ਦਿੱਲੀ ਦੀ ਔਰਤ ਨੇ ਰਾਹੁਲ ਗਾਂਧੀ ਦੇ ਨਾਂਅ ਕੀਤਾ ਆਪਣਾ ਚਾਰ ਮੰਜਲਾ ਮਕਾਨ, ਕੀ ਇਸ ਘਰ ’ਚ ਹੁਣ ਰਹਿਣਗੇ ਕਾਂਗਰਸੀ ਨੇਤਾ?

Rahul Gandhi
ਰਾਹੁਲ ਗਾਂਧੀ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਗਵਾਉਣ ਤੋਂ ਬਾਅਦ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। (Mera Ghar Rahul Ka Ghar) ਇਸ ਸਬੰਧੀ ਦਿੱਲੀ ਕਾਂਗਰਸ ਸੇਵਾ ਦਲ ਦੀ ਨੇਤਾ ਰਾਜ ਕੁਮਾਰੀ ਗੁਪਤਾ ਨੇ ਸ਼ਨਿੱਚਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਮੰਗੋਲਪੁਰੀ ’ਚ ਆਪਣਾ ਚਾਰ ਮੰਜਿਲਾ ਘਰ ਰਾਹੁਲ ਗਾਂਧੀ ਨੂੰ ਭੇਂਟ ਕੀਤਾ। ਰਾਜ ਕੁਮਾਰੀ ਗੁਪਤਾ ਦਿੱਲੀ ਕਾਂਗਰਸ ਸੇਵਾ ਦਲ ਦੀ ਮਹਿਲਾ ਵਿੰਗ ਦੀ ਮੁਖੀ ਹੈ।

Mera Ghar Rahul Ka Ghar

ਰਾਜ ਕੁਮਾਰੀ ਗੁਪਤਾ ਨੇ ਨਿਊਜ ਏਜੰਸੀ ਏਐਨਆਈ ਨੂੰ ਦੱਸਿਆ ਕਿ ਮੇਰੇ ਕੋਲ ਚਾਰ ਮੰਜਿਲਾ ਘਰ ਹੈ, ਸਾਡੀ ਕਲੋਨੀ ਰਾਹੁਲ ਦੀ ਦਾਦੀ ਇੰਦਰਾ ਗਾਂਧੀ ਨੇ ਸਥਾਪਿਤ ਕੀਤੀ ਸੀ, ਭਾਜਪਾ ਉਨ੍ਹਾਂ ’ਤੇ ਝੂਠੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਅਤੇ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਅਸੀਂ ਇਸ ਨੂੰ ਬਰਦਾਸਤ ਨਹੀਂ ਕਰ ਸਕਦੇ।

ਜਾਇਦਾਦ ਬਾਰੇ ਗੱਲ ਕਰਦੇ ਹੋਏ, ਉਸ ਨੇ ਕਿਹਾ, “ਮੈਂ ਆਪਣਾ 25 ਗਜ ਦਾ ਘਰ ਰਾਹੁਲ ਗਾਂਧੀ ਨੂੰ ਦਿੱਤਾ ਹੈ ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਣ ਜਾਵਾਂਗੀ ਤਾਂ ਜੋ ਉਹ ਇਸ ਪੇਸਕਸ਼ ਨੂੰ ਸਵੀਕਾਰ ਕਰ ਲੈਣ।’’ ਇਸ ਦੌਰਾਨ ਉਨ੍ਹਾਂ ਨੇ ਗਾਂਧੀ ਪਰਿਵਾਰ ’ਤੇ ਹਮਲਾ ਕਰਨ ਲਈ ਭਾਜਪਾ ’ਤੇ ਵੀ ਨਿਸ਼ਾਨਾ ਬਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਆਮ ਚੋਣਾਂ ਵਿੱਚ ਮੌਜ਼ੂਦਾ ਸਰਕਾਰ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। (Mera Ghar Rahul Ka Ghar)

ਇਹ ਵੀ ਪੜ੍ਹੋ : ਪੰਜਾਬ ਵਿੱਚ ਇਸ ਤਰ੍ਹਾਂ ਰਹੇਗਾ ਮੌਸਮ, 3-4 ਅਪਰੈਲ ਤੋਂ ਫਿਰ ਮੌਸਮ ਬਦਲਣ ਦੀ ਚੇਤਾਵਨੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਰਾਹੁਲ ਗਾਂਧੀ ਨੂੰ ਅਪਰਾਧਿਕ ਮਾਣਹਾਨੀ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਲੋਕ ਸਭਾ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 22 ਅਪ੍ਰੈਲ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ।

ਇਸ ਤੋਂ ਪਹਿਲਾਂ ਤੇਲੰਗਾਨਾ ਕਾਂਗਰਸ ਦੇ ਪ੍ਰਧਾਨ ਰੇਵੰਤ ਰੈੱਡੀ ਨੇ ਸਾਬਕਾ ਕਾਂਗਰਸ ਪ੍ਰਧਾਨ ਨੂੰ ਆਪਣੇ ਘਰ ਰਹਿਣ ਦਾ ਸੱਦਾ ਦਿੱਤਾ ਸੀ। ਰੈੱਡੀ ਨੇ ਟਵੀਟ ਕੀਤਾ, “ਰਾਹੁਲ ਭੈਆ, ਮੇਰਾ ਘਰ ਤੁਹਾਡਾ ਘਰ। ਮੈਂ ਤੁਹਾਡਾ ਆਪਣੇ ਘਰ ਵਿੱਚ ਸਵਾਗਤ ਕਰਦਾ ਹਾਂ। ਅਸੀਂ ਪਰਿਵਾਰ ਹਾਂ, ਇਹ ਤੁਹਾਡਾ ਵੀ ਘਰ ਹੈ।’’

ਹੈਸਟੈਗ #meragharrahulkaghar ਮੁਹਿੰਮ | Mera Ghar Rahul Ka Ghar

ਕਾਂਗਰਸ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੈਸਟੈਗ #meragharrahulkaghar ਨਾਲ ਮੁਹਿੰਮ ਵੀ ਚਲਾ ਰਹੀ ਹੈ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਰਾਹੁਲ ਗਾਂਧੀ ਕਿੱਥੇ ਸ਼ਿਫਟ ਹੋਣਗੇ ਕਿਉਂਕਿ ਕਈ ਕਾਂਗਰਸੀ ਨੇਤਾਵਾਂ ਅਤੇ ਸੰਸਦ ਮੈਂਬਰਾਂ ਨੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨੂੰ ਫੋਨ ਕਰਨ ਦੀ ਇੱਛਾ ਜਾਹਰ ਕੀਤੀ ਹੈ। ਪਰ ਸੰਸਦ ਮੈਂਬਰਾਂ ਦੇ ਰਿਹਾਇਸ਼ ਨਿਯਮਾਂ ਦੇ ਅਨੁਸਾਰ, ਸਿਰਫ਼ ਸੰਸਦ ਮੈਂਬਰਾਂ ਦੇ ਪਰਿਵਾਰਕ ਮੈਂਬਰ ਹੀ ਸਰਕਾਰੀ ਘਰਾਂ ਵਿੱਚ ਰਹਿ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।