ਗਰੀਨ ਐਸ ਦੇ ਸੇਵਾਦਾਰਾਂ ਨੇ ਦਰਜਨਾਂ ਪਿੰਡ ਡੁੱਬਣ ਤੋਂ ਬਚਾਏ (Flood Rescue Operation)
ਰੱਤਾਖੇੜਾ ਸਾਈਫਨ ’ਤੇ ਫਿਰ ਟੁੱਟੇ ਆਰਜ਼ੀ ਬੰਨ੍ਹ ਨੂੰ ਬੰਨ੍ਹ ਕੇ ਹੀ ਸੇਵਾਦਾਰਾਂ ਨੇ ਲਿਆ ਦਮ
(ਸੱਚ ਕਹੂੰ ਨਿਊੁਜ਼/ਸੁਨੀਲ ਵਰਮਾ) ਸਰਸਾ। ਹੱਥਾਂ ’ਚ ਕਹੀਆਂ, ਸਿਰਾਂ ’ਤੇ ਬੱਠਲ ਅਤੇ ਗੁਰੂ ਜੀ ਦੇ ਦਿਖਾਏ ਮਾਨਵਤਾ ਭਲਾਈ ਦੇ ਰਸਤੇ ’ਤੇ ਹਰ ਰੋਜ਼ ਇੱਕ ਕਾਰਵਾਂ ਅਣਜਾਣੀਆਂ ਥਾਵਾਂ ਅਤੇ ਅਣਜਾਣੇ ਲੋਕਾਂ ਦੇ ਦੁੱਖ ਦਰਦ ਵੰਡਣ ਨਿਕਲ ਪੈਂਦਾ ਹੈ ਨਾ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੀ ਚਿੰਤਾ ਹੈ ਅਤੇ ਨਾ ਹੀ ਪਰਿਵਾਰ ਦੀ ਚਿੰਤਾ (Flood Rescue Operation) ਹੈ ਤਾਂ ਸਿਰਫ਼ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੀੜਤਾਂ ਦੀ ਅਸੀਂ ਗੱਲ ਕਰ ਰਹੇ ਹਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਫੌਲਾਦੀ ਇਰਾਦਿਆਂ ਨਾਲ ਸੇਵਾਦਾਰ ਹਫ਼ਤੇ ਭਰ ਤੋਂ ਜ਼ਿਲ੍ਹੇ ’ਚ ਘੱਗਰ ਦੇ ਪਾਣੀ ਅੱਗੇ ਚੱਟਾਨ ਬਣ ਕੇ ਡਟੇ ਹੋਏ ਹਨ ਅਤੇ ਪਾਣੀ ਨੂੰ ਆਬਾਦੀ ਵਾਲੇ ਇਲਾਕਿਆਂ ’ਚ ਆਉਣ ਤੋਂ ਰੋਕ ਰਹੇ ਹਨ।
ਰੰਗੋਈ ਨਾਲੇ ਨੂੰ ਬੰਨ੍ਹਣ ’ਚ ਜੁੱਟੇ ਕਿਸਾਨਾਂ ਤੇ ਪਿੰਡ ਵਾਸੀਆਂ ਦੀ ਮੱਦਦ ਕੀਤੀ (Flood Rescue Operation)
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸ਼ਨਿੱਚਰਵਾਰ ਨੂੰ ਵੀ ਘੱਗਰ ਦੇ ਪਾਣੀ ਨੂੰ ਆਬਾਦੀ ਵਾਲੇ ਇਲਾਕਿਆਂ ’ਚ ਵੜਨ ਤੋਂ ਰੋਕਣ ਲਈ ਸਰਸਾ ’ਚ ਵੱਖ-ਵੱਖ ਸਥਾਨਾਂ ’ਤੇ ਘੱਗਰ ਦੇ ਟੁੱਟ ਰਹੇ ਬੰਨ੍ਹਾਂ ਨੂੰ ਬੰਨ੍ਹਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਮੋਰਚਾ ਸੰਭਾਲਿਆ।
ਰੰਗਾ, ਮੱਤੜ, ਮੱਲੇਵਾਲਾ ਤੇ ਟੁੱਟੇ ਰੰਗੋਈ ਨਾਲੇ ਨੂੰ ਬਣਾਉਣ ’ਚ ਕੀਤੀ ਪਿੰਡ ਵਾਸੀਆਂ ਦੀ ਮੱਦਦ
ਅੱਜ ਸੇਵਾਦਾਰਾਂ ਨੇ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਪਿੰਡ ਰੰਗਾ ਤੇ ਮੱਤੜ ’ਚ ਘੱਗਰ ਦੇ ਬੰਨ੍ਹਾਂ ’ਤੇ ਪਿੰਡ ਵਾਸੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸਹਿਯੋਗ ਨਾਲ ਮਿੱਟੀ ਦੀਆਂ ਬੋਰੀਆਂ ਦੀ ਭਰਤ ਪਾ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਨਾਲ ਹੀ ਸ਼ਨਿੱਚਰਵਾਰ ਸਵੇਰੇ ਪਿੰਡ ਮੱਲੇ ਵਾਲਾ ’ਚ ਘੱਗਰ ਦੇ ਮੁੱਖ ਬੰਨ੍ਹਾਂ ’ਚ ਪਏ ਪਾੜ ਤੋਂ ਪਿੰਡ ਮੱਲੇ ਵਾਲਾ ਦੇ ਨੇੜਲੇ ਪਿੰਡ ਵਾਸੀਆਂ ਵੱਲੋਂ ਬਣਾਏ ਜਾ ਰਹੇ ਆਰਜ਼ੀ ਬੰਨ੍ਹ ਨੂੰ ਬਣਾਉਣ ’ਚ ਪਿੰਡ ਵਾਸੀਆਂ ਦੀ ਮੱਦਦ ਕੀਤੀ। ਇਸ ਦੇ ਨਾਲ ਹੀ ਇਨ੍ਹਾਂ ਸੇਵਾਦਾਰਾਂ ਨੇ ਬਾਜੇਕਾਂ ’ਚ ਪਿੰਡ ਫੂਲਕਾਂ ਵੱਲ ਟੁੱਟੇ ਰੰਗੋਈ ਨਾਲੇ ਨੂੰ ਬੰਨ੍ਹਣ ’ਚ ਜੁੱਟੇ ਕਿਸਾਨਾਂ ਤੇ ਪਿੰਡ ਵਾਸੀਆਂ ਦੀ ਮੱਦਦ ਕੀਤੀ।
ਸੇਵਾਦਾਰਾਂ ਦੇ ਬੁਲੰਦ ਹੌਂਸਲੇ ਅੱਗੇ ਹਾਰਿਆ ਘੱਗਰ ਦਾ ਤੇਜ਼ ਵਹਾਅ
ਪੁਰਾਣੀ ਚਾਮਲ ’ਚ ਰੱਤਾਖੇੜਾ ਸਾਈਫਨ ’ਤੇ ਬਣਾਇਆ ਗਿਆ ਆਰਜ਼ੀ ਬੰਨ੍ਹ ਜੋ ਸ਼ੁੱਕਰਵਾਰ ਰਾਤ ਨੂੰ ਪਾਣੀ ਵਧਣ ਕਾਰਨ ਟੁੱਟ ਗਿਆ ਸੀ, ਉਸ ਨੂੰ ਫਿਰ ਬੰਨ੍ਹਣ ਲਈ ਸੇਵਾਦਾਰਾਂ ਨੇ ਮੋਰਚਾ ਸੰਭਾਲਿਆ ਹਾਲਾਂਕਿ ਇਸ ਦੌਰਾਨ ਸੇਵਾਦਾਰਾਂ ਨੂੰ ਜ਼ਿਆਦਾ ਡੂੁੰਘਾਈ ਕਰਕੇ ਇਸ ਨੂੰ ਬੰਨ੍ਹਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਸੇਵਾਦਾਰਾਂ ਨੇ ਹੌਂਸਲਾ ਨਹੀਂ ਹਾਰਿਆ ਅਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਸ਼ਨਿੱਚਰਵਾਰ ਸ਼ਾਮ ਨੂੰ ਕਰੀਬ 5 ਵਜੇ ਬੰਨ੍ਹ ਨੂੰ ਬੰਨ੍ਹ ਕੇ ਹੀ ਦਮ ਲਿਆ ਇਸ ਬੰਨ੍ਹ ਨੂੰ ਬਣਾਉਣ ਕਾਰਨ ਓਵਰਫਲੋ ਚੱਲ ਰਹੀ ਰੱਤਾ ਖੇੜਾ ਖਰੀਫ ਚੈਨਲ ’ਚ ਪਾਣੀ ਘਟ ਗਿਆ ਹੈ ਅਤੇ ਦਰਜਨਾਂ ਪਿੰਡਾਂ ’ਤੋਂ ਹੜ੍ਹ ਦਾ ਖ਼ਤਰਾ ਇੱਕ ਵਾਰ ਟਲ ਗਿਆ ਹੈ।
ਇਹ ਵੀ ਪੜ੍ਹੋ : ਚਾਂਦਪੁਰਾ ਬੰਨ੍ਹ ਪੂਰਨ ਦਾ ਕੰਮ ਜਾਰੀ, ਘੱਗਰ ’ਚੋਂ ਪਾਣੀ ਹੋਰ ਘਟਿਆ
ਬੰਨ੍ਹ ਨੂੰ ਬੰਨ੍ਹਣ ਲਈ ਸੇਵਾਦਾਰਾਂ ਨੇ ਐੱਨਡੀਆਰਐੱਫ ਦੇ ਦਿਸ਼ਾ-ਨਿਰਦੇਸ਼ਨ ’ਚ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਅਤੇ ਬੰਨ੍ਹ ਨੂੰ ਬੰਨ੍ਹਣ ’ਚ ਜਿੱਤ ਹਾਸਲ ਕੀਤੀ ਬੰਨ੍ਹ ਨੂੰ ਬੰਨ੍ਹਣ ਤੋਂ?ਬਾਅਦ ਸੇਵਾਦਾਰਾਂ ਨੇ ਉੱਥੇ ਤਿਰੰਗਾ ਲਹਿਰਾਉਦੇ ਹੋਏ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਆਪਣੇ ਮੁਰਸ਼ਿਦ ਦਾ ਧੰਨਵਾਦ ਕੀਤਾ।