ਬੁਮਰਾਹ ਦੂਜੇ ਸਥਾਨ ‘ਤੇ, ਕੋਹਲੀ ਟੀ-20 ‘ਚ ਚੋਟੀ ਬੱਲੇਬਾਜ਼

Bumrah,2nd, Top Batsman, Kohli, T20, sports

ਚੋਟੀ ਤਿੰਨ ਆਲਰਾਊਂਡਰਾਂ ਦੀ ਸੂਚੀ ‘ਚ ਕੋਈ ਬਦਲਾਅ ਨਹੀਂ ਹੋਇਆ

ਏਜੰਸੀ, ਦੁਬਈ: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤਾਜਾ ਆਈਸੀਸੀ ਟੀ-20 ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂ ਕਿ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ਾਂ ਦੀ ਸੂਚੀ ‘ਚ ਆਪਣਾ ਚੋਟੀ ਸਥਾਨ ਕਾਇਮ ਰੱਖਿਆ ਹੈ ਚੋਟੀ ਤਿੰਨ ਆਲਰਾਊਂਡਰਾਂ ਦੀ ਸੂਚੀ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਿਸ ‘ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਦੀ ਬਾਦਸ਼ਾਹਤ ਬਰਕਰਾਰ ਹੈ

ਪਾਕਿਸਤਾਨ ਦੀ ਆਈਸੀਸੀ ਚੈਂਪੀਅੰਜ਼ ਟਰਾਫੀ ਜੇਤੂ ਟੀਮ ਦੇ ਮੈਂਬਰ ਇਮਾਦ ਵਸੀਮ ਟੀ-20 ਗੇਂਦਬਾਜ਼ਾਂ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ, ਉੱਥੇ ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਨੇ ਇੰਗਲੈਂਡ ਖਿਲਾਫ ਲੜੀ ਸਮਾਪਤ ਹੋਣ ਤੋਂ ਬਾਅਦ ਆਪਣਾ ਇਹ ਸਥਾਨ ਗੁਆ ਦਿੱਤਾ ਟੀ-20 ਗੇਂਦਬਾਜ਼ਾਂ ਦੀ ਤਾਜਾ ਰੈਂਕਿੰਗ ਇੰਗਲੈਂਡ ਦੇ ਦੱਖਣੀ ਅਫਰੀਕਾ ਨੂੰ 2-1 ਨੂੰ ਹਰਾਉਣ ਦੇ ਇੱਕ ਦਿਨ ਬਾਅਦ ਅਪਡੇਟ ਕੀਤੀ ਗਈ ਹੈ, ਤਾਹਿਰ ਦੋ ਮੈਚਾਂ ‘ਚ ਮਹਿਜ਼ ਇੱਕ ਵਿਕਟ ਹੀ ਕੱਢ ਸਕੇ ਜਿਸ ਨਾਲ ਉਨ੍ਹਾਂ ਨੇ ਦੋ ਸਥਾਨ ਗੁਆ ਦਿੱਤੇ ਉਨ੍ਹਾਂ ਦਾ ਤੀਜੇ ਸਥਾਨ ‘ਤੇ ਖਿਸਕਣ ਦਾ ਮਤਲਬ ਹੋਇਆ ਕਿ ਇਮਾਦ ਨੇ ਪਹਿਲੀ ਵਾਰ ਆਪਣੇ ਕਰੀਅਰ ‘ਚ ਚੋਟੀ ਸਥਾਨ ਹਾਸਲ ਕੀਤਾ ਜਿਸ ‘ਚ ਬੁਮਰਾਹ ਨੇ ਦੂਜੇ ਸਥਾਨ ‘ਤੇ ਜਗ੍ਹਾ ਬਣਾਈ ਹੈ

ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਦੀ ਬਾਦਸ਼ਾਹਤ ਬਰਕਰਾਰ

ਬੱਲੇਬਾਜ਼ਾਂ ਦੀ ਸੂਚੀ ‘ਚ ਕੋਹਲੀ, ਅਸਟਰੇਲੀਆ ਦੇ ਆਰੋਨ ਫਿੰਚ ਅਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੇ ਆਪਣੇ ਚੋਟੀ ਤਿੰਨ ਸਥਾਨਾਂ ‘ਤੇ ਕਬਜ਼ਾ ਬਰਕਰਾਰ ਰੱਖਿਆ ਹੈ ਸਗੋਂ ਏਬੀ ਡਿਵੀਲੀਅਰਜ਼ ਅਤੇ ਜੇਸਨ ਰਾਏ ਨੂੰ ਹਾਲ ‘ਚ ਸਮਾਪਤ ਹੋਈ ਸੀਰੀਜ਼ ‘ਚ ਕਾਫੀ ਫਾਇਦਾ ਹੋਇਆ ਡਿਵੀਲੀਅਰਸ ਸੀਰੀਜ਼ ‘ਚ 146 ਦੌੜਾਂ ਬਣਾ ਕੇ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਰਹੇ ਉਹ 12 ਸਥਾਨਾਂ ਦੀ ਛਲਾਂਗ ਨਾਲ 20ਵੇਂ ਸਥਾਨ ਨਾਲ ਚੋਟੀ 20 ‘ਚ ਵਾਪਸੀ ਕਰਨ ‘ਚ ਸਫਲ ਰਹੇ ਉੱਥੇ ਰਾਏ ਨੇ 103 ਦੌੜਾਂ ਬਣਾਈਆਂ ਜਿਸ ਨਾਲ ਉਹ ਆਪਣੇ ਕਰੀਅਰ ਦੇ ਸਰਵੋਤਮ 25ਵੇਂ ਸਥਾਨ ‘ਤੇ ਪਹੁੰਚੇ, ਉਨ੍ਹਾਂ ਨੂੰ 26 ਸਥਾਨਾਂ ਦਾ ਵੱਡਾ ਫਾਇਦਾ ਹੋਇਆ ਟੀਮ ਰੈਂਕਿੰਗ ‘ਚ ਇੰਗਲੈਂਡ ਦੂਜੇ ਸਥਾਨ ‘ਤੇ ਪਹੁੰਚ ਗਿਆ,

ਉਸ ਨੇ ਪਾਕਿਸਤਾਨ ਨਾਲ 121 ਅੰਕ ਦੀ ਬਰਾਬਰੀ ‘ਤੇ ਸ਼ੁਰੂਆਤ ਕੀਤੀ ਸੀ, ਪਰ ਹੁਣ ਉਨ੍ਹਾਂ ਦੇ 123 ਅੰਕ ਹੋ ਗਏ ਹਨ ਅਤੇ ਉਹ ਚੋਟੀ ‘ਤੇ ਕਾਬਜ ਨਿਊਜ਼ੀਲੈਂਡ ਤੋਂ ਦੋ ਅੰਕ ਪਿੱਛੜ ਰਹੀ ਹੈ ਇਸ ਤੋਂ ਉਲਟ ਦੱਖਣੀ ਅਫਰੀਕਾ ਨੂੰ ਇੱਕ ਅੰਕ ਦਾ ਨੁਕਸਾਨ ਹੋਇਆ, ਜਿਸ ਨਾਲ ਉਹ 110 ਅੰਕਾਂ ਨਾਲ ਅਸਟਰੇਲੀਆ ਦੀ ਬਰਾਬਰੀ ‘ਤੇ ਪਹੁੰਚ ਗਿਆ ਸਗੋਂ ਉਹ ਦਸ਼ਮਲਵ ਦੇ ਫਰਕ ‘ਤੇ ਅਸਟਰੇਲੀਆ ਤੋਂ ਉੱਪਰ ਛੇਵੇਂ ਸਥਾਨ ‘ਤੇ ਬਣਿਆ ਹੋਇਆ ਹੈ