ਸਾਡੇ ਨਾਲ ਸ਼ਾਮਲ

Follow us

13.1 C
Chandigarh
Monday, February 16, 2026
More
    Home ਇੱਕ ਨਜ਼ਰ ਕਈ ਭਾਰਤੀ ਦਲਿਤ...

    ਕਈ ਭਾਰਤੀ ਦਲਿਤ, ਮੁਸਲਮਾਨ, ਆਦਿਵਾਸੀਆਂ ਨੂੰ ਇਨਸਾਨ ਸਮਝਦੇ ਹੀ ਨਹੀਂ : ਰਾਹੁਲ

    Rahul

    ਕਈ ਭਾਰਤੀ ਦਲਿਤ, ਮੁਸਲਮਾਨ, ਆਦਿਵਾਸੀਆਂ ਨੂੰ ਇਨਸਾਨ ਸਮਝਦੇ ਹੀ ਨਹੀਂ : ਰਾਹੁਲ

    ਨਵੀਂ ਦਿੱਲੀ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਕਥਿਤ ਸਮੂਹਿਕ ਦੁਰਾਚਾਰ ਦੀ ਘਟਨਾ ‘ਤੇ ਸੂਬੇ ਦੀ ਯੋਗੀ ਆਦਿੱਤਿਆਨਾਥ ਸਰਕਾਰ ‘ਤੇ ਇੱਕ ਵਾਰ ਫਿਰ ਹਮਲਾ ਕਰਦਿਆਂ ਕਿਹਾ ਕਿ ਸ਼ਰਮਨਾਕ ਸੱਚਾਈ ਇਹ ਹੈ ਕਿ ਕਈ ਭਾਰਤੀ ਦਲਿਤ, ਮੁਸਲਮਾਨ ਤੇ ਆਦਿਵਾਸੀਆਂ ਨੂੰ ਇਨਸਾਨ ਸਮਝਦੇ ਹੀ ਨਹੀਂ ਹਨ।

    Rahul

    ਹਾਥਰਸ ‘ਚ 14 ਸਤੰਬਰ ਨੂੰ ਇੱਕ 19 ਸਾਲਾ ਦਲਿਤ ਲੜਕੀ ਨਾਲ ਕਥਿਤ ਤੌਰ ‘ਤੇ ਦੁਰਾਚਾਰ ਹੋਇਆ ਸੀ। ਬਾਅਦ ‘ਚ ਲੜਕੀ ਦੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਗਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਲ ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਹਾਥਰਸ ਦੀ ਘਟਨਾ ‘ਤੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਸਰਕਾਰ ‘ਤੇ ਹਮਲਾ ਕਰਕੇ ਕਿਹਾ, ‘ਸ਼ਰਮਨਾਕ ਸੱਚਾਈ ਇਹ ਹੈ ਕਿ ਕਈ ਭਾਰਤੀ ਦਲਿਤ, ਮੁਸਲਮਾਨ ਤੇ ਆਦਿਵਾਸੀਆਂ ਨੂੰ ਇਨਸਾਨ ਸਮਝਦੇ ਹੀ ਨਹੀਂ ਹਨ।
    ਵਾਇਨਾਡ ਸਾਂਸਦ ਨੇ ਕਿਹਾ, ਮੁੱਖ ਮੰਤਰੀ ਤੇ ਉਨ੍ਹਾਂ ਦੀ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਦਾ ਦੁਰਾਚਾਰ ਨਹੀਂ ਹੋਇਆ ਸੀ, ਕਿਉਂਕਿ ਉਨ੍ਹਾਂ ਲਈ ਤੇ ਕਈ ਹੋਰ ਦੂਜੇ ਭਾਰਤੀਆਂ ਲਈ ਉਹ ਪੀੜਤਾ ਕੋਈ ਨਹੀਂ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.