ਓਮ ਪ੍ਰਕਾਸ਼ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ
ਗੁਰਜੀਤ/ਭੁੱਚੋ ਮੰਡੀ, 21 ਅਕਤੂਬਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਅਮਲ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀਬੀ ਵਾਲਾ (ਬਲਾਕ ਭੁੱਚੋ ਮੰਡੀ) ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਸ ਦੀ ਸਵੈ-ਇੱਛਾ ਅਨੁਸਾਰ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ ਇਸ ਸਬੰਧੀ ਬਲਾਕ ਭੰਗੀਦਾਸ ਮਲਕੀਤ ਸਿੰਘ ਇੰਸਾਂ ਨੇ ਦੱਸਿਆ ਕਿ ਓਮ ਪ੍ਰਕਾਸ਼ ਇੰਸਾਂ ਦਾ ਬੀਤੀ ਰਾਤ ਦੇਹਾਂਤ ਹੋ ਗਿਆ।
ਜਿਸ ‘ਤੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਬਲਾਕ ਭੁੱਚੋ ਦੇ ਜਿੰਮਵਾਰਾਂ ਨੂੰ ਦਿੱਤੀ ਤੇ ਪਰਿਵਾਰ ਨੇ ਮ੍ਰਿਤਕ ਦਾ ਸਰੀਰ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਇਸ ‘ਤੇ ਬਲਾਕ ਦੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਓਮ ਪ੍ਰਕਾਸ਼ ਦਾ ਸਰੀਰ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਚਰ ਭੁੱਚੋ ਨੂੰ ਦਾਨ ਕਰ ਦਿੱਤਾ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਂਬੂਲਂੈਸ ਰਾਹੀਂ ਪਿੰਡ ‘ਚੋਂ ਦੀ ਕਾਫਲੇ ਦੇ ਰੂਪ ਵਿੱਚ ‘ਓਮ ਪ੍ਰਕਾਸ਼ ਇੰਸਾਂ ਅਮਰ ਰਹੇ’ ਦੇ ਅਕਾਸ਼ ਗੂੰਜਾਓ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਇਸ ਮੌਕੇ ਪਰਿਵਾਰਕ ਮੈਂਬਰ ਮੂਰਤੀ ਦੇਵੀ, ਰਾਜ ਕੁਮਾਰ, ਬਿਕਰਮਜੀਤ, ਸੰਜੇ ਕੁਮਾਰ, ਰਾਣੀ, ਮੀਨੂੰ ਤੇ ਨੀਰੂ ਨੇ ਦੱਸਿਆ ਕਿ ਓਮ ਪ੍ਰਕਾਸ਼ ਇੰਸਾਂ ਨੇ ਮੌਤ ਉਪਰੰਤ ਆਪਣਾ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਸੀ।
ਜਿਨ੍ਹਾਂ ਦੀ ਅੱਜ ਦਿਲੀ ਇੱਛਾ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ ਇਸ ਸਮੇਂ ਵੱਡੀ ਗਿਣਤੀ ਸਾਧ-ਸੰਗਤ, ਰਿਸ਼ਤੇਦਾਰ, ਇਲਾਕਾ ਨਿਵਾਸੀ, 25 ਮੈਂਬਰ ਬਲਵੰਤ ਇੰਸਾਂ, ਭੰਗੀਦਾਸ ਜੋਗਿੰਦਰ ਸਿੰਘ, 15 ਮੈਂਬਰ ਪ੍ਰਗਟ ਸਿੰਘ, ਰਾਜੇਸ਼ ਲਡਵਾਲ, ਪਿੰਡ ਦੇ ਸਰਪੰਚ ਬਲਵਿੰਦਰ ਸਿੰਘ, ਸੁਜਾਣ ਭੈਣਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ-ਭਾਈ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।