ਚੀਮਾ ਮੰਡੀ (ਹਰਪਾਲ ਸਿੰਘ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪਿੰਡ ਝਾੜੋਂ ਦੀ ਸਾਧ-ਸੰਗਤ ਵੱਲੋਂ (ਸਹਾਰਾ-ਏ-ਇੰਸਾਂ) ਮੁਹਿੰਮ ਤਹਿਤ ਨਸ਼ਾ ਪੀੜਤ ਪਰਿਵਾਰ ਦੀ ਇੱਕ ਵਿਧਵਾ ਭੈਣ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ਸੇਵਕ ਨਿਰਭੈ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਲਛਮਣ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਤਰਸੇਮ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੀ ਸ਼ਾਹੀ ਚਿੱਠੀ ਵਿੱਚ ਪੂਜਨੀਕ ਗੁਰੂ ਪਿਤਾ ਜੀ ਵੱਲੋਂ ਸਾਧ-ਸੰਗਤ ਨੂੰ ਕਰਵਾਏ ਗਏ ਪ੍ਰਣ ਤਹਿਤ (ਸਹਾਰਾ-ਏ-ਇੰਸਾਂ) ਮੁਹਿੰਮ ਤਹਿਤ ਲੋੜਵੰਦ ਭੈਣ ਸੋਨੀ ਕੌਰ ਪਤਨੀ ਸਵ. ਸੋਮਾ ਸਿੰਘ ਪਿੰਡ ਝਾੜੋਂ ਨੂੰ ਰਾਸ਼ਨ ਦਿੱਤਾ ਗਿਆ ਹੈ। (Sahara-e-Insan)
ਇਸ ਮੌਕੇ ਪਿੰਡ ਝਾੜੋਂ ਦੀ ਸਾਧ-ਸੰਗਤ ਹਾਜ਼ਰ ਸੀ ਇਸੇ ਤਰ੍ਹਾਂ ਮਾਸਟਰ ਹਰਮਨ ਸਿੰਘ ਝਾੜੋਂ ਦੇ ਘਰ ਨਾਮ ਚਰਚਾ ਦੌਰਾਨ (ਸਹਾਰਾ-ਏ-ਇੰਸਾਂ) ਮੁਹਿੰਮ ਤਹਿਤ ਇੱਕ ਵਿਧਵਾ ਨੂੰ ਰਾਸ਼ਨ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਹਰਮਨ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਨਵੇਂ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਇੱਕ ਲੋੜਵੰਦ ਨੂੰ ਰਾਸ਼ਨ ਦਿੱਤਾ ਗਿਆ ਹੈ ਅਤੇ ਲੋਕ ਭਲਾਈ ਕਾਰਜਾਂ ’ਚ ਯੋਗਦਾਨ ਦਿੱਤਾ ਹੈ ਇਸ ਮੌਕੇ 15 ਮੈਂਬਰ ਹਰਜੀਵਨ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਬਿੰਦਰ ਕੌਰ ਇੰਸਾਂ, ਸ਼ਿੰਦਰ ਇੰਸਾਂ, ਹਰਦੀਪ ਕੌਰ ਇੰਸਾਂ, ਮੀਤ ਕੌਰ ਇੰਸਾਂ, 15 ਮੈਂਬਰ ਲਛਮਣ ਇੰਸਾਂ, ਮਿਸਤਰੀ ਤਰਸੇਮ ਇੰਸਾਂ, ਪ੍ਰੇਮੀ ਸੇਵਕ ਨਿਰਭੈ ਸਿੰਘ ਇੰਸਾਂ ਹਾਜ਼ਰ ਸਨ। (Sahara-e-Insan)
ਲੌਂਗੋਵਾਲ ਤੋਂ ਹਰਪਾਲ ਸਿੰਘ ਅਨੁਸਾਰ : ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪ੍ਰੇਮੀ ਬਲਵਿੰਦਰ ਸਿੰਘ ਪੁੱਤਰ ਗੋਰਾ ਸਿੰਘ ਵੱਲੋਂ ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਕਾਰਜ ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਇੱਕ ਵਿਧਵਾ ਭੈਣ ਸਰਬਜੀਤ ਕੌਰ ਪਤਨੀ ਜੱਗਾ ਸਿੰਘ ਪੱਤੀ ਸੁਨਾਮੀ ਲੌਂਗੋਵਾਲ ਨੂੰ ਰਾਸ਼ਨ ਦਿੱਤਾ ਇਸ ਮੌਕੇ ਪਿੰਡ ਪ੍ਰੇਮੀ ਸੇਵਕ ਰਾਮ ਕ੍ਰਿਸ਼ਨ ਇੰਸਾਂ, ਮਿੱਠੂ ਰਾਮ ਇੰਸਾਂ, ਗੁਰਤੇਜ ਸਿੰਘ ਇੰਸਾਂ, ਸੋਨੂੰ ਇੰਸਾਂ ਤੋਂ ਇਲਾਵਾ ਸਾਧ-ਸੰਗਤ ਹਾਜ਼ਰ ਸੀ। (Sahara-e-Insan)