ਟਰੰਪ-ਮੋਦੀ ਮੁਲਾਕਾਤ ਨਾਲ ਚੀਨ-ਪਾਕਿ ਚਿੰਤਤ

China, Pak, Worries, Trump-Modi, Meet, Article, Editorial

ਟਰੰਪ-ਮੋਦੀ ਦੀ ਮੁਲਾਕਾਤ ਦੀ ਚਰਚਾ ਚੀਨ ਤੇ ਪਾਕਿਸਤਾਨ ‘ਚ ਸਭ ਤੋਂ ਜ਼ਿਆਦਾ ਹੋ ਰਹੀ ਹੈ ਵਿਦੇਸ਼ੀ ਨਿਵੇਸ਼ ਲਈ ਜਿਵੇਂ ਦੋਵੇਂ ਦੇਸ਼ਾਂ ਨੇ ਇੱਕ-ਦੂਜੇ ਲਈ ਰਸਤੇ ਖੋਲ੍ਹੇ ਹਨ ਉਸ ਤੋਂ ਚੀਨ ਸਭ ਤੋਂ ਵੱਧ ਪਰੇਸ਼ਾਨ ਹੋ ਰਿਹਾ ਹੈ ਉਸ ਦੀ ਪਰੇਸ਼ਾਨੀ ਇਸ ਲਈ ਹੈ ਕਿ ਜੇਕਰ ਅਮਰੀਕਾ ਦਾ ਨਿਵੇਸ਼ ਭਾਰਤੀ ਬਜ਼ਾਰ ‘ਚ ਜਿਆਦਾ ਹੋਣ ਲੱਗੇਗਾ, ਤਾਂ ਉਸ ਦਾ ਭਾਰਤ ਦਾ ਬਜ਼ਾਰ ਠੰਢਾ ਪੈ ਜਾਵੇਗਾ ਚੀਨ ਲਈ ਭਾਰਤੀ ਬਜ਼ਾਰਾਂ ਦੇ ਰਸਤੇ ਬੰਦ ਹੋਣ ਦਾ ਮਤਲਬ ਉਸ ਨੂੰ ਕੰਗਾਲੀ ਵੱਲ ਧੱਕਣ ਵਰਗਾ ਹੋਵੇਗਾ ਇਸ ਲਈ ਪੂਰੀ ਦੁਨੀਆ ਦੀਆਂ ਨਜ਼ਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਹੋਈ ਪਹਿਲੀ ਮੁਲਾਕਾਤ ‘ਤੇ ਟਿਕੀਆਂ ਰਹੀਆਂ ਦੋ ਗੁਆਂਢੀ ਮੁਲਕ ਇਸ ਮੁਲਾਕਾਤ ਨੂੰ ਆਪਣੇ ਲਈ ਕਿਸੇ ਖਤਰੇ ਤੋਂ ਘੱਟ ਨਹੀਂ ਮੰਨ ਰਹੇ

ਸੋਮਵਾਰ ਨੂੰ ਪ੍ਰਧਾਨ ਮੰਤਰੀ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ ਮੋਦੀ ਟਰੰਪ ਦੇ ਵਿਸ਼ੇਸ਼ ਸੱਦੇ ‘ਤੇ ਅਮਰੀਕਾ ਗਏ ਸਨ ਦੋਵਾਂ ਆਗੂਆਂ ਨੇ ਹੋਈ ਪਹਿਲੀ ਮੀਟਿੰਗ ‘ਚ ਇੱਕ-ਦੂਜੇ ਨੂੰ ਨਾਪਿਆ ਤੇ ਤੋਲਿਆ ਕਈ ਦੇਸ਼ ਇਸ ਹਾਈ-ਪ੍ਰੋਫਾਈਲ ਮੁਲਾਕਾਤ ‘ਤੇ ਨਜ਼ਰਾਂ ਰੱਖੇ ਹੋਏ ਸਨ ਮੁਲਾਕਾਤ ‘ਚ ਮੋਦੀ ਤੇ ਟਰੰਪ ਦੀ ਪਰਸਨਲ ਕੈਮਿਸਟ੍ਰੀ ਕੀ ਰਹਿੰਦੀ ਹੈ, ਪੂਰੀ ਦੁਨੀਆ ਨੇ ਵੇਖ ਲਿਆ ਬਰਾਕ ਓਬਾਮਾ ਵਰਗੇ ਮਧੁਰ ਸਬੰਧ ਅੱਗੇ ਵੀ ਚੱਲਦੇ ਰਹਿਣਗੇ, ਇਸ ਗੱਲ ਦੇ ਸੰਕੇਤ ਮਿਲ ਗਏ ਹਨ ਮੁਲਾਕਾਤ ਤੋਂ ਪਹਿਲਾਂ ਮੋਦੀ ਨੇ ਇੱਕ ਏਜੰਡਾ ਤਿਆਰ ਕੀਤਾ ਸੀ ਕਿ ਉਹ ਟਰੰਪ ਨੂੰ ਭਾਰਤ ਦੀਆਂ ਚੁਣੌਤੀਆਂ ਤੋਂ ਜਾਣੂੰ ਕਰਵਾਉਣ ਖਾਸ ਤੌਰ ‘ਤੇ ਚੀਨ ਤੇ ਪਾਕਿਸਤਾਨ ਸਬੰਧੀ ਚੀਨ-ਪਾਕਿ ਦੀ ਕੈਮਿਸਟ੍ਰੀ ਭਾਰਤ ਖਿਲਾਫ ਬਣ ਰਹੀ ਹੈ, ਇਸ ਗੱਲ ਨਾਲ ਫਿਲਹਾਲ ਅਮਰੀਕਾ ਪਹਿਲਾਂ ਤੋਂ ਜਾਣੂੰ ਹੈ

ਟਰੰਪ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਹਨ ਕਿ ਪਾਕਿ ਹਮੇਸ਼ਾ ਭਾਰਤ ਨੂੰ ਗੁੰਮਰਾਹ ਕਰਦਾ ਆ ਰਿਹਾ ਹੈ ਮੋਦੀ ਆਪਣੇ ਏਜੰਡੇ ‘ਚ ਸਫਲ ਹੁੰਦੇ ਦਿਸੇ ਹਨ ਅਮਰੀਕੀ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਸਕਾਰਾਤਮਕ ਸੰਦੇਸ਼ ਦਿੱਤਾ ਸੀ ਕਿ ਉਨ੍ਹਾਂ ਦੀ ਮੌਜੁਦਾ ਯਾਤਰਾ ਦਾ ਟੀਚਾ ਦੁਵੱਲੀ ਸਾਂਝੇਦਾਰੀ ਲਈ ਭਵਿੱਖ ਵੱਲ ਵੇਖਣ ਵਾਲੇ ਨਜ਼ਰੀਏ ਨੂੰ ਵਿਕਸਿਤ ਕਰਨ ਦੇ ਨਾਲ-ਨਾਲ ਪਹਿਲਾਂ ਨਾਲੋਂ ਮਜ਼ਬੂਤ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ ਇਹ ਗੱਲ ਸੌ ਫੀਸਦੀ ਸੱਚ ਹੈ ਕਿ ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਰਿਸ਼ਤੇ ਦੋਵਾਂ ਦੇਸ਼ਾਂ ਦੇ ਨਾਲ-ਨਾਲ ਦੁਨੀਆ ਲਈ ਵੀ ਚੰਗੇ ਸਾਬਤ ਹੁੰਦੇ ਰਹਿਣਗੇ

ਪੀਐੱਮ ਮੋਦੀ ਦੀ ਅਮਰੀਕਾ ਯਾਤਰਾ ਯਕੀਨੀ ਤੌਰ ‘ਤੇ ਦੋਵਾਂ ਰਾਸ਼ਟਰਾਂ ਦਰਮਿਆਨ ਸਬੰਧਾਂ ਨੂੰ ਹੋਰ ਬਲ ਦੇਵੇਗੀ ਭਾਰਤ-ਅਮਰੀਕਾ ਦੇ ਮਜ਼ਬੂਤ ਸਬੰਧਾਂ ਨਾਲ ਹੀ ਵਿਸ਼ਵ ਨੂੰ ਲਾਭ ਹੋ ਸਕਦਾ ਹੈ ਭਾਰਤ ਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਮੁਲਾਕਾਤ ਉਨ੍ਹਾਂ ਲਈ ਭਵਿੱਖ ਦੇ ਨਜ਼ਰੀਏ ਲਈ ਸਾਰਥਕ ਸਾਬਤ ਹੋਵੇ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਮਰੀਕਾ ਨਾਲ ਮਜ਼ਬੂਤ ਅਤੇ ਗੂੜ੍ਹੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਆਸਵੰਦ ਦਿਸੇ ਦੁਨੀਆ ਇਸ ਗੱਲ ਤੋਂ ਜਾਣੂੰ ਹੈ ਕਿ ਅਮਰੀਕਾ ਨਾਲ ਭਾਰਤ ਦੀ ਸਾਂਝੇਦਾਰੀ ਬਹੁ-ਪੱਧਰੀ ਅਤੇ ਬਹੁਮੁਖੀ ਹੈ, ਜਿਸ ਦਾ ਨਾ ਸਿਰਫ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ, ਸਗੋਂ ਦੋਵਾਂ ਹੀ ਥਾਵਾਂ ਦੇ ਹਿੱਤਧਾਰਕ ਵੀ ਸਮੱਰਥਨ ਕਰਦੇ ਹਨ ਟਰੰਪ ਭਾਰਤ ਨੂੰ ਆਪਣਾ ਸੱਚਾ ਮਿੱਤਰ ਮੰਨਦੇ ਹਨ, ਇਸ ਲਿਹਾਜ਼ ਨਾਲ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨਾਲ ਉਹ ਸਾਡੀ ਸਾਂਝੇਦਾਰੀ ਲਈ ਭਵਿੱਖਮੁਖੀ ਨਜ਼ਰੀਆ ਵਿਕਸਤ ਕਰਨ ਨੂੰ ਲੈ ਕੇ ਬਹੁਤ ਕਾਹਲੇ ਹਨ ਪੀਐੱਮ ਨਰਿੰਦਰ ਮੋਦੀ ਨੇ ਟਰੰਪ ਦੇ ਕੈਬਨਿਟ ਸਹਿਯੋਗੀਆਂ ਨਾਲ ਮੀਟਿੰਗ ਕੀਤੀ ਨਾਲ ਹੀ ਵਪਾਰ ਨੂੰ ਹੋਰ ਗਤੀ ਦੇਣ ਲਈ ਮੋਦੀ ਅਮਰੀਕਾ ਦੇ ਕਈ ਵੱਡੇ ਮਹੱਤਵਪੂਰਨ ਸੀਈਓਜ਼ ਨਾਲ ਮਿਲ ਕੇ ਉਨ੍ਹਾਂ ਨੂੰ ਭਾਰਤ ‘ਚ ਨਿਵੇਸ਼ ਕਰਨ ਲਈ ਸੱਦਾ ਵੀ ਦਿੱਤਾ

ਹਰ ਵਾਰ ਵਾਂਗ ਇਸ ਵਾਰ ਵੀ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਤੇ ਗੱਲਬਾਤ ਕੀਤੀ ਯਾਤਰਾ ਦੇ ਪਹਿਲੇ ਗੇੜ ‘ਚ ਪੀਅੱੈਮ ਮੋਦੀ ਸਭ ਤੋਂ ਪਹਿਲਾਂ ਪੁਰਤਗਾਲ ਗਏ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨਾਲ ਮੁਲਾਕਾਤ ਕੀਤੀ ਪੁਰਤਗਾਲ ਨਾਲ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧ ਵਧਾਉਣ ਦੇ ਉਨ੍ਹਾਂ ਦੇ ਪ੍ਰਸ਼ਾਸਕਾਂ ਨਾਲ ਮੁਲਾਕਾਤ ਵੀ ਹੋਈ ਭਾਰਤ ਅਤੇ ਪੁਰਤਗਾਲ ਦੋਵੇਂ ਦੇਸ਼ ਇਸ ਸਾਲ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ ਮੋਦੀ ਦੀ ਤਿੰਨ ਦੇਸ਼ਾਂ ਦੀ ਸਮਾਪਤ ਹੋਈ ਯਾਤਰਾ ਭਵਿੱਖ ‘ਚ ਭਾਰਤ ਲਈ ਹਿੱਤਕਾਰ ਸਾਬਤ ਹੋਵੇਗੀ ਨਾਲ ਹੀ ਵਿਦੇਸ਼ ਨੀਤੀ ਨੂੰ ਹੋਰ ਮਜ਼ਬੂਤੀ ਮਿਲੇਗੀ ਟਰੰਪ-ਮੋਦੀ ਦੀ ਮੁਲਾਕਾਤ ਦਾ ਮੁੱਖ ਬਿੰਦੂ ਅਮਰੀਕਾ ਦੀ ਅੱਤਵਾਦ ਖਿਲਾਫ ਲੜਾਈ, ਇਕਾਨਮਿਕ ਗ੍ਰੋਥ ਨੂੰ ਉਤਸ਼ਾਹ ਅਤੇ ਇੰਡੋ-ਪੈਸੀਫਿਕ ਖੇਤਰ ‘ਚ ਸੁਰੱਖਿਆ ਸਹਿਯੋਗ ਨੂੰ ਵਧਾਉਣ ‘ਤੇ ਰਿਹਾ

ਦਰਅਸਲ ਇਹ ਅਜਿਹੇ ਮਾਮਲੇ ਹਨ, ਜਿਨ੍ਹਾਂ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਗਰਮੀ ਪਰਤੀ ਹੈ ਪਰ ਜਦੋਂ ਤੱਕ ਇਸ ‘ਚ ਸਹਿਯੋਗ ਦੀ ਤਸਵੀਰ ਸਾਫ ਨਹੀਂ ਹੋ ਜਾਂਦੀ, ਉਦੋਂ ਤੱਕ ਕੁਝ ਹੱਥ ਨਹੀਂ ਲੱਗੇਗਾ ਉਦੋਂ ਤੱਕ ਸਮੇਂ ਦਾ ਇੰਤਜ਼ਾਰ ਕਰਨਾ ਪਵੇਗਾ ਮਿਸਾਲ ਲਈ, ਅੱਤਵਾਦ ਨਾਲ ਲੜਾਈ ‘ਚ ਸਿਰਫ ਆਈਐੱਸਆਈਐੱਸ ਦੇ ਜ਼ਿਕਰ ਨਾਲ ਗੱਲ ਨਹੀਂ ਬਣੇਗੀ ਇਸ ‘ਚ ਉਨ੍ਹਾਂ ਦੇਸ਼ਾਂ ਦਾ ਜ਼ਿਕਰ ਵੀ ਕਰਨਾ ਹੋਵੇਗਾ, ਜੋ ਵਿਦੇਸ਼ ਨੀਤੀ ਦੇ ਤੌਰ ‘ਤੇ ਇਸ ਦਾ ਇਸਤੇਮਾਲ ਕਰਦੇ ਆਏ ਹਨ ਮੋਦੀ ਨੇ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਸਬੰਧੀ ਟਰੰਪ ਨਾਲ ਡੂੰਘੀ ਚਰਚਾ ਕੀਤੀ ਪਰ ਉਨ੍ਹਾਂ ਵੱਲੋਂ ਇਸ ਸਬੰਧੀ ਕੋਈ ਮਾਕੂਲ ਜਵਾਬ ਨਹੀਂ ਮਿਲਿਆ ਪਰ ਸਾਡੇ ਲਈ ਚੰਗੀ ਗੱਲ ਇਹ ਹੈ ਕਿ ਟਰੰਪ ਸਰਕਾਰ ਦੀ ਪਾਲਿਸੀ ਫਿਲਹਾਲ ਪਾਕਿਸਤਾਨ ਵੱਲ ਝੁਕਾਅ ਦਾ ਇਸ਼ਾਰਾ ਨਹੀਂ ਕਰਦੀ, ਪਰ ਫਿਰ ਵੀ ਭਾਰਤ ਨੂੰ ਚੌਕਸ ਰਹਿਣ ਦੀ ਲੋੜ ਹੈ

ਜਦੋਂਕਿ ਅਮਰੀਕੀ ਰਾਸ਼ਟਰਪਤੀ ਦੇ ਤੇਵਰ ਸ਼ੁਰੂ ‘ਚ ਚੀਨ ਅਤੇ ਪਾਕਿਸਤਾਨ ਨੂੰ ਲੈ ਕੇ ਸਖ਼ਤ ਸਨ ਉਦੋਂ ਉਹ ਰੂਸ ਵੱਲ ਦੋਸਤੀ ਦਾ ਹੱਥ ਵਧਾਉਂਦੇ ਹੋਏ ਦਿਸ ਰਹੇ ਸਨ ਉਸ ਸਮੇਂ ਭਾਰਤ ਨੂੰ ਅਮਰੀਕਾ ਦੀ ਵਿਦੇਸ਼ ਨੀਤੀ ‘ਚ ਪਹਿਲ ਮਿਲਣ ਦੀ ਗੁੰਜਾਇਜ਼ ਬਣੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਟਰੰਪ ਭਵਿੱਖ ‘ਚ ਮਜ਼ਬੂਤ ਭਾਰਤ ਨੂੰ ਅਮਰੀਕਾ ਦੇ ਹਿੱਤ ਨਾਲ ਜੋੜ ਕੇ ਵੇਖਣਗੇ ਉਨ੍ਹਾਂ ਤੋਂ ਪਹਿਲਾਂ ਬਰਾਕ ਓਬਾਮਾ ਅਤੇ ਜਾਰਜ ਡਬਲਿਊ ਬੁਸ਼ ਤਾਂ ਅਜਿਹਾ ਹੀ ਮੰਨਦੇ ਸਨ

ਇੱਕ ਮੰਨੇ-ਪ੍ਰਮੰਨੇ ਅਮਰੀਕੀ ਐਕਸਪਰਟ ਨੇ ਕਿਹਾ ਕਿ ਜੇਕਰ ਕੋਈ ਚੀਨ ਨੂੰ ਸਾਧਣ ਲਈ ਭਾਰਤ ਦੀ ਅਹਿਮੀਅਤ ਦੱਸੇ ਤਾਂ ਟਰੰਪ ਸ਼ਾਇਦ ਉਸ ਨੂੰ ਅਣਸੁਣਿਆ ਕਰ ਸਕਦੇ ਹਨ ਉਹ ਕੁਝ ਸਾਬਕਾ ਅਮਰੀਕੀ ਰਾਸ਼ਟਰਪਤੀਆਂ ਨੂੰ ਸਲਾਹ ਦੇ ਚੁੱਕੇ ਹਨ ਜੇਕਰ ਟਰੰਪ ਭਾਰਤ ਨੂੰ ਅਮਰੀਕੀ ਹਿੱਤਾਂ ਨਾਲ ਜੋੜ ਕੇ ਵੇਖਦੇ ਹਨ ਤਾਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੁੰਦੇ ਰਹਿਣਗੇ, ਬੇਸ਼ੱਕ ਹੀ ਉਸ ਦੀ ਰਫਤਾਰ ਸੁਸਤ ਹੋਵੇ ਟਰੰਪ ਕਿਸੇ ਵੀ ਸੂਰਤ ‘ਚ ਭਾਰਤ ਨਾਲ ਆਪਣੇ ਰਿਸ਼ਤੇ ਖਰਾਬ ਨਹੀਂ ਕਰਨਗੇ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੀ ਜਿੱਤ ‘ਚ ਭਾਰਤੀਆਂ ਦਾ ਕਿੰਨਾ ਯੋਗਦਾਨ ਰਿਹਾ ਹੈ ਇਸ ਲਈ ਆਪਣੇ ਕਾਰਜਕਾਲ ‘ਚ ਉਹ ਭਾਰਤ ਨਾਲ ਆਪਣੇ ਰਿਸ਼ਤੇ ਚੰਗੇ ਹੀ ਰੱਖਣਗੇ

ਰਮੇਸ਼ ਠਾਕੁਰ