ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੁੱਧਰਵਾਲੀ, ਜ਼ਿਲ੍ਹਾ ਸ੍ਰੀਗੰਗਾਨਗਰ (ਰਾਜਸਥਾਨ) ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦਾ ਪਵਿੱਤਰ ਭੰਡਾਰਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਭਾਰੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਇਸ ਤੋਂ ਉਪਰੰਤ ਕਵੀਰਾਜ਼ਾਂ ਨੇ ਵੱਖ-ਵੱਖ ਭਗਤੀ ਭਜਨਾਂ ਰਾਹੀਂ ਸਮਾਂ ਬੰਨਿ੍ਹਆਂ। (MSG Bhandara)
ਆਓ ਸੁਣਦੇ ਹਾਂ ਪਵਿੱਤਰ ਭੰਡਾਰਾ…
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ 29 ਅਪਰੈਲ ਸਨ 1948 ਨੂੰ ਡੇਰਾ ਸੱਚਾ ਸੌਦੀ ਦੀ ਸਥਾਪਨਾ ਕੀਤੀ ਸੀ। ਪੂਜਨੀਕ ਸਾਈਂ ਜੀ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਕਰੋੜਾਂ ਲੋਕਾਂ ਨੇ ਨਸ਼ਾ ਤੇ ਬੁਰਾਈਆਂ ਤਿਆਗ ਦਿੱਤੀਆਂ ਤੇ ਅੱਜ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ। (MSG Bhandara)