ਇੱਕ ਪਿੰਡ ਜਿਸ ਦੇ ਨੇੜੇ-ਤੇੜੇ ਵੀ ਨਹੀਂ ਕੋਈ ਠੇਕਾ, ਪਰ ਸਮੱਸਿਆਵਾਂ ’ਚ ਘਿਰਿਆ ਹੈ ਪਿੰਡ

Beautiful Village of Punjab

ਪਿੰਡ ਵਾਸੀਆਂ ਦੀ ਪਿੰਡ ਦੇ ਅਧੂਰੇ ਕੰਮ ਜਲਦੀ ਪੂਰੇ ਕੀਤੇ ਜਾਣ ਦੀ ਮੰਗ

ਗੋਬਿੰਦਗੜ੍ਹ ਜੇਜੀਆ (ਸੱਚ ਕਹੂੰ ਨਿਊਜ਼)। ਹਲਕਾ ਦਿੜ੍ਹਬਾ ਅਧੀਨ ਪੈਂਦਾ ਪਿੰਡ ਨੰਗਲਾ ਵੱਡੀਆਂ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ, ਇਸ ਪਿੰਡ ਵਿੱਚ 2600 ਦੇ ਕਰੀਬ ਸੂਝਵਾਨ ਵੋਟਰ ਹਨ। ਬੱਚਿਆਂ ਦੀ ਪੜ੍ਹਾਈ ਲਈ ਪਿੰਡ ’ਚ ਸਰਕਾਰੀ ਹਾਈ ਸਕੂਲ ਹੈ, ਇਸ ਸਕੂਲ ਵਿੱਚ ਬੱਚੇ ਦਸਵੀਂ ਤੱਕ ਦੀ ਪੜ੍ਹਾਈ ਕਰਦੇ ਹਨ ਜਦਕਿ ਬਾਰ੍ਹਵੀਂ ਕਲਾਸ ਲਈ ਬੱਚਿਆਂ ਨੂੰ ਛਾਜਲੀ, ਲਹਿਰਾਗਾਗਾ ਤੱਕ ਪਹੁੰਚ ਕਰਨੀ ਪੈਂਦੀ ਹੈ ਪਿੰਡ ਵਿੱਚ ਬੱਸਾਂ ਦੇ ਰੂਟ ਘੱਟ ਹੋਣ ਕਾਰਨ ਜਿੱਥੇ ਪਿੰਡ ਵਾਸੀਆਂ ਨੂੰ ਦਿੱਕਤਾਂ ਆਉਦੀਆਂ ਹਨ ਉੱਥੇ ਹੀ ਸਕੂਲੀ ਬੱਚਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਕਰਕੇ ਲੜਕੀਆਂ ਨੂੰ ਸਕੂਲ ਜਾਣ ਲਈ ਪ੍ਰੇਸ਼ਾਨ ਹੋਣਾ ਪੈਂਦਾ ਹੈ। (Beautiful Village of Punjab)

ਇਸ ਪਿੰਡ ਤੋਂ ਸੰਗਤੀਵਾਲਾ, ਗੋਬਿੰਦਗੜ੍ਹ ਜੇਜੀਆ, ਛਾਜਲੀ, ਸੇਖੂਵਾਸ ਨੂੰ ਜਾਣ ਵਾਲੀਆਂ ਸੜਕਾਂ ਬਹੁਤ ਘੱਟ ਚੌੜੀਆਂ ਹਨ, ਇੰਨ੍ਹਾਂ ਸੜਕਾਂ ’ਤੇ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਾਹ ਹੋਣ ਕਾਰਨ ਕਿਸਾਨਾਂ ਨੂੰ ਆਵਾਜਾਈ ’ਚ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ, ਨੰਗਲਾ ਤੋਂ ਖੋਖਰ ਅਤੇ ਨੰਗਲਾ ਤੋਂ ਰਾਮਗੜ੍ਹ ਸੰਧੂਆਂ ਨੂੰ ਤਾਂ ਸਿਰਫ਼ ਕੱਚੇ ਪਹੇ ਹੀ ਨਸੀਬ ਹੋਏ ਹਨ ਜਿੱਥੇ ਹਰ ਸਮੇਂ ਉੱਡਦੀ ਧੂੜ ਹੀ ਨਜ਼ਰ ਆਉਦੀ ਹੈ।

ਵਾਟਰ ਵਰਕਸ ਦੀ ਸਪਲਾਈ ਵੀ ਹੈ ਘੱਟ

ਪਿੰਡ ਵਿੱਚ ਬਣੇ ਵਾਟਰ ਵਰਕਸ ਦੀ ਸਪਲਾਈ ਅੱਧੇ ਪਿੰਡ ਤੋਂ ਵੀ ਘੱਟ ਹੈ। ਇਸ ਪਿੰਡ ਵਿੱਚ ਵੈਟਰਨਰੀ ਅਤੇ ਡਿਸਪੈਂਸਰੀ ਦੀ ਇਮਾਰਤ ਖਸਤਾ ਹਾਲਤ ਦੀ ਹੋਣ ਕਾਰਨ ਕਿਸੇ ਸਮੇਂ ਅਣਹੋਣੀ ਦਾ ਕਾਰਨ ਬਣ ਸਕਦੀ ਹੈ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਅਨਾਜ ਮੰਡੀ ਨੀਵੀਂ ਹੋਣ ਕਾਰਨ ਕਿਸਾਨਾਂ ਦੀ ਸਿਰਦਰਦੀ ਦਾ ਵੱਡਾ ਕਾਰਨ ਹੈ, ਮੰਡੀ ਦਾ ਫ਼ੜ ਵੱਡਾ ਹੋਣਾ ਚਾਹੀਦਾ ਹੈ। ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਪਿੰਡ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਗਰਿੱਡ ਦੀ ਸਹੂਲਤ ਹੋਣੀ ਚਾਹੀਦੀ ਹੈ, ਪਿੰਡ ਵਿੱਚ ਫੈਲੇ ਛੱਪੜਾਂ ਦੇ ਪਾਣੀ ਦਾ ਨਵੀਨੀਕਰਨ ਹੋਣਾ ਚਾਹੀਦਾ ਹੈ ਪਿੰਡ ਦੀ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਸੰਨ 2019 ਵਿਚ ’ਚ ਪੰਜਾਬ ਦੀਆਂ 52 ਪੰਚਾਇਤਾਂ ਨੇ ਪਿੰਡਾਂ ’ਚੋਂ ਠੇਕੇ ਚੁੱਕਣ ਦੇ ਮਤੇ ਪਾਏ ਸਨ ਪਰ ਇੱਕਸਾਈਜ਼ ਕਮਿਸ਼ਨਰ ਨੇ ਰੱਦ ਕਰ ਦਿੱਤਾ ਸੀ।

Beautiful Village of Punjab

ਪਿੰਡ ਵਿੱਚ ਨਹੀਂ ਹੈ ਕੋਈ ਨਸ਼ੇ ਦਾ ਠੇਕਾ (Beautiful Village of Punjab)

ਇਸ ਪਿੰਡ ਦੀ ਪੰਚਾਇਤ ਨੇ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਂਦਿਆਂ ਸੰਨ 2020 ’ਚ ਵਿੱਚ ’ਚੋਂ ਠੇਕਾ ਚੁੱਕਾ ਦਿੱਤਾ ਸੀ, ਹੁਣ ਇਸ ਪਿੰਡ ਵਿੱਚ ਪਿੰਡ ਦੀ ਜ਼ਮੀਨ ਦੀ ਹੱਦ ’ਤੇ 1 ਅਪ੍ਰੈਲ 2021 ਨੂੰ ਕੋਈ ਨਸ਼ੇ ਦਾ ਠੇਕਾ ਨਹੀਂ ਹੈ। ਇਸ ਪਿੰਡ ਦੀ ਸ਼ਾਨ ਨੂੰ ਚਾਰ ਚੰਨ ਲਾਉਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਸਟੇਡੀਅਮ ਨੇ ਪਿੰਡ ਨੂੰ ਚਮਕਾ ਰੱਖਿਆ ਹੈ, ਪਿੰਡ ਦੀ ਪੰਚਾਇਤ ਨੇ ਨਜਾਇਜ਼ ਕਬਜ਼ੇ ਛੁਡਵਾ ਕੇ ਇਸ ਨੂੰ ਹੋਂਦ ਵਿੱਚ ਲਿਆਂਦਾ ਹੈ।

ਵਧੀਆ ਸਿਹਤ ਸਹੂਲਤਾਂ

Beautiful Village of Punjab

ਪਿੰਡ ਵਿੱਚ ਵੈਟਰਨਰੀ ਅਤੇ ਜੱਚਾ ਬੱਚਾ ਡਾਕਟਰ ਦੀਆਂ ਸੇਵਾਵਾਂ ਉਪਲਬੱਧ ਹਨ, ਪੀਣ ਵਾਲੇ ਪਾਣੀ ਲਈ ਆਰ ਓ ਦਾ ਪ੍ਰਬੰਧ ਹੈ, ਪਿੰਡ ਵਾਸੀਆਂ ਲਈ ਮਨਮੋਹਕ ਪਾਰਕ ਸ਼ਹੀਦ ਭਗਤ ਸਿੰਘ ਪਾਰਕ ਹੈ, ਪਿੰਡ ਵਿੱਚ ਪੰਚਾਇਤ ਵੱਲੋਂ ਇੰਟਰਲੋਕ ਟਾਇਲ ਲਾ ਕੇ ਗਲੀਆਂ ਪੱਕੀਆਂ ਕਰਨ ਦਾ ਯਤਨ ਕੀਤਾ ਪਰ ਫਿਰ ਵੀ ਕੰਮ ਅਧੂਰਾ ਹੈ। ਪਿੰਡ ਵਾਸੀਆਂ ਦੀ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਪਿੰਡ ਦੇ ਅਧੂਰੇ ਕੰਮ ਜਲਦੀ ਪੂਰੇ ਕੀਤੇ ਜਾਣ ਤਾਂ ਜੋ ਹਲਕਾ ਦਿੜ੍ਹਬਾ ਦਾ ਪਿੰਡ ਨੰਗਲਾ ਇੱਕ ਸ਼ਾਨਦਾਰ ਨਗਰ ਹੋਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ