ਕੋਰਟ ‘ਚ ਪੇਸ਼ੀ ਲਈ ਲਿਆ ਰਹੇ ਸਨ ਮੁਲਾਜ਼ਮ | Gangster Kuldeep Jaghina
ਜੈਪੁਰ। ਰਾਜਸਥਾਨ ਦੇ ਭਰਤਪੁਰ ’ਚ ਭਾਜਪਾ ਨੇਤਾ ਕ੍ਰਿਪਾਲ ਸਿੰਘ ਜਘੀਨਾ ਦੇ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਕੁਲਦੀਪ ਸਿੰਘ ਜਘੀਨਾ (Gangster Kuldeep Jaghina) ਦਾ ਅੱਜ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਮੌਜ਼ੂਦਗੀ ’ਚ ਗੈਂਗਸਟਰ ਕੁਲਦੀਪ ਜਘੀਨਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਜਘੀਨਾ ਨੂੰ ਜੇਪੁਰ ਤੋਂ ਭਰਤਪੁਰ ਕੋਰਟ ’ਚ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ। ਰਸਤੇ ’ਚ ਅਮੌਲੀ ਟੋਲ ਐੱਨਐੱਚ 21 ’ਤੇ ਗੈਂਗਸਟਰ ਕੁਲਦੀਪ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਮਾਰੀ ਗਈ ਹੈ। ਇਸ ਗੋਲੀ ਕਾਂਡ ’ਚ ਗੈਂਗਸਟਰ ਕੁਦੀਪ ਸਿੰਘ ਜਘੀਨਾ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਸਰਕਾਰ ਦੀਆਂ ਇਹ 5 ਸਕੀਮਾਂ ਹਨ ਬਹੁਤ ਹੀ ਫਾਇਦੇਮੰਦ! ਤੁਹਾਨੂੰ ਲੋਨ, ਪੈਨਸ਼ਨ ਤੇ ਮਿਲੇਗੀ ਚੰਗੀ ਸਿਹਤ
ਦੱਸ ਦਈਏ ਕਿ ਗੈਂਗਸਟਰ ਕੁਲਦੀਪ ਜਘੀਨਾ ਅਤੇ ਵਿਜੈਪਾਲ ਨੂੰ ਰੋਡਵੇਜ ਦੀ ਬੱਸ ’ਚ ਭਰਤਪੁਰ ਕੋਰਟ ’ਚ ਪੇਸ਼ੀ ’ਤੇ ਲਿਜਾਇਆ ਜਾ ਰਿਹਾ ਸੀ ਜਿੱਥੇ ਅਮੋਲੀ ਟੋਲ ਪਲਾਜ਼ਾ ’ਤੇ ਕੁਝ ਅਣਪਛਾਤਿਆਂ ਨੇ ਗੋਲੀ ਮਾਰ ਕੇ ਕੁਲਦੀਪ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਕਤਲ ’ਚ ਇਸ ਦੇ ਵਿਰੋਧੀ ਗਰੁੱਪ ਦੇ ਕੁਝ ਬਦਮਾਸ਼ ਸ਼ਾਮਲ ਹੋ ਸਕਦੇ ਹਨ। ਉੱਥੇ ਹੀ ਘਟਨਾ ਤੋਂ ਬਾਅਦ ਭਰਤਪੁਰ ਐੱਸਪੀ ਨੇ ਮੌਕੇ ਦਾ ਮੁਆਇਨਾ ਕੀਤਾ ਹੈ।