ਨੇਕੀ : ਗੁਰਦਿੱਤਾ ਸਿੰਘ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Welfare Work
ਫਾਜ਼ਿਲਕਾ : ਸਰੀਰਦਾਨ ਕੀਤੇ ਜਾਣ ਮੌਕੇ ਦੀ ਤਸਵੀਰ : ਰਜਨੀਸ਼ ਰਵੀ

ਸੀਤੋ ਗੰੁਨੋ/ਫਾਜ਼ਿਲਕਾ (ਰਜਨੀਸ਼ ਰਵੀ)। ਮਾਨਵਤਾ ਭਲਾਈ (Welfare Work) ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਹੋਰ ਡੇਰਾ ਸ਼ਰਧਾਲੂ ਦੇ ਮਰਨ ਉਪਰੰਤ ਸਰੀਰ ਦਾਨ ਕੀਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਗੁਰਦਿੱਤਾ ਸਿੰਘ ਇੰਸਾਂ ਦੀ ਆਖਰੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਦੁਲੀ ਚੰਦ ਇੰਸਾਂ ਅਤੇ 85 ਮੈਂਬਰ ਸਤੀਸ਼ ਬਜਾਜ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਸਰੀਰਦਾਨ ਕਰਨ ਵਿੱਚ ਵੀ ਮੋਹਰੀ ਡੇਰਾ ਸ਼ਰਧਾਲੂ ਮੋਹਰੀ ਬਣੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਹੀ ਜ਼ਿਲ੍ਹੇ ਦੇ ਬਲਾਕ ਅਰਨੀਵਾਲਾ ਦੇ ਪਿੰਡ ਚੱਕ ਡੱਬਵਾਲਾ ਵਿਖੇ ਵੀ ਇੱਕ ਡੇਰਾ ਸ਼ਰਧਾਲੂ ਦਾ ਸਰੀਰਦਾਨ ਕੀਤਾ ਗਿਆ ਸੀ ਤੇ ਅੱਜ ਲਗਾਤਾਰ ਦੂਜੇ ਦਿਨ ਬਲਾਕ ਸੀਤੋ ਗੁਣੋ ਦੇ ਪਿੰਡ ਭਾਗੂ ਨਿਵਾਸੀ ਦੇ ਗੁਰਦਿੱਤਾ ਸਿੰਘ ਇੰਸਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦਾ ਮਿ੍ਰਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਗਿਆ। ਉਨ੍ਹਾਂ ਦੇ ਮਿ੍ਰਤਕ ਸਰੀਰ ਨੂੰ ਵੈਂਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਗਜਰੋਲਾ ਜ਼ਿਲ੍ਹਾ ਅਮਰੋਹਾ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਗਿਆ। (Welfare Work)

ਇਹ ਵੀ ਪੜ੍ਹੋ : ਮੋਦੀ ਨੇ ਸੂਰਤ ਨੂੰ ਗਿਨੀਜ਼ ਵਰਲਡ ਰਿਕਾਰਡ ਬਣਾਉਣ ’ਤੇ ਦਿੱਤੀ ਵਧਾਈ

ਇਸ ਤੋਂ ਪਹਿਲਾਂ ਮਿ੍ਰਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਰਾਹੀਂ ਪਿੰਡ ਦੀਆਂ ਵੱਖ-ਵੱਖ ਗਲੀਆਂ ਵਿੱਚ ਹੁੰਦਿਆਂ ਉਨ੍ਹਾਂ ਦੇ ਸਪੁੱਤਰਾਂ ਅਤੇ ਧੀਆਂ ਵੱਲੋਂ ਸ਼ਾਹ ਸਤਿਨਾਮ ਜੀ ਗ੍ਰੀਨ ਅੱੈਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਉਨ੍ਹਾਂ ਪੁੱਤਰ ਤਰਸੇਮ ਸਿੰਘ ਇੰਸਾਂ, ਸੁਖਦੀਪ ਕੌਰ, ਗੁਰਸੇਵਕ ਸਿੰਘ, ਹਰਪ੍ਰੀਤ ਕੌਰ ਉਨ੍ਹਾਂ ਦੀਆਂ ਧੀਆਂ, ਚਰਨਪ੍ਰੀਤ ਕੌਰ, ਸੁਖਪ੍ਰੀਤ ਕੌਰ, ਪਰਮਜੀਤ ਕੌਰ, ਰਾਜਪਾਲ ਕੌਰ, ਰਵਿੰਦਰ ਕੌਰ ਹਾਜ਼ਰ ਸਨ ਇਸ ਦੌਰਾਨ ਸਾਧ-ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ‘ਡੇਰਾ ਸ਼ਰਧਾਲੂ ਗੁਰਦਿੱਤਾ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ।