ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 16, 2026
More
    Home Breaking News Garry Sandhu:...

    Garry Sandhu: ਅਸਟਰੇਲੀਆ ’ਚ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਹਮਲਾ

    Garry Sandhu
    Garry Sandhu: ਅਸਟਰੇਲੀਆ ’ਚ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਹਮਲਾ

    ਦੋਵਾਂ ਵਿਚਕਾਰ ਹੋਈ ਸੀ ਪਹਿਲਾਂ ਤਕਰਾਰ

    • ਸ਼ੋਅ ਦੌਰਾਨ ਵਿਅਕਤੀ ਨੇ ਸਟੇਜ ’ਤੇ ਚੜ੍ਹ ਕੇ ਫੜਿਆ ਗਲਾ

    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Garry Sandhu: ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ’ਤੇ ਅਸਟਰੇਲੀਆ ’ਚ ਇੱਕ ਸ਼ੋਅ ਦੌਰਾਨ ਹੋਏ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ ਹੈ। ਸੰਧੂ ਦੇ ਸ਼ੋਅ ’ਚ ਆਏ ਇੱਕ ਫੈਨ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਸਟੇਜ ’ਤੇ ਚੜ੍ਹ ਕੇ ਸੰਧੂ ਦਾ ਗਲਾ ਫੜ ਲਿਆ। ਹਾਲਾਂਕਿ ਮੌਕੇ ’ਤੇ ਮੌਜੂਦ ਸੰਧੂ ਦੇ ਸੁਰੱਖਿਆ ਗਾਰਡ ਤੇ ਪੁਲਿਸ ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਫੜ ਕੇ ਸਟੇਜ ਤੋਂ ਹੇਠਾਂ ਉਤਾਰਿਆ। ਬਾਅਦ ’ਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਗੈਰੀ ਸੰਧੂ ਇਨ੍ਹੀਂ ਦਿਨੀਂ ਅਸਟਰੇਲੀਆ ਟੂਰ ’ਤੇ ਗਏ ਹੋਏ ਹਨ।

    ਇਹ ਖਬਰ ਵੀ ਪੜ੍ਹੋ : New Highway News: ਪੰਜਾਬ-ਹਰਿਆਣਾ ਦੇ ਵਾਹਨ ਚਾਲਕਾਂ ਲਈ ਖੁਸ਼ਖਬਰੀ, ਸਰਸਾ ਤੋਂ ਚੁਰੂ ਤੱਕ ਬਣੇਗਾ ਖਾਸ ਹਾਈਵੇਅ, ਬਣੇਗੀ …

    ਵੀਡੀਓ ’ਚ ਨੌਜਵਾਨ ਹਮਲਾ ਕਰਦਾ ਨਜ਼ਰ ਆ ਰਿਹਾ ਹੈ | Garry Sandhu

    ਬੀਤੇ ਐਤਵਾਰ ਗੈਰੀ ਸੰਧੂ ਅਸਟਰੇਲੀਆ ’ਚ ਲਾਈਵ ਸ਼ੋਅ ਕਰ ਰਹੇ ਸਨ। ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਗੈਰੀ ਸੰਧੂ ਅਸਟਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਇਕ ਸ਼ੋਅ ਕਰ ਰਹੇ ਸਨ, ਜਿੱਥੇ ਉਨ੍ਹਾਂ ਦੀ ਆਵਾਜ਼ ਸੁਣ ਕੇ ਲੋਕ ਖੂਬ ਮਸਤੀ ਕਰ ਰਹੇ ਸਨ। ਪਰ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਇਹ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਕੁਝ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ’ਚ, ਇੱਕ ਵਿਅਕਤੀ ਸੰਧੂ ਨੂੰ ਗਲੇ ਨਾਲ ਫੜਦਾ ਦਿਖਾਈ ਦੇ ਰਿਹਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਮੌਕੇ ’ਤੇ ਮੌਜੂਦ ਸੀ ਤੇ ਸ਼ੱਕੀ ਨੂੰ ਜਲਦੀ ਹੀ ਕਾਬੂ ਕਰ ਲਿਆ। ਇਸ ਘਟਨਾ ਬਾਰੇ ਨਾ ਤਾਂ ਕਲਾਕਾਰ ਤੇ ਨਾ ਹੀ ਉਨ੍ਹਾਂ ਦੀ ਟੀਮ ਨੇ ਕੋਈ ਬਿਆਨ ਜਾਰੀ ਕੀਤਾ ਹੈ। Garry Sandhu

    ਜਲੰਧਰ ਦੇ ਰੁੜਕਾ ਕਲਾਂ ਪਿੰਡ ਦੇ ਰਹਿਣ ਵਾਲੇ ਹਨ ਗੈਰੀ ਸੰਧੂ

    ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਗੈਰੀ ਸੰਧੂ ਨੇ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹ ਮੂਲ ਰੂਪ ’ਚ ਜਲੰਧਰ ਦੇ ਪਿੰਡ ਰੁੜਕਾ ਕਲਾਂ ਦਾ ਰਹਿਣ ਵਾਲਾ ਹੈ। ਹਾਲਾਂਕਿ, ਉਹ ਵਰਤਮਾਨ ਸਮੇਂ ’ਚ ਯੂਕੇ ’ਚ ਰਹਿੰਦੇ ਹਨ ਤੇ ਕੰਮ ਕਰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਸੰਧੂ ਦੇ 53 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਗੈਰੀ ਸੰਧੂ ਦੇ ਕਈ ਗੀਤਾਂ ਨੂੰ 15 ਕਰੋੜ ਤੋਂ ਵੱਧ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ। Garry Sandhu

    LEAVE A REPLY

    Please enter your comment!
    Please enter your name here