ਪੈਨ-ਆਧਾਰ ਲਿੰਕ ਕਰਨ ’ਚ ਦੇਰੀ ਨਾਲ ਭਰਿਆ ਸਰਕਾਰੀ ਖਜਾਨਾ

PAN Aadhaar Linking

ਸਰਕਾਰ ਨੇ ਖਪਤਕਾਰਾਂ ਤੋਂ ਵਸੂਲਿਆ ਹਜਾਰਾਂ ਕਰੋੜ ਦਾ ਜ਼ੁਰਮਾਨਾ | PAN Aadhaar Linking

ਨਵੀਂ ਦਿੱਲੀ। ਕੇਂਦਰ ਸਰਕਾਰ ਨੇ ਹੁਣ ਤੱਕ ਪੈਨ-ਆਧਾਰ ਨੂੰ ਦੇਰੀ ਨਾਲ ਲਿੰਕ ਕਰਨ ਵਾਲੇ ਖਪਤਕਾਰਾਂ ਤੋਂ ਜ਼ੁਰਮਾਨੇ ਵਜੋਂ 2,125 ਕਰੋੜ ਰੁਪਏ ਵਸੂਲ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ 30 ਜੂਨ, 2023 ਮੁਫਤ ਪੈਨ-ਆਧਾਰ ਲਿੰਕ ਕਰਨ ਦੀ ਆਖਰੀ ਮਿਤੀ ਸੀ। ਇਸ ਦੇ ਬਾਵਜੂਦ, ਜਿਨ੍ਹਾਂ ਲੋਕਾਂ ਨੇ ਪੈਨ-ਆਧਾਰ ਨੂੰ ਲਿੰਕ ਨਹੀਂ ਕੀਤਾ ਹੈ, ਸਰਕਾਰ ਨੇ ਹਰੇਕ ਪੈਨ ਕਾਰਡ ਧਾਰਕ ਤੋਂ 1,000 ਰੁਪਏ ਦਾ ਜੁਰਮਾਨਾ ਵਸੂਲਣ ਤੋਂ ਬਾਅਦ ਪੈਨ-ਆਧਾਰ ਨੂੰ ਲਿੰਕ ਕਰ ਦਿੱਤਾ ਹੈ। ਸਰਕਾਰ ਨੇ ਸੰਸਦ ‘ਚ ਦੱਸਿਆ ਕਿ 1 ਜੁਲਾਈ, 2023 ਤੋਂ ਬਾਅਦ ਪੈਨ-ਆਧਾਰ ਨਾਲ ਲਿੰਕ ਕਰਨ ਵਾਲੇ ਕੁੱਲ 2.125 ਕਰੋੜ ਲੋਕਾਂ ਤੋਂ 2,125 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ।

ਪੈਨ ਕਾਰਡ ਨੂੰ ਅਯੋਗ ਨਹੀਂ ਕੀਤਾ ਗਿਆ ਹੈ | PAN Aadhaar Linking

ਸੰਸਦ ਦੇ ਸਰਦ ਰੁੱਤ ਸੈਸਨ ਦੌਰਾਨ, ਰਾਜ ਸਭਾ ਮੈਂਬਰ ਫੁੱਲੋ ਦੇਵੀ ਨੇਤਾਮ ਨੇ ਪ੍ਰਸਨ ਕਾਲ ਵਿੱਚ ਵਿੱਤ ਮੰਤਰੀ ਨੂੰ ਪੁੱਛਿਆ ਕਿ 30 ਜੂਨ, 2023 ਤੱਕ ਕਿੰਨੇ ਲੋਕਾਂ ਨੇ ਆਪਣੇ ਪੈਨ ਕਾਰਡ ਨੂੰ ਆਧਾਰ ਨੰਬਰ ਨਾਲ ਲਿੰਕ ਕੀਤਾ ਹੈ? ਨਾਲ ਹੀ, ਪੈਨ-ਆਧਾਰ ਨਾ ਹੋਣ ਕਾਰਨ ਕਿੰਨੇ ਲੋਕਾਂ ਦੇ ਪੈਨ ਕਾਰਡ ਬੰਦ ਹੋ ਗਏ ਹਨ? ਇਸ ਸਵਾਲ ਦੇ ਜਵਾਬ ਵਿੱਚ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਦੱਸਿਆ ਕਿ 30 ਜੂਨ ਤੱਕ 54,67,74,649 ਪੈਨ ਕਾਰਡਾਂ ਨੂੰ ਆਧਾਰ ਨਾਲ ਲਿੰਕ ਕੀਤਾ ਗਿਆ ਹੈ। ਵਿੱਤ ਰਾਜ ਮੰਤਰੀ ਨੇ ਕਿਹਾ ਕਿ ਕੋਈ ਵੀ ਪੈਨ ਕਾਰਡ ਬੰਦ ਨਹੀਂ ਕੀਤਾ ਗਿਆ ਹੈ। ਪੈਨ ਤਾਂ ਹੀ ਬੰਦ ਹੋ ਜਾਂਦਾ ਹੈ ਜੇਕਰ ਇਹ ਆਧਾਰ ਨਾਲ ਲਿੰਕ ਨਾ ਹੋਵੇ।

ਸਰਕਾਰ ਨੇ ਆਪਣਾ ਖਜਾਨਾ 2125 ਕਰੋੜ ਰੁਪਏ ਨਾਲ ਭਰਿਆ

ਫੁੱਲੋ ਦੇਵੀ ਨੇ ਸਰਕਾਰ ਤੋਂ ਪੁੱਛਿਆ ਕਿ ਪੈਨ-ਆਧਾਰ ਨੂੰ ਲਿੰਕ ਕਰਨ ਲਈ ਕਿੰਨੇ ਲੋਕਾਂ ਨੇ 1,000 ਰੁਪਏ ਦਾ ਭੁਗਤਾਨ ਕੀਤਾ ਹੈ ਅਤੇ ਸਰਕਾਰ ਨੇ ਹੁਣ ਤੱਕ ਕਿੰਨੀ ਰਕਮ ਵਸੂਲੀ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ, ਵਿੱਤ ਰਾਜ ਮੰਤਰੀ ਨੇ ਕਿਹਾ, 1 ਜੁਲਾਈ, 2023 ਤੋਂ 30 ਨਵੰਬਰ, 2023 ਤੱਕ, 2.125 ਕਰੋੜ ਲੋਕਾਂ ਨੇ 1,000 ਰੁਪਏ ਦਾ ਜੁਰਮਾਨਾ ਅਦਾ ਕਰਕੇ ਪੈਨ-ਆਧਾਰ ਨਾਲ ਲਿੰਕ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਰਾਹੀਂ ਸਰਕਾਰ ਨੇ 2,125 ਕਰੋੜ ਰੁਪਏ ਦੀ ਰਕਮ ਵਸੂਲੀ ਹੈ।

Also Read : ਜੰਮੂ ‘ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਕੀਤਾ ਢੇਰ

ਪੈਨ-ਆਧਾਰ ਨੂੰ ਲਿੰਕ ਨਾ ਕਰਨ ਦੇ ਮਾਮਲੇ ਵਿੱਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ, ਵਿੱਤ ਰਾਜ ਮੰਤਰੀ ਨੇ ਕਿਹਾ, ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ ਦੇ ਕਾਰਨ ਪੈਨ ਦੇ ਬੰਦ ਹੋਣ ਤੋਂ ਬਾਅਦ ਟੈਕਸ ਦਾਤਾ ਨੂੰ ਕੋਈ ਟੈਕਸ ਰਿਫੰਡ ਬਕਾਇਆ ਨਹੀਂ ਦਿੱਤਾ ਜਾਂਦਾ ਹੈ। ਪੈਨ ਦੇ ਬੰਦ ਰਹਿਣ ਦੀ ਮਿਆਦ ਲਈ ਰਿਫੰਡ ’ਤੇ ਵਿਆਜ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ। ਜੇਕਰ ਟੈਕਸਦਾਤਾ ‘ਤੇ ਕੋਈ ਟੈਕਸ ਦੇਣਾ ਪੈਂਦਾ ਹੈ ਤਾਂ ਉਸ ਤੋਂ ਵੱਧ ਦਰ ’ਤੇ ਟੈਕਸ ਵਸੂਲਿਆ ਜਾਂਦਾ ਹੈ। ਇਕ ਅੰਦਾਜੇ ਮੁਤਾਬਕ ਦੇਸ਼ ’ਚ ਲਗਭਗ 70 ਕਰੋੜ ਪੈਨ ਕਾਰਡ ਧਾਰਕ ਹਨ, ਜਿਨ੍ਹਾਂ ‘ਚੋਂ ਸਿਰਫ 60 ਕਰੋੜ ਪੈਨ ਕਾਰਡ ਧਾਰਕਾਂ ਨੇ ਪੈਨ-ਆਧਾਰ ਨਾਲ ਲਿੰਕ ਕੀਤਾ ਹੈ, ਜਿਨ੍ਹਾਂ ’ਚੋਂ 2.125 ਕਰੋੜ ਨੇ ਜ਼ੁਰਮਾਨਾ ਭਰ ਕੇ ਲਿੰਕ ਕੀਤਾ ਹੈ।