈ ਝਗੜੇ ਅਤੇ ਲੁੱਟ ਖੋਹ ਦੇ ਕੇਸਾਂ ਵਿੱਚ ਇਹ ਸ਼ਾਮਲ ਰਿਹਾ ਹੈ। ਨਰਿੰਦਰ ਸ਼ਰਮਾ ਉਰਫ ਸ਼ੰਕਰ ਡਾਕਟਰ ਦਿਨੇਸ਼ ਗੋਸਵਾਮੀ ਦੇ ਰਾਜਪੁਰਾ ਵਿਖੇ 12 ਅਗਸਤ ਨੂੰ ਹੋਏ ਕਤਲ ਦੇ ਮੁਲਜ਼ਮਾਂ ਦਾ ਵੀ ਕਰੀਬੀ ਸਾਥੀ ਰਿਹਾ ਹੈ ਜਿਸ ਦੀ ਪੁਲਿਸ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।