Maharashtra ਵਾਸੀ ਦੀ ਸ਼ਿਕਾਇਤ ’ਤੇ ਖੰਨਾ ਦੇ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ਼

Kidney stone

7 ਕਰੋੜ ਤੋਂ ਵੱਧ ਦੇ ਮੰਗਵਾਏ ਡਰਾਈਫਰੂਟ ਦੀ ਰਕਮ ਦੀ ਅਦਾਇਗੀ ਨਾ ਕਰਨ ਦਾ | Maharashtra

ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਰਾਭਾ ਦੀ ਪੁਲਿਸ ਨੇ ਅਫ਼ਗਾਨਿਸਤਾਨ ਦੀਆਂ ਕੰਪਨੀਆਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਖੰਨਾ ਦੇ ਇੱਕ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਮਾਮਲਾ ਤਿੰਨ ਕੰਪਨੀਆਂ ਦੇ ਕੇਅਰਟੇਕਰ ਦੀ ਸ਼ਿਕਾਇਤ ’ਤੇ ਦਰਜ਼ ਕੀਤਾ ਗਿਆ ਹੈ। ਜਿਸ ਵਿੱਚ ਡਰਾਈਫਰੂਟ ਦੀ ਅਦਾਇਗੀ ਨਾ ਕਰਨ ਦੇ ਦੋਸ਼ ਲਗਾਏ ਗਏ ਹਨ। (Maharashtra)

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦਾਨਿਸ਼ ਇਰਫਾਨ ਆਗਾ ਨੇ ਦੱਸਿਆ ਕਿ ਉਹ ਭਾਰਤ ’ਚ ਅਫ਼ਗਾਨਿਸਤਾਨ ਦੀਆਂ ਤਿੰਨ ਡਰਾਈਫਰੂਟ ਦੀਆਂ ਕੰਪਨੀਆਂ ਦਾ ਕੇਅਰ ਟੇਕਰ ਹੈ। ਜਿਸ ਦੇ ਰਾਹੀਂ ਕੁਝ ਸਮਾਂ ਪਹਿਲਾਂ ਭਗਤਪ੍ਰੀਤ ਸਿੰਘ ਨੇ 7 ਕਰੋੜ 18 ਲੱਖ ਰੁਪਏ ਦਾ ਡਰਾਈਫਰੂਟ ਖਰੀਦ ਕੀਤਾ ਸੀ ਪਰ ਮਾਲ ਹਾਸਲ ਹੋਣ ਤੋਂ ਬਾਅਦ ਰਕਮ ਦੀ ਅਦਾਇਗੀ ਨਹੀਂ ਕੀਤੀ। ਦਾਨਿਸ਼ ਨੇ ਅੱਗੇ ਦੱਸਿਆ ਕਿ ਭਗਤਪ੍ਰੀਤ ਸਿੰਘ ਨੇ ਬਣਦੀ ਰਕਮ ਦੀ ਅਦਾਇਗੀ ਦੇਣ ਸਬੰਧੀ ਇੱਕ ਸਵਿਫ਼ਟ ਮੈਸੇਜ ਐਮਟੀ 103 ਬਣਾ ਕੇ ਆਪਣੇ ਵੱਲੋਂ ਪੂਰੀ ਰਕਮ ਅਦਾ ਕਰਨ ਦੀ ਗੱਲ ਆਖੀ ਸੀ ਪਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਭਗਤਪ੍ਰੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ ਮੈਸੇਜ ਜ਼ਾਅਲੀ ਸੀ। (Maharashtra)

ਜਿਸ ਤੋਂ ਬਾਅਦ ਉਨ੍ਹਾਂ ਲੁਧਿਆਣਾ ਵਿਖੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਦੇ ਅਧਾਰ ’ਤੇ ਪੜਤਾਲ ਕਰਨ ਤੋਂ ਬਾਅਦ ਸਰਾਭਾ ਨਗਰ ਦੀ ਪੁਲਿਸ ਨੇ ਦਾਨਿਸ਼ ਇਰਫਾਨ ਆਗਾ ਵਾਸੀ ਕਾਲੀਨਾ ਪਿੰਡ ਸੈਂਟਾਕਰਾਊਜ (ਈਸਟ ਮੁਬੰਈ, ਮਹਾਰਾਸ਼ਟਰ) ਦੇ ਬਿਆਨਾਂ ’ਤੇ ਭਗਤਪ੍ਰੀਤ ਸਿੰਘ ਵਾਸੀ ਗੁਰੂ ਹਰਿਕ੍ਰਿਸ਼ਨ ਨਗਰ ਖੰਨਾ (ਲੁਧਿਆਣਾ) ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ਼ ਕਰਨ ਤੋਂ ਬਾਅਦ ਅਗਲੇਰੀ ਜਾਂਚ ਆਰੰਭ ਦਿੱਤੀ ਹੈ।

Market of Chandigarh : ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ, ਕਈ ਦੁਕਾਨਾਂ ਆਈਆਂ ਅੱਗ ਦੀ ਲਪੇਟ ‘ਚ