50 ਖਰਬ ਡਾਲਰ ਅਰਥਵਿਵਸਥਾ ਲਈ 8 ਫੀਸਦੀ ਵਿਕਾਸ ਦਰ ਦੀ ਲੋੜ

Need, 8 Percent, Growth, Rate $50 Trillion, Economy

ਬਜਟ ਸੈਸ਼ਨ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ‘ਚ ਪੇਸ਼ ਕੀਤੀ ਆਰਥਿਕ ਸਮੀਖਿਆ | Budget Session

  • ਅੱਜ ਹੋਵੇਗਾ ਆਮ ਬਜਟ ਪੇਸ਼ | Budget Session
  • ਨਿੱਜੀ ਨਿਵੇਸ਼, ਰੁਜ਼ਗਾਰ, ਨਿਰਯਾਤ ਤੇ ਮੰਗ ਵਧਾਉਣ ‘ਤੇ ਰਹੇਗਾ ਜ਼ੋਰ | Budget Session

ਨਵੀਂ ਦਿੱਲੀ (ਏਜੰਸੀ)। ਦੇਸ਼ ਦੀ ਅਰਥਵਿਵਸਥਾ ਦੀ ਸਿਹਤ ਦਾ ਆਈਨਾ ਤੇ ਚੁਣੌਤੀਆਂ ਨੂੰ ਰੇਖਾਂਕਿਤ ਕਰਨ ਵਾਲੀ ਆਰਥਿਕ ਸਮੀਖਿਆ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰਾਜ ਸਭਾ ‘ਚ ਪੇਸ਼ ਕਰ ਦਿੱਤੀ ਹੈ ਰਾਜ ਸਭਾ ਤੋਂ ਬਾਅਦ ਉਸ ਨੂੰ ਲੋਕ ਸਭਾ ‘ਚ ਪੇਸ਼ ਕਰ ਦਿੱਤਾ ਗਿਆ ਹੈ ਸਮੀਖਿਆ ‘ਚ ਨਿੱਜੀ ਨਿਵੇਸ਼, ਰੁਜ਼ਗਾਰ, ਨਿਰਯਾਤ ਤੇ ਮੰਗ ਦੇ ਜ਼ਰੀਏ ਮਜ਼ਬੂਤ ਆਰਥਿਕ ਖੁਸ਼ਹਾਲੀ ਦਾ ਮਾਹੌਲ ਬਣਾਉਣ ਦਾ ਸੁਝਾਅ ਵੀ ਦਿੱਤਾ ਗਿਆ ਹੈ ਆਰਥਿਕ ਸਮੀਖਿਆ ‘ਚ ਕਿਹਾ ਗਿਆ ਕਿ ਸਾਲ 2025 ਤੱਕ 50 ਖਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਭਾਰਤ ਨੂੰ ਅੱਠ ਫੀਸਦੀ ਦੀ ਵਾਧਾ ਦਰ ਨੂੰ ਬਰਕਰਾਰ ਰੱਖਣਾ ਪਵੇਗਾ।

ਵਿੱਤੀ ਵਰ੍ਹੇ 2019 ਦੌਰਾਨ ਆਮ ਵਿੱਤੀ ਘਾਟਾ 5.8 ਫੀਸਦੀ ਰਹਿਣ ਦਾ ਅਨੁਮਾਨ ਹੈ, ਜਦੋਂਕਿ ਵਿੱਤੀ ਵਰ੍ਹੇ 2018 ਦੌਰਾਨ 6.4 ਫੀਸਦੀ ਸੀ ਸਾਲ 2019-20 ਦੌਰਾਨ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੀ ਵੀ ਸੰਭਾਵਨਾ ਹੈ ਖੇਤੀ ਖੇਤਰ ‘ਚ ਹੌਲੇਪਣ ਨਾਲ ਗ੍ਰੋਥ ‘ਤੇ ਦਬਾਅ ਦੇ ਨਾਲ ਖੁਰਾਕੀ ਉਤਪਾਦ ਕੀਮਤਾਂ ਡਿੱਗਣ ਨਾਲ ਉਤਪਾਦਨ ‘ਚ ਕਮੀ ਦੇ ਆਸਾਰ ਹਨ ਵਿਦੇਸ਼ੀ ਮੁਦਰਾ ਦਾ ਲੋੜੀਂਦਾ ਭੰਡਾਰ ਬਣਿਆ ਰਹੇਗਾ ਇਸ ਦੇ ਅਨੁਸਾਰ, 14 ਜੂਨ ਤੱਕ ਵਿਦੇਸ਼ੀ ਮੁਦਰਾ ਭੰਡਾਰ 42220 ਕਰੋੜ ਰੁਪਏ ਰਿਹਾ ਹੈ ਇਸ ਤੋਂ ਪਹਿਲਾਂ ਭਾਜਪਾ ਨੇ ਆਪਣੇ ਸਾਰੇ ਸਾਂਸਦਾਂ ਨੂੰ ਹਰ ਹਾਲ ‘ਚ ਸੰਸਦ ‘ਚ ਮੌਜ਼ੂਦ ਰਹਿਣ ਦੇ ਨਿਰਦੇਸ਼ ਦਿੱਤੇ ਸਨ ਆਰਥਿਕ ਸਰਵੇ ਮੁੱਖ ਆਰਥਿਕ ਸਲਾਹਕਾਰ ਕ੍ਰਿਸਣਮੂਰਤੀ ਸੁਬਰਮਣੀਅਨ ਨੇ ਤਿਆਰ ਕੀਤੀ ਹੈ ਤੇ ਇਸ ‘ਚ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਸਤੇ ‘ਚ ਦੇਸ਼ ਦੇ ਸਾਹਮਣੇ ਚੁਣੌਤੀਆਂ ਨੂੰ ਰੇਖਾਂਕਿਤ ਕੀਤੇ ਜਾਣ ਦੀ ਸੰਭਾਵਨਾ ਹੈ।

2018-19 ‘ਚ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧੇ | Budget Session

ਸਾਲ 2018-19 ‘ਚ 6.8 ਫੀਸਦੀ ਆਰਥਿਕ ਵਿਕਾਸ ਦਰ ਦੇ ਨਾਲ ਭਾਰਤ ਨੂੰ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਦੱਸਦਿਆਂ ਕਿਹਾ ਗਿਆ ਹੈ ਕਿ ਸਾਲ 2017-18 ‘ਚ ਭਾਰਤ ਦੀ ਵਿਕਾਸ ਦਰ 7.2 ਫੀਸਦੀ ਰਹੀ ਸੀ ਇਸ ‘ਚ ਵਿਸ਼ਵ ਅਰਥਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਸਾਲ 2017 ‘ਚ ਵਿਸ਼ਵ ਵਿਕਾਸ ਦਰ 3.8 ਫੀਸਦੀ ਰਹੀ ਸੀ, ਜੋ ਸਾਲ 2018 ‘ਚ ਘੱਟ ਕੇ 3.6 ਫੀਸਦੀ ‘ਤੇ ਆ ਗਈ ਇਸ ਦੇ ਮੱਦੇਨਜ਼ਰ ਭਾਰਤੀ ਅਰਥਵਿਵਸਥਾ ‘ਚ ਸੁਸਤੀ ਰਹੀ ਭਾਰਤੀ ਅਰਥਵਿਵਸਥਾ ‘ਚ ਸੁਸਤੀ ਦਾ ਮੁੱਖ ਕਾਰਨ ਗੈਰ ਬੈਂਕਿੰਗ ਵਿੱਤੀ ਕੰਪਨੀਆਂ ‘ਤੇ ਦਬਾਅ ਨੂੰ ਦੱਸਿਆ ਗਿਆ ਹੈ।

ਚੁਣੌਤੀਆਂ ਨੂੰ ਇੱਕ ਰੂਪ ‘ਚ ਦੇਖਣਾ ਹੋਵੇਗਾ | Budget Session

ਆਰਥਿਕ ਵਿਕਾਸ ਸਾੱਗ, ਨਿਰਯਾਤ ਤੇ ਰੁਜ਼ਗਾਰ ਦੇ ਮੌਕੇ ਵਧਾਉਣ ਵਰਗੀਆਂ ਗੱਲਾਂ ਨੂੰ ਆਰਥਿਕ ਵਿਕਾਸ ਲਈ ਵੱਖ ਜ਼ਰੂਰਤਾਂ ਵਜੋਂ ਦੇਖੇ ਜਾਣ ਦੀ ਬਜਾਇ ਸਮਗ੍ਰ ਕਾਰਕਾਂ ਵਜੋਂ ਦੇਖਣ ਦੀ ਸਿਫਾਰਿਸ਼ ਕਰਦੇ ਹੋਏ ਕਿਹਾ ਗਿਆ ਹੈ ਕਿ ਵਿਸ਼ਵ ਆਰਥਿਕ ਮੰਦੀ ਦੇ ਪਰਿਪ੍ਰੇਕਸ਼ਯ ‘ਚ ਅਰਥਵਿਵਸਥਾ ਨੂੰ ਬੁਰੀ ਜਾਂ ਚੰਗੀ ਅਰਥਵਿਵਸਥਾ ਵਜੋਂ ਦੇਖਿਆ ਜਾਂਦਾ ਰਿਹਾ ਹੈ, ਪਰ ਹੁਣ ਇਹ ਸੋਚ ਬਦਲ ਗਈ ਹੈ।

ਆਰਥਿਕ ਸਮੀਖਿਆ ਦੀਆਂ ਮੁੱਖ ਗੱਲਾਂ | Budget Session

  1. ਸਾਲ 2024-25 ਤੱਕ ਪੰਜ ਲੱਖ ਕਰੋੜ ਡਾਲਰ ਦੀ ਅਰਥਵਿਵਸਥਾ ਲਈ ਅੱਠ ਫੀਸਦੀ ਦੀ ਜੀਡੀਪੀ ਵਿਕਾਸ ਦਰ ਦੀ ਲੋੜ ਹੈ
  2. ਨਿੱਜੀ ਨਿਵੇਸ਼-ਮੰਗ, ਸਮਰੱਥਾ, ਕਿਰਤ ਉਤਪਾਦਕਤਾ, ਨਵੀਂ ਤਕਨੀਕ ਤੇ ਰੁਜ਼ਗਾਰ ਪੈਦਾ ਕਰਨ ਦੇ ਮੁੱਖ ਕਾਰਕ
  3. ਬੇਟੀ ਬਚਾਓ ਬੇਟੀ ਪੜ੍ਹਾਓ ਨਾਲ ਬਦਲਾਅ ਬੇਟੀ ਤੁਹਾਡੀ ਧਨ ਲਕਸ਼ਮੀ ਤੇ ਵਿਜੈਲਕਸ਼ਮੀ’, ਸਵੱਛ ਭਾਰਤ ਤੋਂ ਸੁੰਦਰ ਭਾਰਤ,
  4. ਐਲਪੀਜੀ ਸਬਸਿਡੀ ਲਈ ‘ਗਿਵ ਇਟ ਅਪ’ ਨਾਲ ‘ਥਿਕ ਅਬਾਊਟ ਦ ਸਬਸਿਡੀ’
  5. 2018-19 ‘ਚ ਮੁਦਰਾਸਫੀਤੀ ਦੀ ਦਰ 3.4 ਫੀਸਦੀ ਤੱਕ ਸੀਮਤ ਰਹੀ
  6. ਕੇਂਦਰ ਸਰਕਾਰ ਦਾ ਵਿੱਤੀ ਖਜ਼ਾਨਾ ਘਾਟਾ 2017-18 ‘ਚ ਜੀਡੀਪੀ ਦੇ 3.5 ਫੀਸਦੀ ਤੋਂ ਘੱਟ ਕੇ 2018-19 ‘ਚ 3.4 ਫੀਸਦੀ ਰਿਹਾ
  7. ਐਨਪੀਏ ਅਨੁਪਾਤ ‘ਚ ਕਮੀ ਆਉਣ ਨਾਲ ਬੈਂਕਿੰਗ ਪ੍ਰਣਾਲੀ ਬਿਹਤਰ ਹੋਈ
  8. ਦਿਵਾਲਾ ਤੇ ਦਿਵਾਲਿਆਪਨ ਸੰਹਿਤਾ ‘ਚ ਫਸੇ ਕਰਜ਼ਿਆਂ ਦਾ ਹੱਲ ਤੇ ਵਪਾਰ ਦੇ ਤਰੀਕੇ ਬਿਹਤਰ ਹੋਏ