ਵੇਡਿੰਗ ਹਾਲ ‘ਚ ਧਮਾਕਾ, 63 ਦੀ ਮੌਤ | Kabol News
ਕਾਬੁਲ, (ਏਜੰਸੀ)। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸ਼ਨਿੱਚਰਵਾਰ ਦੀ ਰਾਤ ਇੱਕ ਅਫਗਾਨੀ ਜੋੜੇ ਦੇ ਨਿਕਾਹ ਸਮਾਰੋਹ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ‘ਚ ਬਦਲ ਗਈਆਂ ਜਦੋਂ ਕਿ ਉੱਥੇ ਵੇਡਿੰਗ ਹਾਲ ‘ਚ ਇੱਕ ਸ਼ਕਤੀਸ਼ਾਲੀ ਧਮਾਕੇ ਨਾਲ ਘੱਟੋ ਘੱਟ 63 ਲੋਕਾਂ ਦੀ ਮੌਤ ਹੋ ਗਈ ਅਤੇ 180 ਤੋਂ ਜ਼ਿਆਦਾ ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਅੰਦਰੂਨੀ ਮੰਤਰਾਲੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਅੰਦਰੂਨੀ ਮੰਤਰਾਲੇ ਦੇ ਬੁਲਾਰੇ ਨਸਰਤ ਰਾਹਿਮੀ ਅਨੁਸਾਰ ਕਾਬੁਲ ‘ਚ ਇੱਕ ਸ਼ਾਦੀ ਘਰ ‘ਚ ਰਾਤ 22.40 ਵਜੇ ਧਮਾਕਾ ਹੋਇਆ।
ਧਮਾਕੇ ‘ਚ 63 ਵਿਅਕਤੀ ਮਾਰੇ ਗਏ ਹਨ ਅਤੇ 180 ਤੋਂ ਜ਼ਿਆਦਾ ਵਿਅਕਤੀ ਜਖਮੀ ਹੋਏ ਹਨ। ਉਹਨਾ ਕਿਹਾ ਕਿ ਧਮਾਕੇ ਦੇ ਸਬੰਧ ‘ਚ ਮੀਡੀਆ ਨੂੰ ਵਿਸ਼ੇਸ਼ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਸਥਾਨਕ ਮੀਡੀਆ ਰਿਪੋਰਟ ਅਨੁਸਾਰ ਦੋ ਮੰਜਿਲਾ ਵੇਡਿੰਗ ਹਾਲ ‘ਚ ਵਿਆਹ ਸਮਾਰੋਹ ‘ਚ ਸੈਂਕੜਿਆਂ ਦੀ ਗਿਣਤੀ ‘ਚ ਮਹਿਮਾਨ ਆਏ ਹੋਏ ਸਨ। ਸੁਰੱਖਿਆ ਬਲਾਂ ਨੇ ਅਹਿਤੀਆਤਨ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਫਿਲਹਾਲ ਕਿਸੇ ਸਮੂਹ ਨੇ ਧਮਾਕੇ ਦੀ ਜਿੰਮੇਵਾਰੀ ਨਹੀਂ ਲਈ ਹੈ।