ਸਾਰੇ ਧਰਮਾਂ ਦਾ ਦਿਲੋਂ ਆਦਰ ਕਰੋ, ਭਲਾ ਮੰਗੋ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਮਾਲਕ ਦੀ ਔਲਾਦ ਹਨ ਅਤੇ ਜੋ ਮਾਲਕ ਦੀ ਔਲਾਦ ਹੁੰਦੀ ਹੈ ਉਹ ਫ਼ਕੀਰ ਦੀ ਔਲਾਦ ਹੁੰਦੀ ਹੈ ਮਾਲਕ ਅੱਗੇ ਦੁਆ ਹੈ ਕਿ ਹਰ ਚੰਗੇ, ਨੇਕ ਕਰਮ ‘ਚ ਤੁਸੀਂ ਤਰੱਕੀ ਕਰੋ ਸਾਡਾ ਕੰਮ ਸਮਾਜ ‘ਚੋਂ ਬੁਰਾਈਆਂ ਕੱਢਣਾ ਹੈ ਅਤੇ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਨਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨਾਲ ਜੋ ਪਿਆਰ ਕਰਦੇ ਹਨ ,ਅਜਿਹੇ ਪ੍ਰੇਮੀ ਕਾਲ ਦਾ ਮੂੰਹ ਮੋੜ ਕੇ ਰੱਖ ਦਿੰਦੇ ਹਨ ਸੂਫ਼ੀ ਸੰਤਾਂ ਨੇ ਨੈਗੇਟਿਵ ਪਾਵਰ ਨੂੰ ਕਾਲ ਕਿਹਾ ਹੈ ਅਤੇ ਪਾਜਟਿਵ ਪਾਵਰ ਹੈ ਅੱਲ੍ਹਾ, ਵਾਹਿਗੁਰੂ, ਰਾਮ, ਉਹ ਸੁਪਰੀਮ ਪਾਵਰ, ਨੂਰੇ-ਜੱਲਾਲ ਇਨਸਾਨ ਦੇ ਦਿਮਾਗ ‘ਚ ਜੋ ਬੁਰੇ ਵਿਚਾਰ ਦਿੰਦਾ ਹੈ ਉਹ ਕਾਲ ਹੈ ਚਲਦੇ-ਚਲਦੇ ਇਨਸਾਨ ਬਦਲ ਜਾਂਦਾ ਹੈ, ਕੁਝ ਦੇਖਿਆ, ਉਸ ਬਾਰੇ ਬੁਰਾ ਸੋਚਣਾ, ਅੱਲ੍ਹਾ, ਵਾਹਿਗੁਰੂ ਤੋਂ ਦੂਰ ਕਰਨਾ ਕਾਲ ਦਾ ਕੰਮ ਹੈ ਇਨਸਾਨ ਜਦੋਂ ਕਾਲ ਦੇ ਹੱਥੇ ਚੜ੍ਹਦਾ ਹੈ ਤਾਂ ਸਤਿਗੁਰੂ-ਮੌਲਾ ਦੇ ਕੀਤੇ ਪਰਉਪਕਾਰਾਂ ਨੂੰ ਪਲ ‘ਚ ਭੁਲਾ ਦਿੰਦਾ ਹੈ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕਿ ਜੋ ਜ਼ਿੰਦਗੀ ਦਿੰਦਾ ਹੈ ਉਹ ਜ਼ਿੰਦਗੀ ਲੈ ਵੀ ਸਕਦਾ ਹੈ
ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਉਹ ਪ੍ਰੇਮੀ ਹਾਂ ਜਿਨ੍ਹਾਂ ਦਾ ਇੱਕ ਹੀ ਮਕਸਦ ਹੈ ਕਿ ਇਸ ਧਰਤੀ ‘ਤੇ ਕੋਈ ਦੁਖੀ ਨਾ ਰਹੇ, ਕੋਈ ਬੁਰਾਈ ਨਾ ਰਹੇ, ਹਰ ਕੋਈ ਆਪਣੇ-ਆਪਣੇ ਧਰਮ ਨੂੰ ਮੰਨੇ ਤੇ ਸਤਿਗੁਰੂ ਮੌਲ਼ਾ ਦੀਆਂ ਉਹ ਸਾਰੀਆਂ ਖੁਸ਼ੀਆਂ ਪ੍ਰਾਪਤ ਕਰੇ ਜੋ ਸਾਡੇ ਧਰਮਾਂ ‘ਚ ਲਿਖੀਆਂ ਹਨ ਇਸ ਰਾਹ ‘ਤੇ ਚੱਲਣ ਵਾਲਿਆਂ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਕਿਹਾ ਜਾਂਦਾ ਹੈ ਸਰਵ ਧਰਮ ਨੂੰ ਮੰਨਣ ਵਾਲੇ ਨੂੰ ਮਾਲਕ ਦਾ ਪਿਆਰਾ ਕਿਹਾ ਜਾਂਦਾ ਹੈ ਕਦੇ ਕਿਸੇ ਦੀ ਨਿੰਦਿਆ ਨਾ ਕਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਾਰਿਆਂ ਦਾ ਭਲਾ ਮੰਗੋ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਬਚਨਾਂ ‘ਤੇ ਪੱਕੇ ਰਹਿੰਦੇ ਹਨ, ਸਤਿਗੁਰੂ ਮੌਲਾ ਉਨ੍ਹਾਂ ਨੂੰ ਕੋਈ ਕਮੀ ਨਹੀਂ ਛੱਡਦਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।