ਸਿਹਤ ਵਿਭਾਗ ਵੱਲੋਂ ਕੈਦੀਆਂ ਲਈ ਵੱਡਾ ਉਪਰਾਲਾ

National Doctor's Day

ਜੇਲ ਫਾਜ਼ਿਲਕਾ ਵਿਖੇ Health Department ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ 50 ਬੰਦਿਆ ਦਾ ਕੀਤਾ ਚੈਕਅੱਪ : ਡਾਕਟਰ ਬਬੀਤਾ

ਫਾਜ਼ਿਲਕਾ (ਰਜਨੀਸ਼ ਰਵੀ)। ਸਿਹਤ ਵਿਭਾਗ (Health Department) ਵੱਲੋਂ ਜਿਲਾ ਜੇਲਾਂ ਵਿੱਚ ਬੰਦ ਕੈਦੀਆਂ ਲਈ ਇਕ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਦਾ ਆਯੋਜਨ ਸ਼ੁਰੂ ਕੀਤਾ ਸੀ ਜਿਸ ਵਿੱਚ ਮੁਹਿੰਮ ਦੌਰਾਨ 50 ਬੰਦਿਆ ਦਾ ਚੈੱਕ ਅੱਪ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਿਲ ਸਰਜਨ ਡਾਕਟਰ ਬਬੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਫਾਜ਼ਿਲਕਾ ਵੱਲੋ ਜਿਲਾ ਜੇਲ ਫਾਜ਼ਿਲਕਾ ਵਿਖੇ ਐਸ.ਟੀ.ਆਈ., ਐੱਚ.ਆਈ.ਵੀ.,ਟੀ.ਬੀ.ਅਤੇ ਹੈਪੇਟਾਇਟਸ ਦੇ ਮਰੀਜ਼ਾਂ ਦੀ ਸ਼ਨਾਖਤ ਲਈ 15 ਤੋਂ 26 ਜੂਨ ਤੱਕ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ ਸੀ ਜਿਸ ਵਿੱਚ ਉਹਨਾ ਵਲੋ ਟੀਚਾ ਪੂਰਾ ਕਰ ਲਿਆ ਗਿਆ ਹੈ।

ਡਾ ਬਬੀਤਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਯੌਨ ਰੋਗਾਂ, ਐਚ.ਆਈ.ਵੀ., ਤਪਦਿਕ ਅਤੇ ਵਾਈਰਲ ਹੈਪੇਟਾਇਟਸ ਦੇ ਮਰੀਜਾਂ ਦੀ ਸ਼ਨਾਖਤ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਨਾ ਦਾ ਇਲਾਜ ਵਿਭਾਗ ਵਲੋ ਮੁਫ਼ਤ ਕੀਤਾ ਜਾਵੇਗਾ । ੳਨ੍ਹਾਂ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਬੰਦੀਆਂ ਵਿੱਚ ਐੱਚ.ਆਈ.ਵੀ.ਰੋਗ ਦੇ ਸੰਕਰਮਣ ਦੀ ਦਰ ਦੇਸ਼ ਵਿੱਚੋਂ ਦੂਜੇ ਸਥਾਨ ਤੇ ਹੈ।

ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਕਤਲਾਂ ਤੋਂ ਬਾਅਦ, ਗੁਰਪਤਵੰਤ ਸਿੰਘ ਪੰਨੂ ਲਾਪਤਾ

ਇਸੇ ਲਈ ਸਰਕਾਰ ਵਲੋਂ ਆਈ. ਐਸ. ਐਚ.ਟੀ.ਐਚ ਕੰਪੇਨ ਤਹਿਤ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਇਨ੍ਹਾਂ ਬਿਮਾਰੀਆਂ ਸਬੰਧੀ ਇੱਕ ਵਿਸ਼ੇਸ਼ ਸਕਰੀਨਿੰਗ ਅਤੇ ਇਲਾਜ ਮੁਹਿੰਮ ਚਲਾਈ ਗਈ ਸੀ। ਡਾ. ਕਵਿਤਾ ਸਿੰਘ ਜਿਲਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਯੌਨ ਰੋਗਾਂ ਬਾਰੇ ਕਾਊਂਸਲਿੰਗ, ਸਕਰੀਨਿੰਗ ਅਤੇ ਇਲਾਜ , ਐਚ.ਆਈ.ਵੀ. ਬਾਰੇ ਕਾਊਂਸਲਿੰਗ ਅਤੇ ਸਕਰੀਨਿੰਗ ,ਟੀ.ਬੀ ਸਬੰਧੀ ਅਤੇ ਸਕਰੀਨਿੰਗ ਸਪੂਟਮ ਕਲੈਕਸ਼ਨ , ਹੈਪੇਟਾਇਟਸ ਬਾਰੇ ਸੈਂਪਲ ਕੁਲੈਕਸ਼ਨ ਤੇ ਟੈਸਟਿੰਗ ਤੋਂ ਇਲਾਵਾ ਐ ਜਨਰਲ ਜਾਂਚ ਵੀ ਕੀਤੀ ਗਈ ਹੈ। ਇਸ ਦੌਰਾਨ ਜਿਲਾ ਟੀਬੀ ਅਫ਼ਸਰ ਡਾਕਟਰ ਨੀਲੂ ਚੁੱਘ ਅਤੇ ਉਨ੍ਹਾਂ ਦੀ ਟੀਮ ਵਲੋ ਸਹਿਯੋਗ ਕੀਤਾ ਗਿਆ ਹੈ।